ਅੱਧਖੜ ਉਮਰ ਅਤੇ ਤੁਹਾਡੀ ਸਿਹਤ

07/27/2015 12:51:01 PM

ਅੱਧਖੜ ਉਮਰ ''ਚ ਪਹੁੰਚ ਕੇ ਵਿਅਕਤੀ  ਜ਼ਿੰਦਗੀ ''ਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਖੁਦ ਨੂੰ ਬਿਹਤਰ ਤਰੀਕੇ ਨਾਲ ਤਿਆਰ ਕਰ ਲੈਂਦਾ ਹੈ ਪਰ 45 ਸਾਲ ਦੀ ਉਮਰ ਤੋਂ ਬਾਅਦ ਅਕਸਰ  ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਅੱਧਖੜ ਉਮਰ ''ਚ ਸਿਹਤਮੰਦ ਰਹਿਣ ਲਈ ਹੇਠ ਲਿਖੀਆਂ ਗੱਲਾਂ ਦੀ ਪਾਲਣਾ ਕਰੋ।

► ਸਬਜ਼ੀ ਜਾਂ ਦਾਲ ਫਿੱਕੀ ਲੱਗਣ ''ਤੇ ਉਪਰੋਂ ਨਮਕ ਪਾ ਕੇ ਨਾ ਖਾਓ।
► ਬਾਜ਼ਾਰ ਦੇ ਮਸਾਲੇਦਾਰ ਅਚਾਰਾਂ ਦੀ ਬਜਾਏ ਘੀਏ ਅਤੇ ਨਿੰਬੂ ਆਦਿ ਦੇ ਘੱਟ ਤੇਲ ਅਤੇ ਮਸਾਲੇ ਦੇ ਅਚਾਰ ਬਣਵਾ ਕੇ ਵਰਤੋਂ ਕਰੋ।
► ਆਪਣਾ ਭਾਰ ਘਟਾਉਣ ਲਈ ਡਾਈਟਿੰਗ ਨਾ ਕਰੋ। ਜੇਕਰ ਤੁਸੀਂ ਰੋਟੀ ਦੀ ਮਾਤਰਾ ਘਟਾ ਰਹੇ ਹੋ ਤਾਂ ਭੋਜਨ ''ਚ ਫਲ ਅਤੇ ਸਲਾਦ ਦੀ ਮਾਤਰਾ ਵਧਾ ਦਿਓ।
► ਮਾਨਸਿਕ ਤਣਾਅ ਤੋਂ ਬਚੋ।
► ਆਪਣੇ ਕਿਸੇ ਸ਼ੌਕ ਨੂੰ ਉਤਸ਼ਾਹਿਤ ਕਰੋ, ਤਾਂਕਿ ਤੁਹਾਨੂੰ ਇਕੱਲਾਪਣ ਮਹਿਸੂਸ ਨਾ ਹੋਵੇ।
► ਰੈਗੂਲਰ ਤੌਰ ''ਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹੋ। ਸਾਲ ''ਚ ਇਕ-ਦੋ ਵਾਰ ਬਲੱਡ ਸ਼ੂਗਰ, ਈ.ਸੀ.ਜੀ. ਆਦਿ ਟੈਸਟ ਕਰਾਉਂਦੇ ਰਹੋ। ਇਸ ਨਾਲ ਅਚਾਨਕ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
► ਮਾਹਵਾਰੀ ਬਾਰੇ ਜਾਣਕਾਰੀ ਰੱਖੋ। ਜ਼ਿਆਦਾ ਪ੍ਰੇਸ਼ਾਨੀ ਹੋਣ ''ਤੇ ਇਸਤਰੀ ਰੋਗ ਮਾਹਿਰ ਨੂੰ ਮਿਲ ਕੇ ਜ਼ਰੂਰ ਸਲਾਹ ਲਓ।
► ਰੈਗੂਲਰ ਤੌਰ ''ਤੇ ਖੁੱਲ੍ਹੀ ਹਵਾ ''ਚ ਸੈਰ ਕਰਨਾ ਸ਼ੁਰੂ ਕਰ ਦਿਓ ਅਤੇ ਹਲਕੀ-ਫੁਲਕੀ ਕਸਰਤ ਜ਼ਰੂਰ ਕਰੋ।
ਇੰਝ ਨਾ ਕਰੋ
► ਭਾਰ ਛੇਤੀ ਘਟਾਉਣ ਦੇ ਚੱਕਰ ''ਚ ਬਹੁਤ ਜ਼ਿਆਦਾ ਕਸਰਤ ਨਾ ਕਰੋ। ਅਜਿਹਾ ਕਰਕੇ ਤੁਸੀਂ ਥੱਕ ਜਾਓਗੇ ਅਤੇ ਸਾਰਾ ਦਿਨ ਸੁਸਤ ਬਣੇ ਰਹੋਗੇ।
► ਕਸਰਤ ਆਪਣੀ ਸਰੀਰਕ ਸਮਰੱਥਾ ਮੁਤਾਬਿਕ ਹੀ ਕਰੋ। ਜੇਕਰ ਤੁਹਾਡਾ ਕੋਈ ਸਾਥੀ ਮੈਦਾਨ ਦੇ ਕਈ ਚੱਕਰ ਲਗਾਉਂਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਨੂੰ ਬਾਕੀ ਸਾਰਾ ਦਿਨ ਤੁਹਾਡੇ ਮੁਕਾਬਲੇ ਘੱਟ ਮਿਹਨਤ ਕਰਨੀ ਪੈਂਦੀ ਹੋਵੇ।
► ਖਾਣ-ਪੀਣ ''ਚ ਬਹੁਤ ਜ਼ਿਆਦਾ   ਸੰਜਮ ਵੀ ਨਾ ਵਰਤੋ। ਕਦੇ-ਕਦੇ ਕੁਝ ਤਲੇ ਪਦਾਰਥ ਵੀ ਖਾਓ। ਆਪਣੇ ਖਾਣ-ਪੀਣ ''ਚ ਸਰੀਰ ਲਈ ਸਾਰੇ ਤੱਤਾਂ ਨਾਲ ਭਰਪੂਰ ਖੁਰਾਕੀ ਪਦਾਰਥਾਂ ਨੂੰ ਸ਼ਾਮਲ ਕਰੋ। ਬਹੁਤ ਜ਼ਿਆਦਾ ਸੰਜਮ ਨਾਲ ਭੋਜਨ ਲੈਣ ਨਾਲ ਖੂਨ ''ਚ ਹੀਮੋਗਲੋਬਿਨ ਦੇ ਘੱਟ ੋਹਣ ਦੀ ਸੰਭਾਵਨਾ ਰਹਿੰਦੀ ਹੈ।

Related News