ਚੰਗੀ ਸਿਹਤ ਲਈ ਪਾਓ ਸੈਰ ਕਰਨ ਦੀ ਆਦਤ
Monday, Feb 06, 2017 - 04:32 PM (IST)

ਮੁੰਬਈ— ਸੈਰ ਕਰਨਾ ਸਭ ਤੋਂ ਚੰਗੀ ਕਸਰਤ ਮੰਨਿਆ ਗਿਆ ਹੈ। ਜੋ ਸਵੇਰ ਦੇ ਸਮੇਂ ਖੁੱਲੀ ਹਵਾ ''ਚ ਸੈਰ ਕਰਦਾ ਹੈ ਉਹ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਉਸਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਬੱਚੇ, ਬੁੱਢੇ, ਔਰਤਾਂ ਅਤੇ ਮਰਦ ਸਾਰਿਆ ਲਈ ਸੈਰ ਕਰਨਾ ਜ਼ਰੂਰੀ ਹੈ। ਜੋ ਦਿਮਾਗੀ ਕੰਮ ਕਰਦੇ ਹਨ ਜਾਂ ਜਿਨ੍ਹਾਂ ਨੂੰ ਬੈਠ ਕੇ ਸਾਰਾ ਦਿਨ ਕੰਮ ਪੈਂਦਾ ਹੈ , ਉਨ੍ਹਾਂ ਲਈ ਸੈਰ ਕਰਨਾ ਬਹੁਤ ਜ਼ਰੂਰੀ ਹੈ। ਸੈਰ ਇੱਕ ਕੁਦਰਤੀ ਇਲਾਜ਼ ਹੈ ਜੋ ਤੁਹਾਡੇ ਪੈਰਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸਾਰੇ ਸਰੀਰ ਨੂੰ ਮਜ਼ਬੂਤ ਅਤੇ ਤੁਹਾਨੂੰ ਅੰਦਰੋਂ ਬਾਹਰੋਂ ਤੰਦਰੁਸਤ ਬਣਾ ਦੇਵੇਗਾ। ਸੈਰ ਕਰਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ ਇਸਦੇ ਇਲਾਵਾ ਤੇਜ਼ੀ ਨਾਲ ਸੈਰ ਕਰਦੇ ਸਮੇਂ ਬਹੁਤ ਪਸੀਨਾ ਆਉਂਦਾ ਹੈ ਅਤੇ ਪਸੀਨੇ ਨਾਲ ਸਰੀਰ ''ਚੋਂ ਬਹੁਤ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ। ਇਸ ਤਰ੍ਹਾਂ ਸੈਰ ਕਰਨ ਨਾਲ ਖੂਨ ਤਾਜ਼ਾ ਅਤੇ ਸਾਫ ਹੋ ਜਾਂਦਾ ਹੈ, ਅਤੇ ਸੰਚਾਰ ਵੱਧ ਜਾਂਦਾ ਹੈ। ਫੇਫਡਿਆਂ ਦੀ ਕਸਰਤ ਹੁੰਦੀ ਹੈ। ਦੂਜੀਆਂ ਕਸਰਤਾਂ ''ਚ ਦਿਲ ''ਤੇ ਜ਼ਿਆਦਾ ਜ਼ੋਰ ਪੈਂਦਾ ਹੈ ਅਤੇ ਸੈਰ ਕਰਨ ਨਾਲ ਅਜਿਹਾ ਨਹੀਂ ਹੁੰਦਾ। ਵੈਸੇ ਤਾਂ ਸੈਰ ਸ਼ਾਮ ਦੇ ਸਮੇਂ ਵੀ ਕੀਤੀ ਜਾਂਦੀ ਹੈ ਪਰ ਸੈਰ ਕਰਨਾ ਸਵੇਰ ਦੇ ਸਮੇਂ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ।