ਧਨੀਏ ਦਾ ਪਾਣੀ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ

11/13/2017 10:54:12 AM

ਨਵੀਂ ਦਿੱਲੀ— ਹਰੇ ਧਨੀਏ ਦੀਆਂ ਪੱਤੀਆਂ ਅਤੇ ਬੀਜ ਦੋਵੇ ਹੀ ਖਾਣੇ ਦਾ ਸੁਆਦ ਵਧਾ ਦਿੰਦੇ ਹਨ। ਖਾਣੇ ਵਿਚ ਭਾਂਵੇ ਹੀ ਮਿਰਚ-ਮਸਾਲਾ ਨਾ ਹੋਵੇ ਪਰ ਜੇ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕੀਤਾ ਜਾਵੇ ਤਾਂ ਖਾਣੇ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਧਨੀਆ ਸਿਰਫ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦਾ ਸਗੋਂ ਇਸ ਦਾ ਪਾਣੀ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਧਨੀਏ ਦੇ ਪਾਣੀ ਵਿਚ ਪੋਟਾਸ਼ੀਅਮ,ਕੈਲਸ਼ੀਅਮ,ਵਿਟਾਮਿਨ ਸੀ ਅਤੇ ਮੈਗਨੀਜ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਹ ਸਾਰੇ ਤੱਤ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਧਨੀਏ ਦਾ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ ਆਓ ਜਾਣਦੇ ਹਾਂ ਇਸ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਭਾਰ ਘੱਟ ਕਰਨ ਵਿਚ ਅਸਰਦਾਰ
ਜੇ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਧਨੀਏ ਦੇ ਬੀਜ ਇਕ ਗਲਾਸ ਪਾਣੀ ਵਿਚ ਉਬਾਲ ਲਓ ਜਦੋਂ ਪਾਣੀ ਅੱਧੇ ਤੋਂ ਵੀ ਘੱਟ ਹੋ ਜਾਵੇ ਤਾਂ ਇਸ ਨੂੰ ਛਾਣ ਲਓ ਇਸ ਪਾਣੀ ਨੂੰ ਰੋਜ਼ਾਨਾ ਦੋ ਵਾਰ ਪੀਣ ਨਾਲ ਭਾਰ ਘੱਟ ਹੋਣ ਲੱਗੇਗਾ।
2. ਕੋਲੈਸਟਰੋਲ ਤੋਂ ਛੁਟਕਾਰਾ
ਧਨੀਏ ਵਿਚ ਅਜਿਹੇ ਤੱਤ ਹੁੰਦੇ ਹਨ, ਜੋ ਸਰੀਰ ਵਿਚ ਕੋਲੈਸਟਰੋਲ ਘੱਟ ਕਰ ਕੇ ਉਸ ਨੂੰ ਕੰਟਰੋਲ ਵਿਚ ਰੱਖਦੇ ਹਨ। ਰਿਸਰਚ ਦੇ ਮੁਤਾਬਕ ਜੇ ਕਿਸੇ ਨੂੰ ਹਾਈ ਕੋਲੈਸਟਰੋਲ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਧਨੀਏ ਦੇ ਬੀਜ ਉਬਾਲ ਕੇ ਉਸ ਦਾ ਪਾਣੀ ਪੀਣਾ ਚਾਹੀਦਾ ਹੈ।
3. ਡਾਈਜੇਸ਼ਨ ਵਧਾਏ
ਹਰਾ ਧਨੀਆ ਪੇਟ ਦੀ ਸਮੱਸਿਆਵਾਂ ਨੂੰ ਦੂਰ ਕਰ ਪਾਚਨ ਸ਼ਕਤੀ ਵਧਾਉਂਦਾ ਹੈ। ਧਨੀਏ ਦੇ ਪੱਤਿਆਂ ਨੂੰ ਲੱਸੀ ਵਿਚ ਮਿਲਾ ਕੇ ਪੀਣ ਨਾਲ ਬਦਹਜ਼ਮੀ,ਪੇਚਿਸ਼ ਅਤੇ ਕੋਲਾਈਟਿਸ ਵਿਚ ਆਰਾਮ ਮਿਲਦਾ ਹੈ।
4. ਡਾਇਬਿਟੀਜ਼ ਵਿਚ ਆਰਾਮ
ਧਨੀਏ ਨੂੰ ਡਾਇਬਿਟੀਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਦਾ ਪਾਣੀ ਪੀਣ ਨਾਲ ਖੂਨ ਵਿਚ ਇੰਸੁਲਿਨ ਦੀ ਮਾਤਰਾ ਕੰਟਰੋਲ ਵਿਚ ਰਹਿੰਦੀ ਹੈ।
5. ਅੱਖਾਂ ਲਈ ਫਾਇਦੇਮੰਦ
ਧਨੀਏ ਦੇ ਬੀਜ ਅੱਖਾਂ ਲਈ ਵੀ ਫਾਇਦੇਮੰਦ ਹੁੰਦੇ ਹਨ। ਧਨੀਏ ਦੇ ਥੋੜ੍ਹੇ ਜਿਹੇ ਬੀਜ ਕੁੱਟ ਕੇ ਪਾਣੀ ਵਿਚ ਉਬਾਲ ਲਓ। ਇਸ ਪਾਣੀ ਨੂੰ ਠੰਡਾ ਕਰਕੇ ਮੋਟੇ ਕੱਪੜੇ ਨਾਲ ਛਾਣ ਲਓ ਅਤੇ ਇਸ ਦੀਆਂ ਦੋ ਬੂੰਦਾਂ ਨੂੰ ਅੱਖਾਂ ਵਿਚ ਪਾਉਣ ਜਲਣ,ਦਰਦ ਅਤੇ ਪਾਣੀ ਵਹਿਣ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
6. ਮਾਹਾਵਾਰੀ ਦੀ ਸਮੱਸਿਆ ਨੂੰ ਕਰੇ ਦੂਰ
ਧਨੀਆ ਔਰਤਾਂ ਵਿਚ ਮਾਹਾਵਾਰੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਜੇ ਮਾਹਾਵਾਰੀ ਸਾਧਾਰਨ ਤੋਂ ਜ਼ਿਆਦਾ ਹੋਵੇ ਤਾਂ ਅੱਧਾ ਲੀਟਰ ਪਾਣੀ ਵਿਚ ਲਗਭਗ 6 ਗ੍ਰਾਮ ਧਨੀਏ ਦੇ ਬੀਜ ਪਾ ਕੇ ਪੀਓ। ਇਸ ਪਾਣੀ ਵਿਚ ਖੰਡ ਪਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।


Related News