ਆਂਵਲਾ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਦਾ ਇਲਾਜ, ਜਾਣੋ ਕਿਵੇਂ!

09/08/2017 11:13:58 AM

ਨਵੀਂ ਦਿੱਲੀ— ਆਂਵਲਾ ਕੋਈ ਆਮ ਫਲ ਨਹੀਂ ਹੈ ਇਹ ਤਾਂ ਇਕ ਔਸ਼ਧੀ ਫਲ ਹੈ ਆਂਵਲੇ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਅਨਗਿਣਤ ਬੀਮਾਰੀਆਂ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ। ਆਂਵਲੇ ਵਿਚ ਵਿਟਾਮਿਨ ਸੀ , ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਕੈਰੋਟੀਨ, ਪ੍ਰੋਟੀਨ, ਵਿਟਾਮਿਨ ਏ, ਈ ਅਤੇ ਬੀ ਕਾਮਪਲੈਕਸ, ਸੋਡੀਅਮ, ਫਾਈਬਰ ਵਰਗੇ ਜ਼ਰੂਰੀ ਪੋਸ਼ਕ ਤੱਤ ਮੌਜ਼ੂਦ ਹੁੰਦੇ ਹਨ। ਆਂਵਲੇ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ। ਸਾਡੇ ਬਜ਼ੁਰਗ ਵੀ ਛੋਟੀ ਤੋਂ ਛੋਟੀ ਸਮੱਸਿਆ ਹੋਣ 'ਤੇ ਆਂਵਲੇ ਨੂੰ ਖਾਣ ਦੀ ਸਲਾਹ ਦਿੰਦੇ ਸਨ। ਆਓ ਜਾਣਦੇ ਹਾਂ ਇਕ ਛੋਟਾ ਜਿਹਾ ਆਂਵਲਾ ਕਿਵੇਂ ਵੱਡੀ ਤੋਂ ਵੱਡੀ ਬੀਮਾਰੀਆਂ ਨੂੰ ਦੂਰ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਡਾਈਬੀਟੀਜ਼
ਡਾਈਬੀਟੀਜ਼ ਦੇ ਮਰੀਜਾਂ ਲਈ ਆਂਵਲਾ ਵਰਦਾਨ ਹੈ ਜੇ ਤੁਸੀਂ ਵੀ ਸ਼ੂਗਰ ਦੇ ਮਰੀਜ ਹੋ ਤਾਂ ਹਲਦੀ ਦੇ ਨਾਲ ਆਂਵਲੇ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਮਿਲਦਾ ਹੈ। 
2. ਪੱਥਰੀ 
ਬਦਲਦੇ ਲਾਈਫ ਸਟਾਈਲ ਵਿਚ ਪੱਥਰੀ ਦੀ ਸ਼ਿਕਾਇਤ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਪੱਥਰੀ ਹੋਣ 'ਤੇ ਸੁੱਕੇ ਆਂਵਲੇ ਦੇ ਚੂਰਨ ਨੂੰ ਮੂਲੀ ਦੇ ਰਸ ਵਿਚ ਮਿਲਾ ਕੇ ਖਾਓ। ਅਜਿਹਾ 40 ਦਿਨਾਂ ਤੱਕ ਕਰਨ ਨਾਲ ਪੱਥਰੀ ਨਿਕਲ ਜਾਂਦੀ ਹੈ। 
3. ਬਵਾਸੀਰ
ਬਵਾਸੀਰ ਕਾਫੀ ਦਰਦਨਾਕ ਬੀਮਾਰੀ ਹੈ। ਬਵਾਸੀਰ ਦੇ ਮਰੀਜ ਲਈ ਆਂਵਲਾ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਸੁੱਕੇ ਆਂਵਲੇ ਦੇ ਚੂਰਨ ਨੂੰ ਗਾਂ ਦੇ ਦੁੱਧ ਨਾਲ ਸਵੇਰੇ-ਸ਼ਾਮ ਲਗਾਤਾਰ ਕੁਝ ਦਿਨਾਂ ਤੱਕ ਲੈਣ ਨਾਲ ਫਾਇਦਾ ਹੁੰਦਾ ਹੈ। 
4. ਖਾਂਸੀ ਅਤੇ ਕਫ
ਬਦਲਦੇ ਮੌਸਮ ਵਿਚ ਖਾਂਸੀ ਅਤੇ ਕਫ ਦੀ ਸਮੱਸਿਆ ਬਹੁਤ ਲੋਕਾਂ ਨੂੰ ਰਹਿੰਦੀ ਹੈ। ਅਜਿਹੀ ਸਥਿਤੀ ਵਿਚ ਦਿਨ ਵਿਚ ਤਿੰਨ ਵਾਰ ਆਂਵਲੇ ਦੇ ਮੁਰੱਬੇ ਨਾਲ ਦੁੱਧ ਪੀਓ। ਇਸ ਤੋਂ ਇਲਾਵਾ ਖਾਂਸੀ ਜ਼ਿਆਦਾ ਆ ਰਹੀ ਹੈ ਤਾਂ ਆਂਵਲੇ ਨੂੰ ਸ਼ਹਿਦ ਵਿਚ ਮਿਲਾ ਕੇ ਪੀਓ। 
5. ਯੂਰਿਨ ਦੀ ਸਮੱਸਿਆ
ਜੇ ਤੁਹਾਨੂੰ ਯੂਰਿਨ ਦੇ ਦੌਰਾਨ ਜਲਣ ਹੁੰਦੀ ਹੈ ਤਾਂ ਆਂਵਲੇ ਦੇ ਰਸ ਵਿਚ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਜਲਣ ਦੀ ਸਮੱਸਿਆ ਤੁਰੰਤ ਦੂਰ ਹੋ ਜਾਂਦੀ ਹੈ। 
6. ਦਿਲ ਦੇ ਮਰੀਜ 
ਦਿਲ ਦੇ ਮਰੀਜ ਲਈ ਆਂਵਲਾ ਕਾਫੀ ਫਾਇਦੇਮੰਦ ਹੈ, ਜੇ ਤੁਸੀਂ ਵੀ ਦਿਲ ਦੇ ਮਰੀਜ ਹੋ ਤਾਂ ਹਰ ਰੋਜ਼ ਤਿੰਨ ਆਂਵਲੇ ਦੀ ਵਰਤੋਂ ਜ਼ਰੂਰ  ਕਰੋ। ਇਸ ਤੋਂ ਇਲਾਵਾ ਆਂਵਲੇ ਦਾ ਮੁਰੱਬਾ ਵੀ ਖਾ ਸਕਦੇ ਹੋ। 


Related News