ਢਿੱਡ ਦਰਦ ਤੇ ਬਵਾਸੀਰ ਤੋਂ ਰਾਹਤ ਦਿਵਾਉਂਦੈ ''ਅਜਵਾਇਣ ਦਾ ਪਾਣੀ'', ਪੀਣ ''ਤੇ ਹੋਣਗੇ ਕਈ ਫ਼ਾਇਦੇ
Monday, Jul 01, 2024 - 06:18 PM (IST)
ਜਲੰਧਰ (ਬਿਊਰੋ) - ਦਵਾਈ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਜਿਥੇ ਖਾਣੇ ਦਾ ਸੁਆਦ ਵਧਾਉਂਦੀ ਹੈ, ਉਥੇ ਇਸ ਦੀ ਵਰਤੋਂ ਨਾਲ ਸਿਹਤ ਦੀ ਹਰ ਸਮੱਸਿਆ ਠੀਕ ਹੋ ਜਾਂਦੀ ਹੈ। ਅਜਵਾਇਣ ਖਾਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਇਲਾਵਾ ਅਜਵਾਇਣ ਲੀਵਰ ਨਾਲ ਜੁੜੀ ਸਮੱਸਿਆ ਦਾ ਵੀ ਪੱਕਾ ਇਲਾਜ ਹੈ। ਇਹ ਬਦਹਜ਼ਮੀ ਅਤੇ ਦਸਤ ਲਈ ਵੀ ਲਾਭਕਾਰੀ ਹੈ। ਅਜਵਾਇਣ ਦੇ ਬੀਜ ਅਤੇ ਪੱਤੇ ਦੋਵੇਂ ਦਵਾਈ ਦੇ ਰੂਪ 'ਚ ਵਰਤੇ ਜਾਂਦੇ ਹਨ। ਇਸ 'ਚ ਫਾਈਬਰ, ਕਾਰਬੋਹਾਈਡ੍ਰੇਟ, ਟੈਨਿਨ, ਗਲਾਈਕੋਸਾਈਡ, ਪ੍ਰੋਟੀਨ, ਫਾਸਫੋਰਸ, ਕੈਲਸ਼ੀਅਮ ਅਤੇ ਲੋਹੇ ਦੇ ਤੱਤ ਪਾਏ ਜਾਂਦੇ ਹਨ। ਢਿੱਡ ਦਰਦ, ਗੈਸ, ਪਾਚਨ ਦੀ ਸਮੱਸਿਆ, ਉਲਟੀ, ਦਸਤ ਹੋਣ 'ਤੇ ਅਜਵਾਇਣ ਦੀ ਵਰਤੋਂ ਕਰਨੀ ਲਾਭਦਾਇਕ ਹੈ।
1. ਢਿੱਡ ਦੇ ਕੀੜੇ
ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਣ ਦਾ ਚੂਰਨ ਅੱਧਾ ਗ੍ਰਾਮ, ਕਾਲਾ ਲੂਣ ਅੱਧਾ ਗ੍ਰਾਮ ਪਾਣੀ 'ਚ ਮਿਲਾ ਕੇ ਬੱਚਿਆਂ ਨੂੰ ਦੇਵੋ। ਇਸ ਨਾਲ ਢਿੱਡ ਦੇ ਕੀੜੇ ਮਰ ਜਾਣਗੇ ਅਤੇ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।
2. ਢਿੱਡ ’ਚ ਹੋਣ ਵਾਲੀ ਦਰਦ ਜਾਂ ਜਲਣ
ਢਿੱਡ ਦਰਦ ਹੋਣ 'ਤੇ ਅਜਵਾਇਣ, ਛੋਟੀ ਹਰੜ ਅਤੇ ਅਦਰਕ ਨੂੰ ਮਿਲਾ ਕੇ ਚੂਰਨ ਬਣਾ ਲਓ। ਲੱਸੀ ਜਾਂ ਗਰਮ ਪਾਣੀ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਢਿੱਡ ਦਰਦ ਠੀਕ ਹੋ ਜਾਵੇਗਾ। ਗੈਸ ਬਣਨ 'ਤੇ ਭੋਜਨ ਮਗਰੋਂ 125 ਗ੍ਰਾਮ ਦਹੀਂ 'ਚ 3 ਗ੍ਰਾਮ ਅਜਵਾਇਨ, 2 ਗ੍ਰਾਮ ਅਦਰਕ ਅਤੇ ਅੱਧਾ ਗ੍ਰਾਮ ਕਾਲਾ ਲੂਣ ਮਿਲਾ ਕੇ ਖਾਓ।
3. ਜੋੜਾਂ ਦਾ ਦਰਦ
ਅਜਵਾਇਣ 'ਚ ਏਨੇਸਥੇਟਿਕ ਗੁਣ ਹੁੰਦੇ ਹਨ, ਜਿਸ ਦੇ ਸੇਵਨ ਨਾਲ ਸਰੀਰ ਦਾ ਦਰਦ ਘੱਟ ਹੁੰਦਾ ਹੈ। ਡਿਲੀਵਰੀ ਤੋਂ ਬਾਅਦ ਜਿਨ੍ਹਾਂ ਜਨਾਨੀਆਂ ਦੇ ਪਿੱਠ ਅਤੇ ਜੋੜਾਂ 'ਚ ਦਰਦ ਰਹਿੰਦਾ ਹੈ। ਉਨ੍ਹਾਂ ਲਈ ਅਜਵਾਇਣ ਬਹੁਤ ਫ਼ਾਇਦੇਮੰਦ ਸਾਬਤ ਹੁੰਦੀ ਹੈ।
4.ਖੰਘ ਲਈ ਫ਼ਾਇਦੇਮੰਦ
ਅਜਵਾਇਣ 1 ਗ੍ਰਾਮ, ਮਲੱਠੀ 2 ਗ੍ਰਾਮ ਅਤੇ ਕਾਲੀ ਮਿਰਚ 2 ਗ੍ਰਾਮ ਦਾ ਕਾਹੜਾ ਬਣਾ ਕੇ ਰਾਤ ਨੂੰ ਸੋਣ ਤੋਂ ਪਹਿਲਾਂ ਲਓ। ਜੇਕਰ ਖੰਘ ਵਾਰ-ਵਾਰ ਹੋਵੇ ਤਾਂ ਅਜਵਾਇਣ ਤੱਤ 125 ਗ੍ਰਾਮ, ਘਿਓ 2 ਗ੍ਰਾਮ ਅਤੇ 4 ਗ੍ਰਾਮ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।
5. ਸ਼ਰਾਬ ਛੱਡਣ ਲਈ ਫ਼ਾਇਦੇਮੰਦ
ਸ਼ਰਾਬ ਪੀਣ ਦੀ ਤਲਬ ਲੱਗਣ 'ਤੇ 10 ਗ੍ਰਾਮ ਅਜਵਾਇਣ ਨੂੰ 2-3 ਵਾਰ ਚਬਾਓ। ਅਜਵਾਇਣ 740 ਗ੍ਰਾਮ ਨੂੰ 4-5 ਲੀਟਰ ਪਾਣੀ 'ਚ ਉਬਾਲੋ ਅਤੇ ਅੱਧਾ ਪਾਣੀ ਰਹਿਣ 'ਤੇ ਉਸ ਨੂੰ ਛਾਣ ਲਓ। ਫਿਰ ਇਸ ਨੂੰ ਠੰਢਾ ਕਰ ਕੇ 1 ਸ਼ੀਸ਼ੀ 'ਚ ਭਰ ਫਰਿਜ 'ਚ ਰੱਖ ਦਿਓ। ਸਵੇਰ-ਸ਼ਾਮ ਭੋਜਨ ਖਾਣ ਤੋਂ ਪਹਿਲਾਂ 125 ਮਿ.ਲੀ. ਕਾਹੜਾ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਦਿਓ। 10-15 ਦਿਨਾਂ 'ਚ ਇਸ ਨਾਲ ਤੁਹਾਨੂੰ ਲਾਭ ਹੋਣਾ ਸ਼ੁਰੂ ਹੋ ਜਾਵੇਗਾ।
6. ਬਲੱਡ ਸਰਕੁਲੇਸ਼ਨ
ਅਜਵਾਇਣ ਦੇ ਪਾਣੀ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਸਰੀਰ 'ਚੋਂ ਖ਼ਰਾਬ ਖੂਨ ਨਿਕਲ ਜਾਂਦਾ ਹੈ। ਇਸ ਨਾਲ ਮਸਲਜ਼ ਦੇ ਵਿਕਾਸ 'ਚ ਮਦਦ ਮਿਲਦੀ ਹੈ ਅਤੇ ਮਸਲਜ਼ 'ਚ ਹੋਣ ਵਾਲਾ ਦਰਦ ਦੂਰ ਰਹਿੰਦਾ ਹੈ।
7. ਬਵਾਸੀਰ
ਦੁਪਹਿਰ ਦੇ ਭੋਜਨ ਤੋਂ ਬਾਅਦ 1 ਗਿਲਾਸ ਲੱਸੀ 'ਚ ਪੀਸੀ ਹੋਈ ਅਜਵਾਇਣ 2 ਗ੍ਰਾਮ, ਨਿੰਬੋਲੀ ਦੀ ਗਿਰੀਆਂ 2 ਗ੍ਰਾਮ ਅਤੇ ਅੱਧਾ ਗ੍ਰਾਮ ਸੇਂਧਾ ਲੂਣ ਮਿਲਾ ਕੇ ਪੀਵੋ। ਅਜਿਹਾ ਕਰਨ ਨਾਲ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਵੇਗੀ।
8. ਬ੍ਰੇਸਟਫੀਡ ਵਧਾਏ
ਦੁੱਧ ਪਿਲਾਉਣ ਵਾਲੀਆਂ ਜਨਾਨੀਆਂ ਲਈ ਅਜਵਾਇਣ ਦਾ ਪਾਣੀ ਬਹੁਤ ਫ਼ਾਇਦੇਮੰਦ ਹੈ। ਇਸ 'ਚ ਬ੍ਰੈਸਟ ਗੁਣ ਮੌਜੂਦ ਹੁੰਦੇ ਹਨ, ਜੋ ਬ੍ਰੈਸਟ ਦੇ ਦੁੱਧ ਨੂੰ ਵਧਾਉਣ 'ਚ ਮਦਦ ਕਰਦੇ ਹਨ।
9. ਕਬਜ਼ ਤੋਂ ਰਾਹਤ
ਡਿਲੀਵਰੀ ਤੋਂ ਬਾਅਦ ਜ਼ਿਆਦਾਤਰ ਜਨਾਨੀਆਂ ਨੂੰ ਗੈਸ ਸੰਬੰਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਅਜਵਾਇਣ ਦਾ ਸੇਵਨ ਕਰਨਾ ਚਾਹੀਦਾ। ਇਸ ਨਾਲ ਡਾਈਜੇਸ਼ਨ ਠੀਕ ਰਹਿੰਦਾ ਹੈ ਅਤੇ ਢਿੱਡ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਅਜਵਾਇਣ ਨੂੰ ਖਾਣ ਦੀ ਥਾਂ ਇਸ ਦਾ ਪਾਣੀ ਪੀ ਸਕਦੇ ਹੋ।
10. ਪੀਰੀਅਡਸ
ਸਮੇਂ ਸਿਰ ਪੀਰੀਅਡਸ ਨਾ ਆਉਣ 'ਤੇ ਅਜਵਾਇਣ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਨਾ ਸਿਰਫ਼ ਪੀਰੀਅਡਸ ਰੈਗੂਲਰ ਹੁੰਦੇ ਹਨ ਸਗੋਂ ਮਹਾਵਾਰੀ ਦੌਰਾਨ ਹੋਣ ਵਾਲੇ ਢਿੱਡ ਦਰਦ ਅਤੇ ਪਿੱਠ ਦਰਦ ਤੋਂ ਛੁਟਕਾਰਾ ਵੀ ਮਿਲਦਾ ਹੈ।