ਹਿੰਗ ਨੂੰ ਡਾਈਟ 'ਚ ਜ਼ਰੂਰ ਕਰੋ ਸ਼ਾਮਲ, ਗੈਸ, ਸ਼ੂਗਰ ਸਣੇ ਕਈ ਬੀਮਾਰੀਆਂ 'ਚ ਸਾਬਤ ਹੁੰਦੀ ਹੈ ਰਾਮਬਾਣ ਇਲਾਜ

06/07/2023 8:29:44 PM

ਜਲੰਧਰ (ਬਿਊਰੋ)— ਤੁਸੀਂ ਜਾਣਦੇ ਹੋਵੋਗੇ ਕਿ ਹਿੰਗ ਜ਼ਿਆਦਾਤਰ ਭੋਜਨ ਦੇ ਸੁਆਦ ਨੂੰ ਵਧਾਉਣ ਜਾਂ ਗੈਸ ਦੀ ਸਮੱਸਿਆ ਨੂੰ ਖਤਮ ਕਰਨ ਲਈ ਵਰਤੀ ਜਾਂਦਾ ਹੈ। ਤੁਸੀਂ ਪੇਟ ਵਿੱਚ ਦਰਦ ਅਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੀ ਇਸ ਦੀ ਵਰਤੋਂ ਕਰ ਸਕਦੇ ਹੋ, ਪਰ ਇਨ੍ਹਾਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਹਿੰਗ ਨਾ ਸਿਰਫ ਲਾਭਦਾਇਕ ਹੈ ਬਲਕਿ ਹੋਰ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਿੰਗ 'ਚ ਸਰੀਰ ਨੂੰ ਨੁਕਸਾਉਣ ਪਹੁੰਚਾਉਣ ਵਾਲੇ ਬੈਕਟੀਰੀਆ ਨਸ਼ਟ ਕਰਨ ਦਾ ਗੁਣ ਹੁੰਦਾ ਹੈ।  ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਸਿਹਤ ਲਈ ਬਹੁਤ ਲਾਹੇਵੰਦ ਹੈ। ਅੱਜ ਅਸੀਂ ਤੁਹਾਨੂੰ ਹਿੰਗ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ।

ਗੈਸ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ
ਹਿੰਗ ਦਾ ਪਾਣੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਬੇਹੱਦ ਲਾਭਦਾਇਕ ਸਿੱਧ ਹੁੰਦਾ ਹੈ। ਗਲਤ ਖਾਣ ਪਾਣ ਦੀ ਵਜ੍ਹਾ ਨਾਲ ਲੋਕਾਂ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ, ਜੋ ਅੱਜਕਲ ਆਮ ਦੇਖਣ ਨੂੰ ਮਿਲਦੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਗਿਲਾਸ ਪਾਣੀ 'ਚ ਹਿੰਗ ਮਿਲਾ ਕੇ ਪੀਣੀ ਚਾਹੀਦੀ ਹੈ। ਇਸ 'ਚ ਮੋਜੂਦ ਐਂਟੀ ਇੰਫਲੇਮੇਟਰੀ ਗੁਣ ਡਾਈਜੇਸ਼ਨ ਸਿਸਟਮ ਨੂੰ ਸੁਧਾਰਦੇ ਹਨ। ਇਸ ਤੋਂ ਇਲਾਵਾ ਪੇਟ ਦੇ ਕੀੜੇ ਵੀ ਮਰ ਜਾਂਦੇ ਹਨ।

ਸ਼ੂਗਰ ਦੇ ਮਰੀਜ਼ਾਂ ਲਈ ਹੁੰਦੀ ਹੈ ਲਾਹੇਵੰਦ
ਹਿੰਗ ਸ਼ੂਗਰ ਦੇ ਮਰੀਜ਼ਾਂ ਲਈ ਇਕ ਰਾਮਬਾਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਉਹ ਲੋਕ ਜਿਨ੍ਹਾਂ ਦੇ ਗੁਰਦੇ ਕਮਜ਼ੋਰ ਹੁੰਦੇ ਨੇ, ਉਨ੍ਹਾਂ ਲਈ ਹਿੰਗ ਦਾ ਪਾਣੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਰੋਜ਼ਾਨਾ ਉਨ੍ਹਾਂ ਨੂੰ ਹਿੰਗ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਾਪਾਨੀਆਂ ਦੇ ਸਿਹਤਮੰਦ ਤੇ ਲੰਮੀ ਉਮਰ ਦਾ ਰਾਜ਼ : ਸਿੱਖੋ ਖਾਣ ਦਾ ਤਰੀਕਾ ਤੇ ਡਾਈਟ ਨੂੰ ਕਰੋ ਫਾਲੋਅ

ਅੱਖਾਂ ਦੀ ਰੋਸ਼ਨੀ ਵਧਾਏ
ਹਿੰਗ ਦਾ ਪਾਣੀ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਹਿੰਗ ਦੇ ਪਾਣੀ 'ਚ ਵੀਟਾ ਕੈਰੋਟੀਨ ਤੱਤ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਇਸ ਦੇ ਲਈ ਰੋਜ਼ਾਨਾ ਸਵੇਰੇ ਹਿੰਗ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਚਮੜੀ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ
ਹਿੰਗ ਚਮੜੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਬੇਹੱਦ ਸਹਾਇਕ ਹੁੰਦੀ ਹੈ। ਇਸ ਦੇ ਲਈ ਹਿੰਗ ਨੂੰ ਪਾਣੀ 'ਚ ਘੋਲ ਲਓ ਅਤੇ ਇਸ ਘੋਲ ਨੂੰ ਚਮੜੀ 'ਤੇ ਜਿੱਥੇ ਸਮੱਸਿਆ ਹੈ, ਉੱਥੇ ਇਸ ਨੂੰ ਲਾਓ। ਇਸ ਨਾਲ ਕੁਝ ਦਿਨਾਂ 'ਚ ਚਮੜੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਬਵਾਸੀਰ ਲਈ ਵੀ ਹੁੰਦਾ ਹੈ ਸਹਾਇਕ
ਹਿੰਗ ਦਾ ਲੇਪ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਵੀ ਸਹਾਇਕ ਹੁੰਦੀ ਹੈ। ਪੇਟ ਦਰਦ, ਅਫਾਰੇ, ਏਂਠਨ ਆਦਿ 'ਚ ਅਜਵਾਇਨ ਅਤੇ ਲੂਣ ਨਾਲ ਹਿੰਗ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।

ਦੰਦਾਂ ਨੂੰ ਬਣਾਏ ਮਜ਼ਬੂਤ
ਹਿੰਗ 'ਚ ਐਂਟੀ-ਆਕਸੀਡੈਂਟ ਗੁਣ ਪਾਇਆ ਜਾਂਦਾ ਹੈ, ਜੋਕਿ ਦੰਦਾਂ ਨੂੰ ਮਜ਼ਬੂਤ ਕਰਨ 'ਚ ਸਹਾਇਕ ਹੁੰਦਾ ਹੈ। ਦੰਦਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਰੋਜ਼ਾਨਾ ਸਵੇਰੇ ਗਰਮ ਪਾਣੀ 'ਚ ਹਿੰਗ ਪਾ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨਾ ਸਿਰਫ ਦੰਦ ਮਜ਼ਬੂਤ ਹੋਣਗੇ, ਸਗੋਂ ਦੰਦਾਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ : ਸਿਹਤ ਲਈ ਗੁਣਾਂ ਦੀ ਖਾਨ ਹੈ ਕੱਦੂ ਦੇ ਬੀਜ, ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ

ਖੂਨ ਦੀ ਘਾਟ ਕਰੇ ਪੂਰੀ
ਸਰੀਰ 'ਚ ਖੂਨ ਦੀ ਘਾਟ ਹੋਣ 'ਤੇ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ, ਅਜਿਹੇ 'ਚ ਹਿੰਗ 'ਚ ਮੌਜੂਦ ਆਇਰਨ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਲਈ ਹਿੰਗ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।

ਭੋਜਨ ਪਚਾਉਣ 'ਚ ਸਹਾਇਕ
ਰੋਜ਼ਾਨਾ ਦੇ ਭੋਜਨ ਜਿਵੇਂ ਦਾਲ, ਸਬਜ਼ੀਆਂ 'ਚ ਹਿੰਗ ਦਾ ਇਸਤੇਮਾਲ ਕਰਨ ਨਾਲ ਭੋਜਨ ਪਚਾਉਣ 'ਚ ਆਸਾਨੀ ਹੁੰਦੀ ਹੈ।

ਯੂਰਿਨ ਦੀ ਸਮੱਸਿਆ
ਯੂਰਿਨ ਦੀ ਸੱਮਸਿਆ ਨੂੰ ਖਤਮ ਕਰਨ 'ਚ ਹਿੰਗ ਪਾਣੀ ਕਾਫੀ ਲਾਹੇਵੰਦ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਯੂਰਿਨ ਇੰਫੈਕਸ਼ਨ ਜਾਂ ਇਸ ਨਾਲ ਜੁੜੀਆਂ ਕੋਈ ਹੋਰ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਖਾਲੀ ਪੇਟ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News