ਜਾਣੋਂ ਕੇਲੇ ਖਾਣ ਦੇ ਗੁਣਕਾਰੀ ਫਾਇਦਿਆਂ ਬਾਰੇ

05/15/2017 9:57:43 AM

ਜਲੰਧਰ— ਕੇਲਾ ਖਾਣ ''ਚ ਸੁਆਦ ਹੋਣ ਦੇ ਨਾਲ ਸਾਡੀ ਖੂਬਸੂਰਤੀ ਦੇ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ। ਕੇਲਾ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ''ਚ ਸਾਡੀ ਮਦਦ ਕਰਦਾ ਹੈ। ਲਗਾਤਾਰ ਇਕ ਮਹੀਨੇ ਤੱਕ ਖਾਣ ਨਾਲ ਅਸਥਮਾ ਵਰਗੀ ਬੀਮਾਰੀ ਦਾ ਖਤਰਾ ਟਲ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਹੋਰ ਵੀ ਕਈ ਫਾਇਦੇ ਹਨ। ਦੁਨੀਆਭਰ ''ਚ ਇਸ ਨੂੰ ਸੁਪਰ ਫੂਡ ਮਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੇਲੇ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 
1. ਕੇਲਾ ਸਾਡੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ। ਕੇਲਾ ਖਾਣ ਨਾਲ ਸਾਡੇ ਸਰੀਰ ਐਲਰਜੀ ਮਿਲਦੀ ਹੈ। ਇਸ ਨੂੰ ਰੋਜ਼ਾਨਾਂ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ। 
2. ਕੇਲਾ ਸਾਡੀ ਡਾਈਜੇਸ਼ਨ ਨੂੰ ਠੀਕ ਰੱਖਦਾ ਹੈ। ਕੇਲੇ ''ਚ ਭਰਪੂਰ ਫਾਇਬਰ ਹੁੰਦਾ ਹੈ। ਇਸ ਨਾਲ ਸਾਡਾ ਹਾਜ਼ਮੇ ਨੂੰ ਬਹੁਤ ਫਾਇਦਾ ਹੁੰਦਾ ਹੈ। 
3. ਕਬਜ਼ ਅਤੇ ਗੈਸ ਦੀ ਪਰੇਸ਼ਾਨੀ ਵੀ ਇਸ ਨਾਲ ਦੂਰ ਹੁੰਦੀ ਹੈ। 
4. ਕੇਲਾ ਖਾਣ ਨਾਲ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ। 
5. ਦਿਲ ਨੂੰ ਸਿਹਤਮੰਦ ਰੱਖਣ ਲਈ ਕੇਲਾ ਬਹੁਤ ਫਾਇਦੇਮੰਦ ਹੁੰਦਾ ਹੈ। ਕੇਲੇ ''ਚ ਭਰਪੂਰ ਮਾਤਰਾ ''ਚ ਫਾਇਬਰ, ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ-ਸੀ ਹੁੰਦੇ ਹਨ। ਰੋਜ਼ ਇਸ ਨੂੰ ਖਾਣ ਨਾਲ ਕੋਲੇਸਟਰੌਲ ਕੰਟਰੋਲ ''ਚ ਰਹਿੰਦਾ ਹੈ। 
6. ਬੀ.ਪੀ. ਨੂੰ ਕੰਟਰੋਲ ਕਰਨ ਲਈ ਵੀ ਕੇਲਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। 
7. ਤਣਾਅ ਦੂਰ ਕਰਨ ਲਈ ਵੀ ਕੇਲਾ ਬਹੁਤ ਲਾਭਕਾਰੀ ਹੈ। ਇਸ ''ਚ ਮੌਜ਼ੂਦ ਤੱਤ ਮੂਡ ਬਿਹਤਰ ਬਣਾਉਣ ''ਚ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਤਣਾਅ ਦੂਰ ਰਹਿੰਦਾ ਹੈ। 
8. ਕੇਲਾ ਚਮੜੀ ਨੂੰ ਚਮਕਦਾਰ ਬਣਾਉਣ ''ਚ ਵੀ ਬਹੁਤ ਮਦਦਗਾਰ ਹੈ। ਇਸ ਨੂੰ ਖਾਣ ਨਾਲ ਵਧਦੀ ਉਮਰ ਘੱਟ ਦਿਖਾਈ ਦਿੰਦੀ ਹੈ। 


Related News