Health Tips: ਕਿਉਂ ਬਣਦੀਆਂ ਹਨ ਰਸੌਲੀਆਂ, ਕੀ ਹੈ ਇਸ ਦਾ ਹੱਲ, ਜਾਣਨ ਲਈ ਪੜ੍ਹੋ ਪੂਰੀ ਖ਼ਬਰ
Tuesday, Dec 29, 2020 - 12:25 PM (IST)
ਨਵੀਂ ਦਿੱਲੀ: ਔਰਤਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ ’ਚੋਂ ਇਕ ਯੂਟਿ੍ਰਸ ਨਾਲ ਜੁੜੀਆਂ ਸਮੱਸਿਆਵਾਂ ਵੀ ਹਨ ਜੋ ਅੱਜ ਕੱਲ ਸ਼ਾਦੀਸ਼ੁਦਾ ਜਾਂ ਟੀਨਏਜ ਦੋਵਾਂ ’ਚ ਹੀ ਸੁਣਨ ਨੂੰ ਮਿਲ ਰਹੀ ਹੈ। 10 ’ਚੋਂ 7 ਔਰਤਾਂ ਬੱਚੇਦਾਨੀ ਨਾਲ ਜੁੜੀ ਕਿਸੀ ਨਾ ਕਿਸੀ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਭਾਰਤੀ ਔਰਤਾਂ ਦਾ ਢਿੱਡ ਵਧਣ ਦਾ ਇਕ ਕਾਰਨ ਇਹ ਵੀ ਹੈ।
ਕੀ ਹੈ ਬੱਚੇਦਾਨੀ ‘ਚ ਕੈਂਸਰ: ਬੱਚੇਦਾਨੀ ‘ਚ ਸੋਜ ਅਤੇ ਛੋਟੇ-ਛੋਟੇ ਸਿਸਟ ਅਤੇ ਰਸੌਲੀਆਂ ਬਣਨੀਆਂ ਛੋਟੀ ਉਮਰ ‘ਚ ਹੀ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਤਿੰਨਾਂ ਸਮੱਸਿਆਵਾਂ ਦਾ ਸੰਪਰਕ ਸਾਡੇ ਲਾਈਫਸਟਾਈਲ ਨਾਲ ਹੈ। ਬਾਹਰ ਦਾ ਫਰਾਇਡ ਗੈਰ-ਸਿਹਤਮੰਦ ਭੋਜਨ ਖਾਣਾ, ਸਰੀਰਿਕ ਗਤੀਵਿਧੀਆਂ ਨਾ ਕਰਨਾ ਅਤੇ ਕੰਮ ਦਾ ਤਣਾਅ, ਇਹ ਸਾਰੀਆਂ ਚੀਜ਼ਾਂ ਬੱਚੇਦਾਨੀ ‘ਚ ਰਸੌਲੀਆਂ ਅਤੇ ਸੋਜ ਪੈਦਾ ਕਰਦੀਆਂ ਹਨ ਜਿਸ ਨਾਲ ਪੀਰੀਅਡਜ ਪ੍ਰਾਬਲਮ ਸ਼ੁਰੂ ਹੋ ਜਾਂਦੀ ਹੈ ਇਹ ਬਾਂਝਪਨ ਅਤੇ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਬਣ ਸਕਦੀ ਹੈ ਜਿਸ ਨੂੰ ਬੱਚੇਦਾਨੀ ਫਾਈਬਰੌਇਡ ਕਹਿੰਦੇ ਹਨ। ਉਂਝ ਤਾਂ 50-55 ਸਾਲ ਦੀ ਔਰਤ ‘ਚ ਸੋਜ ਉਦੋਂ ਆਉਂਦੀ ਹੈ ਜਦੋਂ ਮੇਨੋਪੋਜ਼ ਦਾ ਸਮਾਂ ਨੇੜੇ ਹੁੰਦਾ ਹੈ ਯਾਨੀ ਪੀਰੀਅਡਜ਼ ਬੰਦ ਹੋਣ ਵਾਲੇ ਹੋਣ ਪਰ ਪੀ.ਸੀ.ਓ.ਐੱਸ ਦੀ ਸਮੱਸਿਆ ਹੈ ਤਾਂ ਉਸ ਨੂੰ ਵੀ ਸੋਜ ਹੋ ਸਕਦੀ ਹੈ। ਉੱਥੇ ਹੀ 20 ਤੋਂ 40 ਸਾਲ ਦੀਆਂ ਕੁੜੀਆਂ ਦੀ ਬੱਚੇਦਾਨੀ ‘ਚ ਸੋਜ ਦਾ ਕਾਰਨ ਕਬਜ਼ ਜਾਂ ਐਸਿਡਿਟੀ ਹੋ ਸਕਦੀ ਹੈ।
ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਫਿਜ਼ੀਕਲ ਐਕਟੀਵਿਟੀ ਨਾ ਦੇ ਬਰਾਬਰ ਹੋਣਾ
ਮੋਟੀਆਂ ਕੁੜੀਆਂ ਨੂੰ
ਟਾਈਟ ਕੱਪੜੇ ਪਾਉਣ ਵਾਲੀਆਂ
ਜ਼ਿਆਦਾ ਦਵਾਈਆਂ ਦੀ ਵਰਤੋਂ ਕਰਨ ਵਾਲੀਆਂ
ਬਾਹਰ ਦਾ ਤਲਿਆ ਅਤੇ ਜ਼ਿਆਦਾ ਖਾਣ ਵਾਲੀਆਂ
ਜੋ ਜ਼ਿਆਦਾ ਕਸਰਤ ਕਰਦੀਆਂ ਹੋਣ
ਹੁਣ ਕਿਵੇਂ ਪਤਾ ਲਗਾਈਏ ਕਿ ਯੂਟਿ੍ਰਸ ‘ਚ ਸੋਜ ਆ ਗਈ ਹੈ।
ਲਗਾਤਾਰ ਢਿੱਡ ਵਧਦੇ ਰਹਿਣਾ
ਢਿੱਡ ਦਰਦ, ਗੈਸ ਅਤੇ ਕਬਜ਼ ਹੋਣਾ
ਪਿੱਠ ’ਚ ਦਰਦ
ਪ੍ਰਾਈਵੇਟ ਪਾਰਟ ‘ਚ ਖੁਜਲੀ ਜਾਂ ਜਲਣ
ਪੀਰੀਅਡਜ ‘ਚ ਤੇਜ਼ ਦਰਦ ਅਤੇ ਠੰਡ ਲੱਗਣਾ
ਸੰਬੰਧਾਂ ਦੌਰਾਨ ਦਰਦ
ਵਾਰ-ਵਾਰ ਪਿਸ਼ਾਬ ਆਉਣਾ
ਲੂਜ਼ ਮੋਸ਼ਨ, ਉਲਟੀਆਂ
ਉਂਝ ਤਾਂ ਯੂਟਿ੍ਰਸ ਨਾਲ ਜੁੜੀ ਸਮੱਸਿਆ ’ਚ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਉਪਾਅ ਵੀ ਇਸ ’ਚ ਲਾਭਕਾਰੀ ਸਿੱਧ ਹੋ ਸਕਦੇ ਹਨ।
ਨਿੰਮ ਦੇ ਪੱਤੇ ਅਤੇ ਸੁੰਢ ਨੂੰ ਪਾਣੀ ’ਚ ਉਬਾਲ ਕੇ ਕਾੜਾ ਬਣਾਓ। ਦਿਨ ’ਚ ਇਸ ਦੀ 1 ਵਾਰ ਵਰਤੋਂ ਕਰੋ। ਇਸ ਨਾਲ ਸੋਜ ਠੀਕ ਹੋਵੇਗੀ।
ਦਿਨ ’ਚ 2 ਵਾਰ ਹਲਦੀ ਵਾਲਾ ਦੁੱਧ ਪੀਓ। ਤੁਸੀਂ ਬਦਾਮ ਦੁੱਧ ਦਾ ਕਾੜਾ ਬਣਾ ਕੇ ਪੀ ਸਕਦੇ ਹੋ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
1/4 ਚਮਚ ਮੁਲੱਠੀ ਪਾਊਡਰ ਨੂੰ ਗਰਮ ਪਾਣੀ ’ਚ ਮਿਲਾ ਕੇ ਪੀਓ।
1 ਚਮਚਾ ਪੀਸੀ ਹੋਈ ਅਲਸੀ ਦੇ ਬੀਜ ਨੂੰ ਦੁੱਧ ’ਚ ਉਦੋਂ ਤੱਕ ਉਬਾਲੋ ਜਦੋਂ ਤੱਕ ਉਹ ਅੱਧਾ ਨਾ ਹੋ ਜਾਵੇ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਲਓ।
ਪਰ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖੋ…
ਨਿਯਮਤ ਅਲਟਰਾ ਸਾਊਂਡ ਟੈਸਟ ਕਰਵਾਉਂਦੇ ਰਹੋ
ਅਸੁਰੱਖਿਅਤ ਸੈਕਸ ਨਾ ਕਰੋ
ਸਿਹਤਮੰਦ ਖੁਰਾਕ ਖਾਓ
ਜ਼ਿਆਦਾ ਕਸਰਤ ਨਾ ਕਰੋ ਅਤੇ ਯੋਗਾ ਜ਼ਰੂਰ ਕਰੋ
ਪਾਣੀ ਜ਼ਿਆਦਾ ਪੀਓ ਅਤੇ ਸਰਦੀਆਂ ‘ਚ ਕੋਸਾ ਪਾਣੀ ਪੀਂਦੇ ਰਹੋ
ਆਪਣੇ ਆਪ ਨੂੰ ਵਾਇਰਸ ਅਤੇ ਬੈਕਟੀਰੀਆ ਇੰਫੈਕਸ਼ਨ ਤੋਂ ਬਚਾਅ ਕੇ ਰੱਖੋ
ਮੋਟਾਪਾ ਬੀਮਾਰੀਆਂ ਦਾ ਘਰ ਹੈ ਇਸ ਲਈ ਆਪਣੇ ਭਾਰ ਨੂੰ ਕੰਟਰੋਲ ‘ਚ ਰੱਖੋ
ਜੇ ਯੂਟਿ੍ਰਸ ‘ਚ ਰਸੌਲੀਆਂ ਜਾਂ ਸਿਸਟ ਬਣ ਰਹੇ ਹਨ ਤਾਂ ਡਾਕਟਰੀ ਜਾਂਚ ਕਰਵਾਓ। ਦਵਾਈ ਦਾ ਕੋਰਸ ਜ਼ਰੂਰ ਪੂਰਾ ਕਰੋ ਪਰ ਲਾਈਫਸਟਾਈਲ ਨੂੰ ਸਿਹਤਮੰਦ ਬਣਾਓ ਨਹੀਂ ਤਾਂ ਇਕ ਵਾਰ ਠੀਕ ਹੋਣ ਤੋਂ ਬਾਅਦ ਇਹ ਸਮੱਸਿਆ ਦੁਬਾਰਾ ਸ਼ੁਰੂ ਹੋ ਜਾਵੇਗੀ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ।