ਆਇਲੀ ਸਕਿੰਨ ਨੂੰ ਦੂਰ ਕਰਨਗੇ ਇਹ ਨੈਚੁਰਲ ਟੋਨਰ (ਤਸਵੀਰਾਂ)

Thursday, Apr 28, 2016 - 11:27 AM (IST)

ਕਲੀਜ਼ਿੰਗ, ਟੋਨਿੰਗ ਅਤੇ ਮਾਈਸਚੁਰਾਈਜ਼ਰ ਨਾਲ ਚਮੜੀ ''ਚ ਗਲੋ ਆਉਂਦਾ ਹੈ। ਟੋਨਰ ਨਾਲ ਚਿਹਰੇ ਨੂੰ ਸਾਫ ਕਰਨਾ ਇਕ ਬਹੁਤ ਜ਼ਰੂਰੀ ਪ੍ਰਤੀਕਿਰਿਆ ਹੈ। ਅਜਿਹਾ ਕਰਨ ਨਾਲ ਚਿਹਰੇ ''ਤੇ ਗੰਦਗੀ ਨਹੀਂ ਜਮ ਪਾਉਂਦੀ ਅਤੇ ਚਮਕ ਬਣੀ ਰਹਿੰਦੀ ਹੈ। ਆਮ ਤੌਰ ''ਤੇ ਲੋਕਾਂ ਨੂੰ ਲੱਗਦਾ ਹੈ ਕਿ ਚਿਹਰੇ ''ਤੇ ਸਿਰਫ ਮਾਈਸਚੁਰਾਈਜ਼ਰ ਦੀ ਵਰਤੋਂ ਕਰਨੀ ਹੀ ਜ਼ਰੂਰੀ ਹੈ ਪਰ ਇਹ ਸੋਚ ਗਲਤ ਹੈ। ਟੋਨਰ ਦੀ ਵਰਤੋਂ ਕਰਨ ਨਾਲ ਚਮੜੀ ਦਾ ਪੀਐਚ ਲੈਵਲ ਬਣਿਆ ਰਹਿੰਦਾ ਹੈ।
ਕਲੀਜ਼ਿੰਗ ਅਤੇ ਟੋਨਿੰਗ ਦੋਵੇ ਹੀ ਇਕ-ਦੂਜੇ ਦੇ ਪੂਰਕ ਹਨ। ਟੋਨਿੰਗ ਨਾਲ ਚਿਹਰੇ ''ਚ ਕਸਾਵਟ ਵੀ ਆਉਂਦੀ ਹੈ ਅਤੇ ਇਹ ਨੈਚੁਰਲ ਤਰੀਕੇ ਨਾਲ ਚਿਹਰੇ ''ਤੇ ਗਲੋ ਲਿਆਉਣ ਦਾ ਕੰਮ ਕਰਦਾ ਹੈ। ਵੈਸੇ ਤਾਂ ਬਾਜ਼ਾਰ ''ਚ ਕਈ ਤਰ੍ਹਾਂ ਦੇ ਟੋਨਰ ਉਪਲੱਬਧ ਹਨ ਜੋ ਚਮੜੀ ''ਚੋਂ ਆਇਲ ਤਾਂ ਸੋਖ ਲੈਂਦੇ ਹਨ ਪਰ ਇਸ ''ਚ ਅਲਕੋਹਲ ਦੀ ਮਾਤਰਾ ਹੁੰਦੀ ਹੈ। ਅਜਿਹੇ ''ਚ ਬਿਹਤਰ ਹੋਵੇਗਾ ਕਿ ਤੁਸੀਂ ਨੈਚੁਰਲ ਟੋਨਰ ਦੀ ਵਰਤੋਂ ਕਰੋ। ਇਕ ਪਾਸੇ ਜਿਥੇ ਨੈਚੁਰਲ ਟੋਨਰ ਨਾਲ ਚਮੜੀ ''ਚ ਨਿਖਾਰ ਆਉਂਦਾ ਹੈ ਉਧਰ ਇਸ ਨੂੰ ਪੋਸ਼ਣ ਵੀ ਮਿਲਦਾ ਹੈ। ਇਨ੍ਹਾਂ ਨੈਚੁਰਲ ਟੋਨਰ ਦੀ ਨਿਯਮਿਤ ਵਰਤੋਂ ਕਰਨ ਨਾਲ ਚਮੜੀ ''ਤੇ ਮੌਜੂਦ ਬਾਰੀਕ ਰੇਖਾਵਾਂ ਵੀ ਦੂਰ ਹੋ ਜਾਂਦੀਆਂ ਹਨ।

1. ਪੁਦੀਨੇ ਦੀਆਂ ਪੱਤੀਆਂ—ਪੁਦੀਨੇ ਦੀਆਂ ਪੱਤੀਆਂ ਨੂੰ ਟੋਨਰ ਦੀ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ। ਇਹ ਚਮੜੀਆਂ ਦੀਆਂ ਮ੍ਰਿਤਕ ਕੋਸ਼ਿਕਾਵਾਂ ਨੂੰ ਸਾਫ ਕਰਨ ਦਾ ਕੰਮ ਕਰਦੀਆਂ ਹਨ। ਪੁਦੀਨੇ ਦੀਆਂ ਪੱਤੀਆਂ ਨੂੰ ਗਰਮ ਪਾਣੀ ''ਚ ਪਾ ਕੇ ਕੁਝ ਦੇਰ ਲਈ ਛੱਡ ਦਿਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਮਿਸ਼ਰਨ ਨਾਲ ਆਪਣੇ ਚਿਹਰੇ ਨੂੰ ਸਾਫ ਕਰੋ। ਰੂੰ ਦੀ ਮਦਦ ਨਾਲ ਪੂਰੇ ਚਿਹਰੇ ਨੂੰ ਸਾਫ ਕਰ ਲਓ। ਬਾਅਦ ''ਚ ਚਿਹਰੇ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ।

2. ਐਲੋਵੇਰਾ ਦੀ ਵਰਤੋਂ—ਐਲੋਵੇਰਾ ਨਾ ਸਿਰਫ ਇਕ ਚੰਗਾ ਮਾਈਸਚੁਰਾਈਜ਼ਰ ਹੈ ਸਗੋਂ ਚਮੜੀ ਨੂੰ ਕੋਮਲ ਵੀ ਬਣਾਉਣ ਦਾ ਕੰਮ ਕਰਦਾ ਹੈ। ਇਹ ਇਕ ਬਿਹਤਰੀਨ ਟੋਨਰ ਵੀ ਹੈ। ਐਲੋਵੇਰਾ ਦੀਆਂ ਕੁਝ ਪੱਤੀਆਂ ਨੂੰ ਨਿਚੋੜ ਕੇ ਉਸ ਦਾ ਜੂਸ ਕੱਢ ਲਓ। ਤੁਸੀਂ ਚਾਹੋ ਤਾਂ ਇਸ ਦੀ ਜੈੱਲ ਨੂੰ ਵੀ ਵਰਤੋਂ ''ਚ ਲਿਆ ਸਕਦੇ ਹੋ। ਇਸ ਨੂੰ ਕੁਝ ਦੇਰ ਲਈ ਚਿਹਰੇ ''ਤੇ ਲਗਾ ਕੇ ਛੱਡ ਦਿਓ। ਉਸ ਤੋਂ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। 

3. ਬਰਫ ਵਾਲਾ ਠੰਡਾ ਪਾਣੀ—ਬਰਫ ਵਾਲਾ ਠੰਡਾ ਪਾਣੀ ਵੀ ਇਕ ਬਿਹਤਰੀਨ ਟੋਨਰ ਹੈ। ਇਹ ਨਾ ਸਿਰਫ ਚਿਹਰੇ ਨੂੰ ਹਾਈਡ੍ਰੇਟ ਕਰਦਾ ਹੈ ਸਗੋਂ ਕਿੱਲ-ਮੁੰਹਾਸੇ ਅਤੇ ਦਾਗ ਧੱਬਿਆਂ ਨੂੰ ਵੀ ਦੂਰ ਕਰਨ ''ਚ ਫਾਇਦੇਮੰਦ ਹੈ। ਜੇਕਰ ਤੁਹਾਨੂੰ ਨੈਚੁਰਲ ਗਲੋ ਚਾਹੀਦਾ ਹੈ ਤਾਂ ਬਰਫ ਦੇ ਟੁੱਕੜਿਆਂ ਨਾਲ ਚਿਹਰੇ ''ਤੇ ਮਾਲਿਸ਼ ਕਰਨੀ ਫਾਇਦੇਮੰਦ ਰਹੇਗੀ।


Related News