ਕੀ ਤੁਹਾਡੇ ਬੱਚਿਆਂ ਨੂੰ ਨਹੀਂ ਮਿਲ ਰਿਹਾ ਲੋੜੀਂਦਾ ਪੋਸ਼ਣ? ਡਾਈਟ ’ਚ ਅੱਜ ਹੀ ਸ਼ਾਮਲ ਕਰੋ ਇਹ ਸਿਹਤਮੰਦ ਸਨੈਕਸ

02/10/2024 4:48:55 PM

ਜਲੰਧਰ (ਬਿਊਰੋ)– ਹਰ ਕਿਸੇ ਨੂੰ ਸਿਹਤਮੰਦ ਰਹਿਣ ਲਈ ਪੋਸ਼ਣ ਦੀ ਲੋੜ ਹੁੰਦੀ ਹੈ ਪਰ ਛੋਟੇ ਬੱਚਿਆਂ ਨੂੰ ਇਸ ਦੀ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਸਰੀਰ ਵੱਧ ਰਿਹਾ ਹੁੰਦਾ ਹੈ। ਸਰੀਰ ਨੂੰ ਪੋਸ਼ਣ ਦੇਣ ਦਾ ਕੰਮ ਅਸੀਂ ਜੋ ਖੁਰਾਕ ਲੈਂਦੇ ਹਾਂ ਤੇ ਉਸ ’ਚ ਮੌਜੂਦ ਜੋ ਸਿਹਤਮੰਦ ਭੋਜਨ ਹੁੰਦਾ ਹੈ, ਉਸ ਰਾਹੀਂ ਕੀਤਾ ਜਾਂਦਾ ਹੈ ਪਰ ਬੱਚਿਆਂ ਨੂੰ ਸਿਹਤਮੰਦ ਭੋਜਨ ਖੁਆਉਣਾ ਇੰਨਾ ਆਸਾਨ ਕੰਮ ਨਹੀਂ ਹੈ। ਅਕਸਰ ਬੱਚੇ ਬਾਹਰ ਦੀਆਂ ਚੀਜ਼ਾਂ ਖਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਤੇ ਉਨ੍ਹਾਂ ਦੇ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਨਹੀਂ ਮਿਲਦੇ।

ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਨ੍ਹਾਂ ਨੂੰ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਰੋਕਣਾ ਹੋਵੇਗਾ ਤੇ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਘਰ ’ਚ ਹੀ ਸਿਹਤਮੰਦ ਤੇ ਸਵਾਦਿਸ਼ਟ ਸਨੈਕਸ ਦੇ ਕੇ ਕਰ ਸਕਦੇ ਹੋ। ਇਸ ਆਰਟੀਕਲ ’ਚ ਅਸੀਂ ਤੁਹਾਨੂੰ ਕੁਝ ਅਜਿਹੇ ਹੈਲਦੀ ਸਨੈਕਸ ਬਾਰੇ ਦੱਸਣ ਜਾ ਰਹੇ ਹਾਂ, ਜੋ ਉਨ੍ਹਾਂ ਨੂੰ ਬਾਹਰ ਦੀ ਕਿਸੇ ਵੀ ਚੀਜ਼ ਵਾਂਗ ਸਵਾਦ ਲੱਗਣਗੇ ਤੇ ਉਨ੍ਹਾਂ ਦੇ ਸਰੀਰ ਨੂੰ ਢੁਕਵਾਂ ਪੋਸ਼ਣ ਵੀ ਮਿਲੇਗਾ। ਆਓ ਜਾਣਦੇ ਹਾਂ ਬੱਚਿਆਂ ਲਈ ਸਭ ਤੋਂ ਵਧੀਆ ਸਿਹਤਮੰਦ ਸਨੈਕਸ ਬਾਰੇ–

1. ਉਬਲੇ ਛੋਲੇ
ਤੁਸੀਂ ਬੱਚੇ ਨੂੰ ਸਨੈਕ ਦੇ ਤੌਰ ’ਤੇ ਉਬਲੇ ਛੋਲੇ ਦੇ ਸਕਦੇ ਹੋ, ਜਿਸ ’ਚ ਤੁਸੀਂ ਕਾਲਾ ਲੂਣ ਤੇ ਕਾਲੀ ਮਿਰਚ ਮਿਲਾ ਕੇ ਇਸ ਨੂੰ ਬਹੁਤ ਹੀ ਸੁਆਦੀ ਬਣਾ ਸਕਦੇ ਹੋ। ਉਬਲੇ ਛੋਲੇ ਪ੍ਰੋਟੀਨ ਤੇ ਆਇਰਨ ਨਾਲ ਭਰਪੂਰ ਇਕ ਬਹੁਤ ਹੀ ਸਿਹਤਮੰਦ ਸਨੈਕ ਹੈ ਤੇ ਇਸ ’ਚ ਮੌਜੂਦ ਫਾਈਬਰ ਵਰਗੇ ਵਿਸ਼ੇਸ਼ ਤੱਤ ਢਿੱਡ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ’ਚ ਤੁਹਾਡੀ ਮਦਦ ਕਰ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪਤਲੇ ਤੇ ਬੇਜਾਨ ਵਾਲਾਂ ਤੋਂ ਹੋ ਪ੍ਰੇਸ਼ਾਨ? ਅਪਣਾਓ ਇਹ ਅਸਰਦਾਰ Tips, ਦਿਨਾਂ ’ਚ ਦਿਸੇਗਾ ਅਸਰ

2. ਭੁੰਨੇ ਹੋਏ ਸੁੱਕੇ ਮੇਵੇ
ਜੇਕਰ ਤੁਹਾਡਾ ਬੱਚਾ ਪਾਣੀ ’ਚ ਭਿੱਜੇ ਸੁੱਕੇ ਮੇਵੇ ਖਾਂਦਾ ਹੈ ਤਾਂ ਇਹ ਉਸ ਲਈ ਸਭ ਤੋਂ ਵਧੀਆ ਸਿਹਤਮੰਦ ਵਿਕਲਪ ਹੋ ਸਕਦਾ ਹੈ। ਹਾਲਾਂਕਿ ਕੁਝ ਬੱਚੇ ਹਰ ਰੋਜ਼ ਇਸ ਨੂੰ ਖਾਣ ਦੇ ਯੋਗ ਨਹੀਂ ਹੁੰਦੇ ਹਨ ਤੇ ਇਸ ਲਈ ਤੁਸੀਂ ਉਨ੍ਹਾਂ ਨੂੰ ਸਨੈਕਸ ਦੇ ਤੌਰ ’ਤੇ ਭੁੰਨੇ ਹੋਏ ਸੁੱਕੇ ਮੇਵੇ ਵੀ ਦੇ ਸਕਦੇ ਹੋ। ਸੁੱਕੇ ਮੇਵੇ ’ਚ ਮੌਜੂਦ ਬਹੁਤ ਸਾਰੇ ਪੌਸ਼ਟਿਕ ਤੱਤ ਬੱਚਿਆਂ ਦੇ ਵਿਕਾਸਸ਼ੀਲ ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦੇ ਹਨ।

3. ਖੱਟੀ-ਮਿੱਠੀ ਫਰੂਟ ਚਾਟ
ਖੱਟੇ-ਮਿੱਠੇ ਫ਼ਲਾਂ ਨੂੰ ਮਿਕਸ ਕਰਕੇ ਉਨ੍ਹਾਂ ਦੀ ਚਾਟ ਬਣਾ ਕੇ ਬੱਚੇ ਨੂੰ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਨਾ ਸਿਰਫ਼ ਮਿੱਠੇ ਤੇ ਖੱਟੇ ਫ਼ਲਾਂ ਦਾ ਸਵਾਦ ਲੱਗਦਾ ਹੈ, ਸਗੋਂ ਵੱਖ-ਵੱਖ ਫ਼ਲਾਂ ’ਚ ਪ੍ਰੋਟੀਨ ਤੇ ਖਣਿਜ ਪਦਾਰਥ ਵੀ ਹੁੰਦੇ ਹਨ, ਜੋ ਬੱਚਿਆਂ ਦੇ ਸਰੀਰ ਨੂੰ ਬਹੁਤ ਸਾਰੇ ਲਾਭ ਪਹੁੰਚਾਉਂਦੇ ਹਨ। ਵੱਖ-ਵੱਖ ਫ਼ਲਾਂ ਦੀ ਚਾਟ ਬਣਾ ਕੇ ਬੱਚਿਆਂ ਨੂੰ ਰੋਜ਼ ਖਿਲਾਓ, ਜੋ ਉਨ੍ਹਾਂ ਨੂੰ ਪਸੰਦ ਆਵੇਗੀ ਤੇ ਇਸ ਨਾਲ ਉਨ੍ਹਾਂ ਦੇ ਸਰੀਰ ਨੂੰ ਵੀ ਫ਼ਾਇਦਾ ਹੋਵੇਗਾ।

4. ਚਟਪਟਾ ਸਬਜ਼ੀਆਂ ਦਾ ਸਲਾਦ
ਸਲਾਦ ਨੂੰ ਸੁਆਦ ਬਣਾ ਕੇ ਬੱਚਿਆਂ ਨੂੰ ਵੀ ਖਵਾਇਆ ਜਾ ਸਕਦਾ ਹੈ। ਇਸ ’ਚ ਹਲਕਾ ਕਾਲਾ ਲੂਣ, ਕਾਲੀ ਮਿਰਚ ਤੇ ਨਿੰਬੂ ਦੇ ਰਸ ਵਰਗੀਆਂ ਚੀਜ਼ਾਂ ਮਿਲਾ ਕੇ ਵੀ ਬੋਰਿੰਗ ਸਬਜ਼ੀਆਂ ਨੂੰ ਮਸਾਲੇਦਾਰ ਤੇ ਸੁਆਦ ਬਣਾਇਆ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਸਲਾਦ ’ਚ ਕੁਝ ਉਬਲੀਆਂ ਸਬਜ਼ੀਆਂ ਵੀ ਮਿਲਾ ਸਕਦੇ ਹੋ, ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ।

5. ਦੁੱਧ ਦੇ ਨਾਲ ਡਾਰਕ ਚਾਕਲੇਟ
ਜੇਕਰ ਡਾਰਕ ਚਾਕਲੇਟ ਨੂੰ ਸਹੀ ਸਮੇਂ ’ਤੇ ਤੇ ਸਹੀ ਮਾਤਰਾ ’ਚ ਲਿਆ ਜਾਵੇ ਤਾਂ ਇਹ ਗੈਰ-ਸਿਹਤਮੰਦ ਭੋਜਨ ਦੀ ਬਜਾਏ ਸਿਹਤਮੰਦ ਸਨੈਕ ਹੋ ਸਕਦਾ ਹੈ। ਤੁਸੀਂ ਆਪਣੇ ਬੱਚੇ ਨੂੰ ਦੁੱਧ ਦੇ ਨਾਲ ਡਾਰਕ ਚਾਕਲੇਟ ਦੇ ਸਕਦੇ ਹੋ, ਜੋ ਉਨ੍ਹਾਂ ਲਈ ਸਿਹਤਮੰਦ ਵਿਕਲਪ ਹੋ ਸਕਦਾ ਹੈ। ਬੱਚੇ ਖ਼ੁਸ਼ੀ ਨਾਲ ਡਾਰਕ ਚਾਕਲੇਟ ਦੇ ਨਾਲ ਦੁੱਧ ਪੀਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਡਾਰਕ ਚਾਕਲੇਟ ਤੇ ਦੁੱਧ ਦੋਵੇਂ ਇਕੱਠੇ ਖਾਣ-ਪੀਣ ਦੇ ਫ਼ਾਇਦੇ ਮਿਲਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਸੀਂ ਆਪਣੇ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਕੀ ਖਵਾਉਂਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News