ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਪੀਓ ‘ਬਾਦਾਮ ਵਾਲਾ ਦੁੱਧ’, ਭਾਰ ਵੀ ਹੋਵੇਗਾ ਘੱਟ

Monday, Oct 26, 2020 - 05:32 PM (IST)

ਜਲੰਧਰ (ਬਿਊਰੋ) - ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਲੋਕ ਦੁੱਧ ਤੁਲਸੀ ਜਾਂ ਇਲਾਇਚੀ ਮਿਲਾ ਕੇ ਪੀਂਦੇ ਹਨ। ਦੁੱਧ 'ਚ ਮੌਜੂਦ ਕੈਲਸ਼ੀਅਮ ਤੇ ਜ਼ਰੂਰ ਪੋਸ਼ਕ ਤੱਤਾਂ ਕਾਰਨ ਇਸ ਨੂੰ ਕੰਪਲੀਟ ਫੂਡ ਕਿਹਾ ਜਾਂਦਾ ਹੈ। ਉੱਥੇ ਹੀ ਬਾਦਾਮ ਦਿਮਾਗ ਤੇਜ਼ ਕਰਨ ਦੇ ਨਾਲ ਸਿਹਤ ਨੂੰ ਦਰੁਸਤ ਰੱਖਦਾ ਹੈ। ਅਜਿਹੇ 'ਚ ਜੇਕਰ ਇਨ੍ਹਾਂ ਦੋਹਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਇਸ ਨਾਲ ਦੋ ਗੁਣਾਂ ਵਧ ਫਾਇਦੇ ਹੋਣਗੇ। ਸਰਦੀਆਂ ’ਚ ਬਾਦਾਮ ਵਾਲਾ ਦੁੱਧ ਪੀਣਾ ਬਹੁਤ ਜ਼ਰੂਰੀ ਹੈ। 1 ਕੱਪ ਬਾਦਾਮ ਵਾਲੇ ਦੁੱਧ 'ਚ 1.5 ਗ੍ਰਾਮ ਪ੍ਰੋਟੀਨ, 516 ਐੱਮ.ਜੀ.ਕੈਲਸ਼ੀਅਮ, 39 ਕੈਲੋਰੀ, 5ਜੀ ਫਾਈਬਰ, 3ਜੀ ਫੈਟ, 1.5 ਕਾਰਬੋਹਾਈਡ੍ਰੇਟ, 0ਜੀ ਸ਼ੂਗਰ ਤੇ 50 ਫੀਸਦੀ ਵਿਟਾਮਿਨ-ਈ ਹੁੰਦਾ ਹੈ। ਇਹੀ ਨਹੀਂ ਬਾਦਾਮ ਦੇ ਦੁੱਧ 'ਚ ਵਿਟਾਮਿਨ-ਡੀ, ਬੀ ਤੇ ਈ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। 

ਸਰਦੀਆਂ 'ਚ ਕਿਉਂ ਪੀਣਾ ਚਾਹੀਦਾ ਬਾਦਾਮ ਵਾਲਾ ਦੁੱਧ?
ਬਾਦਾਮ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਸਰਦੀਆਂ 'ਚ ਬਾਦਾਮ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਸਰਦੀਆਂ 'ਚ ਹੋਣ ਵਾਲੀ ਸਰਦੀ-ਖਾਂਸੀ, ਜ਼ੁਕਾਮ, ਇਨਫੈਕਸ਼ਨ ਅਤੇ ਹੋਰ ਬੀਮਾਰੀਆਂ ਤੋਂ ਵੀ ਸਰੀਰ ਨੂੰ ਬਚਾ ਕੇ ਰੱਖਦਾ ਹੈ।

ਬਾਦਾਮ ਵਾਲਾ ਦੁੱਧ ਪੀਣ ਦੇ ਫਾਇਦੇ 

1. ਦਿਲ ਲਈ ਫਾਇਦੇਮੰਦ 
ਬਾਦਾਮ ਵਾਲੇ ਦੁੱਧ 'ਚ ਕੋਲੈਸਟੋਰਲ ਨਹੀਂ ਹੁੰਦਾ। ਨਾਲ ਹੀ ਇਸ 'ਚ ਕਈ ਪ੍ਰਕਾਰ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।

PunjabKesari

2. ਮਜ਼ਬੂਤ ਹੱਡੀਆਂ 
ਕੈਲਸ਼ੀਅਮ ਅਤੇ ਵਿਟਾਮਿਨ-ਡੀ ਨਾਲ ਭਰਪੂਰ ਹੋਣ ਕਾਰਨ ਬਾਦਾਮ ਵਾਲਾ ਦੁੱਧ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਬਾਦਾਮ ਵਾਲਾ ਦੁੱਧ ਪੀਣ ਨਾਲ ਅਰਥਰਾਈਟਸ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। 

3. ਅੱਖਾਂ ਨੂੰ ਰੱਖੇ ਸੁਰੱਖਿਅਤ 
ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਅੱਖਾਂ ਲਈ ਫਾਇਦੇਮੰਦ ਹੈ। ਇਸ ਨਾਲ ਨਾ ਸਿਰਫ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਸਗੋਂ ਇਹ ਦੁੱਧ ਅੱਖਾਂ ਸਬੰਧੀ ਸਮੱਸਿਆਵਾਂ ਤੋਂ ਵੀ ਬਚਾਅ ਕਰਦਾ ਹੈ। 

4. ਭਾਰ ਘੱਟ ਕਰੇ 
ਬਾਦਾਮ ਵਾਲੇ ਦੁੱਧ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ। 1 ਕੱਪ ਬਾਦਾਮ ਦੁੱਧ 'ਚ 30 ਕੈਲੋਰੀ ਹੁੰਦੀ ਹੈ, ਜਦਕਿ ਫੁੱਲ ਫੈਟ ਮਿਲਕ 'ਚ 146 ਕੈਲੋਰੀ ਹੁੰਦੀ ਹੈ। ਅਜਿਹੇ 'ਚ ਬਾਦਾਮ ਵਾਲਾ ਦੁੱਧ ਭਾਰ ਨੂੰ ਜ਼ਿਆਦਾ ਤੇਜ਼ੀ ਨਾਲ ਘੱਟ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ। 

PunjabKesari
 
5. ਮਜ਼ਬੂਤ ਇਮਿਊਨ ਸਿਸਟਮ 
ਇਹ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਤੁਸੀਂ ਸਰਦੀਆਂ 'ਚ ਹੋਣ ਵਾਲੀ ਸਰਦੀ, ਖਾਂਸੀ, ਬੁਖਾਰ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।

6. ਬੱਚਿਆਂ ਲਈ ਫਾਇਦੇਮੰਦ 
ਬੱਚਿਆਂ ਲਈ ਬਾਦਾਮ ਵਾਲਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਸਰੀਰ 'ਚ ਐਨਰਜੀ ਵੀ ਬਣੀ ਰਹਿੰਦੀ ਹੈ। ਬਾਦਾਮ ਵਾਲਾ ਦੁੱਧ ਪੀਣ ਨਾਲ ਸਰਦੀ-ਜ਼ੁਕਾਮ ਤੋਂ ਵੀ ਬਚਾਅ ਰਹਿੰਦਾ ਹੈ। 

ਪੜ੍ਹੋ ਇਹ ਵੀ ਖਬਰ - ਜਾਣੋ ਰੋਜ਼ਾਨਾ ਖਾਲੀ ਢਿੱਡ ਕਿਉਂ ਖਾਣੀ ਚਾਹੀਦੀ ਹੈ 'ਸੌਗੀ', ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰਦੀ ਹੈ ਇਲਾਜ

7. ਬਲੱਡ ਸ਼ੂਗਰ ਨੂੰ ਕਰੇ ਕੰਟਰੋਲ 
ਇਹ ਗਾਂ ਦੇ ਦੁੱਧ ਦੇ ਮੁਕਾਬਲੇ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਨਹੀਂ ਵਧਾਉਂਦਾ। ਨਾਲ ਹੀ ਇਹ ਲੋਅ ਗਲਾਈਸਿਮਿਕ ਇੰਡੈਕਸ ਦੇ ਨਾਲ ਆਉਂਦਾ ਹੈ। ਇਸ ਲਈ ਇਹ ਸਰੀਰ 'ਚ ਫੈਟ ਦੇ ਰੂਪ 'ਚ ਸਟੋਰ ਨਹੀਂ ਹੋ ਪਾਉਂਦਾ, ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - ਸਰਦੀ ’ਚ ਜ਼ਰੂਰ ਖਾਓ ‘ਅਲਸੀ ਦੀਆਂ ਪਿੰਨੀਆਂ’, ਇਨ੍ਹਾਂ ਬੀਮਾਰੀਆਂ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

PunjabKesari

8. ਪਾਚਨ ਤੰਤਰ ਨੂੰ ਮਜ਼ਬੂਤ ਬਣਾਏ
ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਤੁਸੀਂ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। 

ਪੜ੍ਹੋ ਇਹ ਵੀ ਖਬਰ - ਜਾਣੋ ਰੋਜ਼ਾਨਾ ਖਾਲੀ ਢਿੱਡ ਕਿਉਂ ਖਾਣੀ ਚਾਹੀਦੀ ਹੈ 'ਸੌਗੀ', ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰਦੀ ਹੈ ਇਲਾਜ

9. ਤਣਾਅ ਅਤੇ ਡਿਪ੍ਰੈਸ਼ਨ ਤੋਂ ਛੁਟਕਾਰਾ 
ਡਿਪ੍ਰੈਸ਼ਨ ਨਾਲ ਦਿਮਾਗ ਅਤੇ ਦਿਲ 'ਤੇ ਸਿੱਧਾ ਅਤੇ ਖਤਰਨਾਕ ਅਸਰ ਪੈਂਦਾ ਹੈ। ਜੇਕਰ ਤੁਹਾਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਹਲਕਾ ਗਰਮ ਬਾਦਾਮ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡਾ ਤਣਾਅ ਵੀ ਦੂਰ ਭੱਜ ਜਾਵੇਗਾ ਅਤੇ ਤੁਸੀਂ ਡਿਪ੍ਰੈਸ਼ਨ ਤੋਂ ਬਚ ਜਾਵੋਗੇ।

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

PunjabKesari


rajwinder kaur

Content Editor

Related News