Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ

Monday, Jan 18, 2021 - 01:15 PM (IST)

Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ

ਜਲੰਧਰ (ਬਿਊਰੋ) - ਸਿਆਣੇ ਲੋਕ ਸਹੀ ਕਹਿੰਦੇ ਹਨ ਕਿ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ। ਇਹ ਸਿਹਤ ਲਈ ਖ਼ਤਰਨਾਕ ਹੁੰਦਾ ਹੈ, ਜਿਸ ਕਾਰਨ ਕਈ ਨੁਕਸਾਨ ਹੋ ਜਾਂਦੇ ਹਨ। ਗੁੱਸਾ ਕਦੀ-ਕਦੀ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ, ਜੋ ਸਹੀ ਨਹੀਂ ਹੁੰਦਾ। ਕਈ ਲੋਕ ਅਜਿਹੇ ਵੀ ਹਨ, ਜੋ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸੇ ਹੋ ਜਾਂਦੇ ਹਨ।ਇਹ ਗੁੱਸਾ ਜਦੋਂ ਘਰ ਤੋਂ ਬਾਹਰ ਤੁਹਾਡੇ ਦਫ਼ਤਰ ਪਹੁੰਚ ਜਾਵੇ ਤਾਂ ਸਥਿਤੀ ਹੋਰ ਖ਼ਰਾਬ ਹੋ ਜਾਂਦੀ ਹੈ। ਗੁੱਸਾ ਆਉਣ ਦਾ ਸਭ ਤੋਂ ਵੱਡਾ ਕਾਰਣ ਮਨ ਦਾ ਅਸ਼ਾਂਤ ਹੋਣਾ। ਇਸ ਲਈ ਹਮੇਸ਼ਾ ਆਪਣੇ ਮਨ ਨੂੰ ਸ਼ਾਤ ਰੱਖੋ। ਜੀਵਨ ਨੂੰ ਸੌਖੇ ਢੰਗ ਨਾਲ ਚਲਾਉਣ ਲਈ ਪ੍ਰੇਮ, ਸਹਿਜ ਅਤੇ ਗੁੱਸੇ ‘ਤੇ ਕਾਬੂ ਕਰਨ ਦੀ ਬਹੁਤ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਤਰੀਕੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀ ਗੁੱਸੇ 'ਤੇ ਕਾਬੂ ਪਾ ਸਕਦੇ ਹੋ।

1. ਲੰਬਾ ਸਾਹ ਲਵੋ
ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਆਪਣੀਆਂ ਅੱਖਾਂ ਨੂੰ ਉਸੇ ਸਮੇਂ ਬੰਦ ਕਰ ਲਓ। ਇਸ ਤੋਂ ਬਾਅਦ ਲੰਬਾ ਸਾਹ ਲੈਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ।

2. ਛੋਟੀ-ਛੋਟੀ ਗੱਲ ’ਤੇ ਖੁਸ਼ ਰਹਿਣਾ ਸਿੱਖੋ
ਗੁੱਸਾ ਨਾ ਸਿਰਫ਼ ਸਾਡੇ ਰਿਸ਼ਤਿਆਂ ‘ਚ ਦਰਾਰ ਲਿਆਉਂਦਾ ਹੈ ਸਗੋਂ ਇਸ ਨਾਲ ਸਿਹਤ ਨਾਲ ਜੁੜੀਆਂ ਕਈ ਤਕਲੀਫਾਂ ਵੀ ਝੱਲਣੀਆਂ ਪੈ ਸਕਦੀਆਂ ਹਨ। ਅੱਜ ਜਿਥੇ ਲੋਕ ਇੰਨੇ ਜ਼ਿਆਦਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉਸ ਦੇ ਪਿੱਛੇ ਬਹੁਤ ਹਾਈਪਰ ਭਾਵ ਗੁੱਸੇ ‘ਚ ਆ ਜਾਣਾ ਹੈ। ਇਸ ਲਈ ਹਮੇਸ਼ਾ ਛੋਟੀ-ਛੋਟੀ ਗੱਲ ’ਤੇ ਖੁਸ਼ ਰਹਿਣਾ ਸਿੱਖੋ, ਜਿਸ ਨਾਲ ਗੁੱਸੇ ‘ਤੇ ਕਾਬੂ ਰੱਖਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ

PunjabKesari

3. ਸੈਰ ਕਰਨ ਜਾਓ
ਮਨ ਸ਼ਾਤ ਕਰਨ ਲਈ ਤੁਹਾਨੂੰ ਰੋਜ਼ ਸਵੇਰੇ ਸੈਰ ਕਰਨ ਲਈ ਜਾਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਅੰਦਰ ਤਾਜ਼ੀ ਹਵਾ ਦਾਖਲ ਹੋਵੇਗੀ ਅਤੇ ਤੁਸੀ ਦਿਨ ਭਰ ਤਾਜ਼ਾ ਮਹਿਸੂਸ ਕਰੋਗੇ।

4. ਸੰਗੀਤ ਸੁਣੋ
ਜਦੋਂ ਵੀ ਗੁੱਸਾ ਆਵੇ, ਉਸ ਸਮੇਂ ਤੁਹਾਨੂੰ ਸੰਗੀਤ ਸੁਣਨਾ ਚਾਹੀਦਾ ਹੈ। ਸੰਗੀਤ ਸੁਣਨ ਨਾਲ ਤੁਹਾਡਾ ਧਿਆਨ ਭਟਕੇਗਾ ਅਤੇ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

PunjabKesari

5. ਗੱਲ ਨੂੰ ਭੁੱਲ ਜਾਓ
ਜੇਕਰ ਕਿਸੇ ਵਿਅਕਤੀ ਦੀ ਵਜ੍ਹਾਂ ਨਾਲ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਜ਼ਰੂਰੀ ਹੈ ਕਿ ਤੁਸੀ ਉਸ ਨੂੰ ਮਾਫ਼ ਕਰ ਦਿਓ। ਇਸ ਨਾਲ ਤੁਸੀਂ ਗੱਲ ਨੂੰ ਭੁੱਲ ਜਾਓ। ਅਜਿਹਾ ਕਰਨ ’ਤੇ ਤੁਹਾਡੇ ਰਿਸ਼ਤੇ 'ਚ ਦੂਰੀ ਵੀ ਨਹੀਂ ਆਵੇਗੀ ਅਤੇ ਤੁਸੀਂ ਸ਼ਾਂਤੀ ਮਹਿਸੂਸ ਕਰੋਗੇ।

6. ਸਾਧਾਰਣ ਭੋਜਨ ਖਾਓ ਤੇ ਮਸਾਲੇਦਾਰ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਕਰੋ
ਸਿਹਤ ਅਤੇ ਸਰੀਰ ‘ਚ ਆਉਣ ਵਾਲੇ ਬਦਲਾਅ ਦੀ ਸ਼ੁਰੂਆਤ ਖਾਣ-ਪੀਣ ‘ਤੇ ਨਿਰਭਰ ਕਰਦੀ ਹੈ। ਜ਼ਿਆਦਾ ਮਸਾਲੇ ਵਾਲੇ ਭੋਜਨ ਸਰੀਰ ਅਤੇ ਸਾਡੀ ਮਾਨਸਿਕ ਸ਼ਾਂਤੀ ਦੋਵਾਂ ਲਈ ਨੁਕਸਾਨਦਾਇਕ ਹੁੰਦਾ ਹੈ। ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਨਾਲ ਸਾਡੇ ਸਰੀਰ ‘ਚ ਗਰਮੀ ਪੈਦਾ ਹੁੰਦੀ ਹੈ, ਜਿਸ ਨਾਲ ਗੱਲ-ਗੱਲ ‘ਤੇ ਗੁੱਸਾ ਆਉਣਾ ਲਾਜ਼ਮੀ ਹੈ। ਅਜਿਹੇ ‘ਚ ਖੁਦ ਨੂੰ ਸ਼ਾਂਤ ਰੱਖਣ ਲਈ ਮਸਾਲੇਦਾਰ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ 

PunjabKesari

7. ਮਨ ਨੂੰ ਸ਼ਾਂਤ ਰੱਖਣਾ ਸਿੱਖੋ
ਗੁੱਸਾ ਆਉਣ ਦਾ ਸਭ ਤੋਂ ਵੱਡਾ ਕਾਰਣ ਮਨ ਦਾ ਅਸ਼ਾਂਤ ਹੋਣਾ ਹੈ। ਇਸ ਲਈ ਹਮੇਸ਼ਾ ਆਪਣੇ ਮਨ ਨੂੰ ਸ਼ਾਂਤ ਰੱਖਣਾ ਸਿੱਖੋ, ਜਿਸ ਨਾਲ ਤੁਹਾਡਾ ਗੁੱਸਾ ਸ਼ਾਂਤ ਹੋ ਜਾਵੇਗਾ। ਗੁੱਸਾ ਆਉਣ ’ਤੇ 1 ਤੋਂ 20 ਤੱਕ ਗਿਣਤੀ ਗਿਣੋ। ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਗੁੱਸਾ ਘੱਟ ਹੋ ਰਿਹਾ ਹੈ। ਜੇਕਰ ਤੁਹਾਨੂੰ ਦਫ਼ਤਰ ‘ਚ ਕਿਸੇ ‘ਤੇ ਗੁੱਸਾ ਆ ਰਿਹਾ ਹੋਵੇ, ਤਾਂ ਥੋੜੇ ਸਮੇਂ ਲਈ ਬਿਲਕੁਲ ਚੁੱਪ ਹੋ ਜਾਵੋ, ਕਿਉਂਕਿ ਕਈ ਵਾਰ ਗੁੱਸੇ ‘ਚ ਬੋਲਣਾ ਖ਼ਤਰਨਾਕ ਹੋ ਸਕਦਾ ਹੈ।

8. ਕਸਰਤ ਕਰੋ
ਤੁਸੀਂ ਜਿੰਨੇ ਫਿੱਟ ਰਹੋਗੇ, ਤੁਹਾਨੂੰ ਗੁੱਸਾ ਓਨਾ ਹੀ ਘੱਟ ਆਵੇਗਾ। ਵਾਰ-ਵਾਰ ਗੁੱਸਾ ਕਰਨ ਨਾਲ ਸਰੀਰ ‘ਚ ਰਸਾਇਣ ਦੀ ਮਾਤਰਾ ਵਧਣ ਲੱਗਦੀ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰ ਕਰੋ। ਜੇਕਰ ਕਿਸੇ ਕਾਰਨ ਕਰਕੇ ਸਵੇਰੇ ਸਮਾਂ ਨਹੀਂ ਮਿਲ ਪਾਉਂਦਾ ਤਾਂ ਸ਼ਾਮ ਨੂੰ ਜ਼ਰੂਰ 30 ਤੋਂ 45 ਮਿੰਟ ਲਈ ਚਹਿਲ-ਕਦਮੀ ਕਰੋ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

PunjabKesari

9. 7 ਤੋਂ 8 ਘੰਟੇ ਦੀ ਪੂਰੀ ਨੀਂਦ ਲਓ
ਜ਼ਿਆਦਾ ਗੁੱਸਾ ਆਉਣ ਦੀ ਵਜ੍ਹਾ ਨੀਂਦ ਦੀ ਕਮੀ ਵੀ ਮੰਨੀ ਜਾਂਦੀ ਹੈ। ਗੁੱਸੇ ਦਾ ਸਿੱਧਾ ਸੰਬੰਧ ਤਣਾਅ ਨਾਲ ਹੁੰਦਾ ਹੈ। ਜਿੰਨਾ ਹੋ ਸਕੇ ਤਣਾਅ ਘਟ ਲਓ। ਇਸ ਦਾ ਵਧੀਆ ਉਪਾਅ ਆਪਣੀ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ। ਘੱਟ ਨੀਂਦ ਲੈਣ ਨਾਲ ਤੁਸੀਂ ਖੁਦ ਨੂੰ ਕਮਜ਼ੋਰ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਮਹਿਸੂਸ ਕਰਦੇ ਹੋ।  

10. ਆਪਣਿਆਂ ਨਾਲ ਕਰੋ ਗੱਲ
ਜੀਵਨ ‘ਚ ਕੋਈ ਵੀ ਪ੍ਰੇਸ਼ਾਨੀ ਹੋਵੇ ਤਾਂ ਉਸ ਨੂੰ ਆਪਣਿਆਂ ਨਾਲ ਜ਼ਰੂਰ ਸਾਂਝੀ ਕਰੋ। ਕਈ ਵਾਰ ਟ੍ਰੈਫਿਕ ‘ਚ ਫਸ ਜਾਣ ਨਾਲ ਜਾਂ ਫਿਰ ਕਿਸੇ ਸੱਮਸਿਆ ਦਾ ਹੱਲ ਨਾ ਨਿਕਲਣ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ। ਅਜਿਹੇ ‘ਚ ਆਪਣੇ ਕਿਸੇ ਮਿੱਤਰ ਨੂੰ ਕਾਲ ਕਰੋ, ਜੇਕਰ ਕਿਸੇ ਨਾਲ ਨਾ ਗੱਲ ਹੋ ਪਾਏ ਤਾਂ ਖੁਦ ਨਾਲ ਵੀ ਗੱਲ ਕਰ ਸਕਦੇ ਹੋ।  


author

rajwinder kaur

Content Editor

Related News