ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਖੀਰਾ, ਜਾਣੋ ਖੀਰਾ ਖਾਣ ਦੇ ਫਾਇਦੇ

03/12/2018 4:05:05 PM

ਜਲੰਧਰ— ਗਰਮੀਆਂ ਦੇ ਦਿਨਾਂ ਅਸੀਂ ਸਾਰੇ ਖੀਰੇ ਦੀ ਵਰਤੋਂ ਜ਼ਿਆਦਾਤਰ ਸਲਾਦ ਦੇ ਰੂਪ 'ਚ ਕਰਦੇ ਹਾਂ। ਖੀਰੇ 'ਚ ਵਿਟਾਮਿਨ ਏ, ਬੀ 1, ਬੀ6 ਸੀ, ਡੀ ਪੋਟਾਸ਼ੀਅਮ, ਫਾਸਫੋਰਸ, ਆਇਰਨ ਆਦਿ ਪਾਇਆ ਜਾਂਦਾ ਹੈ ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ ਇਸ ਦੀ ਵਰਤੋਂ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਗਰਮੀਆਂ 'ਚ ਖੀਰੇ ਦੀ ਰੋਜ਼ ਵਰਤੋਂ ਕਰਨ ਦੇ ਲਾਭ ਦੇ ਬਾਰੇ 'ਚ ਦੱਸਾਂਗੇ। ਤਾਂ ਆਓ ਜਾਣਦੇ ਹਾਂ....
— ਪਾਣੀ ਦੀ ਕਮੀ
ਜ਼ਿਆਦਾ ਗਰਮੀ 'ਚ ਰਹਿਣ ਦੇ ਕਾਰਨ ਸਾਡੇ ਸਰੀਰ 'ਚ ਪਾਣੀ ਦਾ ਲੈਵਲ ਘੱਟ ਹੋ ਜਾਂਦਾ ਹੈ। ਖੀਰਾ ਖਾਣ ਨਾਲ ਪਾਣੀ ਦਾ ਲੈਵਲ ਠੀਕ ਰਹਿੰਦਾ ਹੈ। ਕਿਉਂਕਿ ਇਸ 'ਚ ਜ਼ਿਆਦਾ ਮਾਤਰਾ 'ਚ ਪਾਣੀ ਹੁੰਦਾ ਹੈ। ਇਸ ਨੂੰ ਖਾਣ ਨਾਲ ਸਾਡੇ ਸਰੀਰ 'ਚੋਂ ਸਾਰੀ ਗੰਦਗੀ ਵੀ ਬਾਹਰ ਆ ਜਾਂਦੀ ਹੈ।
— ਕਬਜ਼
ਗਰਮੀਆਂ 'ਚ ਖੀਰਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਨਾਲ ਹੀ ਇਹ ਪੀਲੀਆ, ਪਿਆਸ, ਬੁਖਾਰ ਅਤੇ ਸਰੀਰ ਦੀ ਸੜਨ ਨੂੰ ਦੂਰ ਕਰਦਾ ਹੈ। ਜੇਕਰ ਤੁਹਾਨੂੰ ਪੱਥਰੀ ਦੀ ਪ੍ਰੇਸ਼ਾਨੀ ਹੈ ਤਾਂ ਇਸ ਦਾ ਪਾਣੀ ਕੱਢ ਕੇ ਪੀਣ ਨਾਲ ਫਾਇਦਾ ਹੋਵੇਗਾ।
— ਸਿਰ ਦਰਦ ਜਾਂ ਖੁਮਾਰੀ ਦੀ ਸ਼ਿਕਾਇਤ
ਖੀਰੇ 'ਚ ਵਿਟਾਮਿਨ ਬੀ, ਸ਼ੂਗਰ ਅਤੇ ਇਲੈਕਟ੍ਰੋਲਾਈਟਸ ਮੌਜੂਦ ਹੁੰਦੇ ਹਨ ਜੋ ਸਿਰ ਦਰਦ ਅਤੇ ਖੁਮਾਰੀ ਤੋਂ ਉਬਰਨ 'ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਸਵੇਰੇ ਉੱਠਦੇ ਹੀ ਸਿਰ 'ਚ ਦਰਦ ਜਾਂ ਖੁਮਾਰੀ ਦੀ ਸ਼ਿਕਾਇਤ ਹੈ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ ਖੀਰੇ ਦੀ ਵਰਤੋਂ ਜ਼ਰੂਰ ਕਰੋ।
— ਐਸਿਡ ਦਾ ਪੱਧਰ
ਰੋਜ਼ਾਨਾ ਖੀਰੇ ਦੀ ਵਰਤੋਂ ਕਰਨ ਨਾਲ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਕੰਟਰੋਲ ਰਹਿੰਦਾ ਹੈ ਅਤੇ ਗੁਰਦਿਆਂ ਦਾ ਆਕਾਰ ਵੀ ਸਹੀ ਰਹਿੰਦਾ ਹੈ।
— ਵਾਲਾਂ ਨੂੰ ਸਿਲਕੀ ਅਤੇ ਚਮਚਦਾਰ ਬਣਾਏ
ਖੀਰੇ 'ਚ ਸਿਲੀਕਾਨ ਅਤੇ ਸਲਫਰ ਮੌਜੂਦ ਹੁੰਦੇ ਹਨ ਜੋ ਸਾਡੇ ਵਾਲਾਂ ਨੂੰ ਸਿਲਕੀ ਅਤੇ ਚਮਕਦਾਰ ਬਣਾਉਂਦੇ ਹਨ। ਇਸ ਲਈ ਤੁਸੀਂ ਖੀਰੇ ਦਾ ਜੂਸ ਕੱਢ ਕੇ ਗਾਜਰ ਜਾਂ ਪਾਲਕ ਦੇ ਜੂਸ ਨਾਲ ਮਿਕਸ ਕਰਕੇ ਵੀ ਪੀ ਸਕਦੇ ਹੋ।
—ਭਾਰ ਤੇਜ਼ੀ ਨਾਲ ਘਟਣਾ
ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਸਿਵਮਿੰਗ ਕਰਨ ਤੋਂ ਪਹਿਲਾਂ ਅਤੇ ਬਾਅਦ 'ਚ ਸਰੀਰ ਦੇ ਜ਼ਿਆਦਾ ਚਰਬੀ ਵਾਲੀ ਥਾਂ 'ਤੇ ਖੀਰੇ ਦਾ ਟੁੱਕੜਾ ਰਗੜਣ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ।
— ਗਠੀਆ ਰੋਗ 'ਚ ਫਾਇਦਾ
ਰੋਜ਼ ਖੀਰੇ ਦੀ ਵਰਤੋਂ ਕਰਨ ਨਾਲ ਗਠੀਆ ਰੋਗ 'ਚ ਫਾਇਦਾ ਹੁੰਦਾ ਹੈ। ਜੇਕਰ ਤੁਹਾਡੇ ਜੋੜਾਂ 'ਚ ਦਰਦ ਰਹਿੰਦਾ ਹੈ ਤਾਂ ਗਾਜਰ ਅਤੇ ਖੀਰੇ ਦਾ ਜੂਸ ਮਿਲਾ ਕੇ ਪੀਓ। ਇਸ ਨੂੰ ਪੀਣ ਨਾਲ ਯੂਰਿਕ ਐਸਿਡ ਦਾ ਪੱਧਰ ਵੀ ਘੱਟ ਹੁੰਦਾ ਹੈ।
— ਸ਼ੂਗਰ ਅਤੇ ਬਲੱਡ ਪ੍ਰੈੱਸ਼ਰ
ਹੋਰ ਰੋਜ਼ ਖੀਰੇ ਦੀ ਵਰਤੋਂ ਕਰਨ ਨਾਲ ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
— ਸਰੀਰ ਦਾ ਤਾਪਮਾਨ ਸਮਾਨ ਰੱਖਣ ਲਈ
ਗਰਮੀਆਂ ਦੇ ਦਿਨਾਂ 'ਚ ਸਾਡਾ ਸਰੀਰ ਗਰਮ-ਸਰਦ ਹੋਣ ਕਾਰਨ ਕਦੇ-ਕਦੇ ਬੁਖਾਰ ਹੋ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਸਰੀਰ ਦਾ ਤਾਪਮਾਨ ਸਮਾਨ ਰੱਖਣ ਲਈ ਖੀਰੇ ਦੇ ਜੂਸ ਦੀ ਵਰਤੋਂ ਕਰੋ।
— ਕੈਲੋਸਟ੍ਰਾਲ ਕੰਟਰੋਲ
ਖੀਰੇ 'ਚ ਸਟੀਰਾਲ ਹੁੰਦਾ ਹੈ ਜੋ ਕਿ ਕੈਲੋਸਟ੍ਰਾਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।


Related News