ਬਦਾਮ ਦੇ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਬਦਾਮ ਦਾ ਤੇਲ

Monday, May 08, 2017 - 01:08 PM (IST)

ਬਦਾਮ ਦੇ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਬਦਾਮ ਦਾ ਤੇਲ

ਜਲੰਧਰ— ਬਦਾਮ ਦੇਖਣ ''ਚ ਭਾਵੇ ਛੋਟਾ ਜਿਹਾ ਹੁੰਦਾ ਹੈ, ਪਰ ਇਸ ਦੇ ਬਹੁਤ ਸਾਰੇ ਫਾਇਦੇ ਹਨ। ਬਦਾਮ ਦੇ ਫਾਇਦੇ ਉਸ ''ਚ ਲੁਕੇ ਹੋਏ ਪੋਸ਼ਕ ਤੱਤਾਂ ''ਚ ਹੁੰਦੇ ਹਨ। ਐਕਸਪਰਟ ਮੰਨਦੇ ਹਨ ਕਿ ਬਦਾਮ ਪੋਸ਼ਕ ਤੱਤਾਂ ਦਾ ਭੰਡਾਰ ਹੈ। ਇਸ ''ਚ ਫਾਈਬਰ, ਪ੍ਰੋਟੀਨ ਅਤੇ ਚੰਗੇ ਫੈਟ ਤੋਂ ਇਲਾਵਾ ਬਹੁਤ ਸਾਰੇ ਵਿਟਾਮਿਨ-ਬੀ 1, ਬੀ-2, ਬੀ-5, ਬੀ-6 ਅਤੇ ਈ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ''ਚ ਮੈਗਾਨੀਸ਼ੀਅਮ, ਕਾਪਰ, ਜਿੰਕ ਅਤੇ ਕੈਲਸ਼ੀਅਮ ਵੀ ਪਾਏ ਜਾਂਦੇ ਹਨ। ਬਦਾਮ ਦੇ ਨਾਲ-ਨਾਲ ਬਦਾਮ ਦਾ ਤੇਲ ਵੀ ਬਹੁਤ ਗੁਣਕਾਰੀ ਹੁੰਦਾ ਹੈ। ਇਸ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਹੋਰ ਵੀ ਫਾਇਦੇ ਹੁੰਦੇ ਹਨ ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ। 
1. ਬਦਾਮ ਦੇ ਤੇਲ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਇਹ ਸਰੀਰ ਨੂੰ ਤਾਕਤ ਦਿੰਦਾ ਹੈ। 
2. ਪੂਰੇ ਪਰਿਵਾਰ ਲਈ ਆਦਰਸ਼ ਟੌਨਿਕ ਬਦਾਮ ਤੇਲ ਦਾ ਸੇਵਨ ਫੂਡ ਐਡਿਟਿਵ ਤੇ ਤੌਰ ''ਤੇ ਕੀਤਾ ਜਾ ਸਕਦਾ ਹੈ। 
3. ਇਹ ਪੇਟ ਦੀਆਂ ਤਕਲੀਫਾਂ ਨੂੰ ਦੂਰ ਕਰਨ ਦੇ ਨਾਲ-ਨਾਲ ਅੰਤੜੀਆਂ ਦੇ ਕੈਂਸਰ ਲਈ ਵੀ ਲਾਭਦਾਇਕ ਹੈ। 
4. ਇਸ ਦੀ ਰੈਗੂਲਰ ਵਰਤੋਂ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ। 
5. ਬਦਾਮ ਦਿਮਾਗ ਅਤੇ ਸਰੀਰ ਦੀਆਂ ਨਾੜੀਆਂ ਲਈ ਪੌਸ਼ਕ ਤੱਤ ਹੈ। 
6. ਇਹ ਯਾਦ ਸ਼ਕਤੀ ਨੂੰ ਵਧਾਉਂਦਾ ਹੈ। ਮਿੱਠੇ ਬਦਾਮ ਤੇਲ ਦੇ ਸੇਵਨ ਨਾਲ ਮਾਸਪੇਸ਼ੀਆਂ ''ਚ ਦਰਦ ਜਿਵੇਂ ਤਕਲੀਫ ਤੋਂ ਆਰਾਮ ਮਿਲਦਾ ਹੈ। 
7. ਸ਼ੁੱਧ ਬਦਾਮ ਤੇਲ ਤਣਾਅ ਨੂੰ ਦੂਰ ਕਰਦਾ ਹੈ। ਨਜ਼ਰ ਠੀਕ ਰੱਖਦਾ ਹੈ ਅਤੇ ਰੋਗ ਰੋਕੂ ਸਮਰੱਥਾ ਵਧਾਉਂਦਾ ਹੈ।  


Related News