ਸਿਹਤ ਲਈ ਬੇਹੱਦ ਗੁਣਕਾਰੀ ਹੈ ਐਲੋਵੇਰਾ, ਜੋੜਾਂ ਦੇ ਦਰਦ, ਪੀਲੀਆ ਤੇ ਪਾਚਨ ਸਬੰਧੀ ਰੋਗਾਂ 'ਚ ਹੈ ਰਾਮਬਾਣ

Sunday, Aug 04, 2024 - 02:51 PM (IST)

ਸਿਹਤ ਲਈ ਬੇਹੱਦ ਗੁਣਕਾਰੀ ਹੈ ਐਲੋਵੇਰਾ, ਜੋੜਾਂ ਦੇ ਦਰਦ, ਪੀਲੀਆ ਤੇ ਪਾਚਨ ਸਬੰਧੀ ਰੋਗਾਂ 'ਚ ਹੈ ਰਾਮਬਾਣ

ਜਲੰਧਰ— ਐਲੋਵੇਰਾ ਇਕ ਬਹੁਤ ਹੀ ਗੁਣਕਾਰੀ ਬੂਟਾ ਹੈ। ਇਹ ਲਗਭਗ ਸਾਰੇ ਭਾਰਤ 'ਚ ਮਿਲ ਜਾਂਦਾ ਹੈ। ਐਲੋਵੇਰਾ ਜਿੱਥੇ ਖੂਬਸੂਰਤ ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਉਥੇ ਇਹ ਤੁਹਾਡੀ ਸਿਹਤ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ। ਐਲਵੋਰਾ ਇਕ ਅਜਿਹਾ ਬੂਟਾ ਹੈ, ਜਿਸ ਨੂੰ ਘਰ 'ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਐਲੋਵੇਰਾ ਜੈੱਲ ਸਿਹਤ ਦੇ ਨਾਲ-ਨਾਲ ਚਮੜੀ ਦੀਆਂ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਵਰਤੋਂ ’ਤੇ ਪੇਟ ਸਬੰਧੀ ਕਈ ਬੀਮਾਰੀਆਂ, ਸਿਰਦਰਦ, ਭੁੱਖ ਨਾ ਲੱਗਣਾ, ਦੰਦਾਂ ਦੀ ਸਮੱਸਿਆ ਵਰਗੀਆਂ ਕਈ ਸਮੱਸਿਆਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਗਰਮੀ ਦੇ ਮੌਸਮ 'ਚ ਚਮੜੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ 'ਚ ਐਲੋਵੇਰਾ ਜੈੱਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਚ ਮੌਜੂਦ ਵਿਟਾਮਿਨਸ ਅਤੇ ਮਿਨਰਲਸ ਚਮੜੀ ਨੂੰ ਨਿਖਾਰਣ 'ਚ ਮਦਦ ਕਰਦੇ ਹਨ।

ਐਲੋਵੇਰਾ ਦੇ ਸਿਹਤ ਸਬੰਧੀ ਫਾਇਦੇ :-

ਸਿਰਦਰਦ ਤੋਂ ਦੇਵੇ ਛੁਟਕਾਰਾ
ਐਲੋਵੇਰਾ ਸਿਰ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਕਾਫ਼ੀ ਲਾਹੇਵੰਦ ਹੁੰਦਾ ਹੈ। ਜੇ ਤੁਹਾਨੂੰ ਅਕਸਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਖਾਲੀ ਪੇਟ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਸਿਰਦਰਦ ਤੋਂ ਛੁਟਕਾਰਾ ਮਿਲੇਗਾ।

ਪੀਲੀਆ ਰੋਗ ਨੂੰ ਕਰੇ ਠੀਕ
ਪੀਲੀਆ ਰੋਗ ਤੋਂ ਪੀੜਤ ਲੋਕਾਂ ਲਈ ਐਲੋਵੀਰਾ ਇਕ ਬਹੁਤ ਵਧੀਆ ਦਵਾਈ ਹੈ। 15 ਗ੍ਰਾਮ ਐਲੋਵੀਰਾ ਦਾ ਰਸ ਸਵੇਰੇ ਸ਼ਾਮ ਪੀਓ। ਤੁਹਾਨੂੰ ਇਸ ਰੋਗ ਤੋਂ ਫ਼ਾਇਦਾ ਮਿਲੇਗਾ।

ਕਬਜ਼ ਤੋਂ ਦੇਵੇ ਰਾਹਤ
ਜੇ ਤੁਹਾਡਾ ਪੇਟ ਸਾਫ਼ ਨਹੀਂ ਰਹਿੰਦਾ ਤਾਂ ਤੁਸੀਂ ਐਲੋਵੇਰਾ ਜੂਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ। ਐਲੋਵੇਰਾ 'ਚ ਕਈ ਐਂਟੀ-ਬੈਕਟੀਰੀਅਲ ਅਤੇ ਐਂਟੀਔਕਸੀਡੈਂਟ ਪਾਏ ਜਾਂਦੇ ਹਨ, ਜੋ ਕਬਜ਼ ਨੂੰ ਦੂਰ ਕਰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਜੂਸ ਪੀਣ ਨਾਲ ਤੁਹਾਡਾ ਪੇਟ ਸਾਫ ਰਹੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।

ਜੋੜਾਂ ਦੇ ਦਰਦ ‘ਚ ਹੈ ਰਾਮਬਾਣ 
ਐਲੋਵੇਰਾ ਜੈੱਲ ‘ਚ ਹਲਦੀ ਮਿਲਾ ਕੇ ਹਲਕਾ ਗਰਮ ਕਰੋ। ਇਸ ਨੂੰ ਦਰਦ ਵਾਲੀ ਥਾਂ ‘ਤੇ ਲਗਾਓ। ਇਹ ਜੋੜਾਂ ਦੇ ਦਰਦ, ਗਠੀਆ, ਮੋਚ ਅਤੇ ਸੋਜ ਵਿੱਚ ਲਾਭਕਾਰੀ ਹੋਵੇਗਾ।

ਭੁੱਖ ਨਾ ਲੱਗਣ ਦੀ ਸਮੱਸਿਆ ਕਰੇ ਦੂਰ
ਐਲੋਵੇਰਾ ਭੁੱਖ ਵਧਾਉਣ 'ਚ ਵੀ ਲਾਹੇਵੰਦ ਹੁੰਦੀ ਹੈ। ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਰੋਜ਼ਾਨਾ ਐਲੋਵੇਰਾ ਦਾ ਜੂਸ ਪੀਣਾ ਚਾਹੀਦਾ ਹੈ। ਇਹ ਤੁਹਾਡੇ ਲਈ ਰਾਮਬਾਣ ਦੀ ਤਰ੍ਹਾਂ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਭੁੱਖ ਨਾ ਲੱਗਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਦਿਲ ਦੇ ਰੋਗਾਂ ਤੋਂ ਕਰਦੈ ਬਚਾਅ 
ਐਲੋਵੇਰਾ ਜੂਸ ਦਾ ਨਿਯਮਤ ਸੇਵਨ ਕਰਨ ਨਾਲ ਵੀਟਾ ਸਿਸਟਰਲ ਨਾਮਕ ਤੱਤ ਖੂਨ ਦੇ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਤੋਂ ਕੱਢੇ ਬਾਹਰ
ਸਹੀ ਖਾਣ-ਪੀਣ ਨਾ ਹੋਣ ਕਾਰਨ ਸਰੀਰ 'ਚ ਕਈ ਜ਼ਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ। ਜਿਸ ਵਜ੍ਹਾ ਨਾਲ ਸਾਨੂੰ ਬਹੁਤ ਸਾਰੀਆਂ ਪੇਟ ਅਤੇ ਸਕਿਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਲੋਵੇਰਾ ਸਰੀਰ ਦੀ ਡਿਟਾਕਸੀਫਿਕੇਸ਼ਨ ਦੀ ਪ੍ਰਕਿਰਿਆ ਦੇ ਜ਼ਰੀਏ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।

ਚਮੜੀ ਨੂੰ ਦੇਵੇ ਨਮੀ ਤੇ ਝੁਰੜੀਆਂ ਕਰੇ ਦੂਰ
ਝੁਰੜੀਆਂ ਦੀ ਸਮੱਸਿਆ ਹੋਣ 'ਤੇ ਐਲੋਵੇਰਾ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਚਮੜੀ ਨੂੰ ਨਮੀ ਦਿੰਦਾ ਹੈ। ਇਸ ਦੇ ਨਾਲ ਹੀ ਇਹ ਚਮੜੀ ਨੂੰ ਕੁਦਰਤੀ ਰੂਪ 'ਚ ਇਸ ਤਰ੍ਹਾਂ ਕਸ ਦਿੰਦਾ ਹੈ ਕਿ ਇਸ 'ਚ ਸਮੇਂ ਤੋਂ ਪਹਿਲਾਂ ਝੁਰੜੀਆਂ ਨਹੀਂ ਆਉਂਦੀਆਂ, ਜੋ ਬੁਢਾਪੇ ਨੂੰ ਰੋਕਣ 'ਚ ਮਦਦਗਾਰ ਸਾਬਤ ਹੁੰਦਾ ਹੈ।

ਦੰਦਾਂ ਸੰਬੰਧੀ ਸਮੱਸਿਆ ਕਰੇ ਦੂਰ
ਐਲੋਵੇਰਾ 'ਚ ਐਂਟੀ-ਮਾਈਕ੍ਰੋਲਾਈਲ ਮੌਜੂਦ ਹੁੰਦੇ ਹਨ, ਜੋ ਤੁਹਾਡੇ ਦੰਦਾਂ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਦੰਦਾਂ 'ਚ ਹੋਣ ਵਾਲੇ ਬੈਕਟੀਰੀਅਲ ਇਨਫੈਕਸ਼ਨ ਨੂੰ ਤੁਹਾਨੂੰ ਦੂਰ ਰੱਖਦੇ ਹਨ।


author

Tarsem Singh

Content Editor

Related News