ਪੇਟ ਦੀ ਚਰਬੀ ਨੂੰ ਹਮੇਸ਼ਾ ਲਈ ਘੱਟ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

10/11/2018 10:57:34 AM

ਨਵੀਂ ਦਿੱਲੀ— ਬਿਜ਼ੀ ਲਾਈਫ ਸਟਾਈਲ ਦਾ ਸਾਡੀ ਸਿਹਤ 'ਤੇ ਕਾਫੀ ਪ੍ਰਭਾਵ ਪੈਂਦਾ ਹੈ, ਜੋ ਮੋਟਾਪੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਮੋਟਾਪਾ ਅੱਜ ਹਰ ਵਿਅਕਤੀ ਦੀ ਸਮੱਸਿਆ ਬਣ ਗਿਆ ਹੈ। ਇਸ ਨੂੰ ਦੂਰ ਕਰਨ ਲਈ ਲੋਕ ਪਤਾ ਨਹੀਂ ਕੀ ਕੁਝ ਕਰਦੇ ਹਨ ਪਰ ਮੋਟਾਪਾ ਹੈ ਕਿ ਪਿੱਛਾ ਛੱਡਣ ਦਾ ਨਾਂ ਹੀ ਨਹੀਂ ਲੈਂਦਾ। ਇਨ੍ਹਾਂ ਹੀ ਨਹੀਂ ਘੱਟ ਉਮਰ ਦੇ ਬੱਚੇ ਵੀ ਇਸ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਜ਼ਿਆਦਾਤਰ ਲੋਕ ਜਿੰਮ ਜਾ ਕੇ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਲੋਕ ਘੰਟਿਆਂ ਤੱਕ ਜਿੰਮ ਵਿਚ ਪਸੀਨਾ ਵਹਾਉਂਦੇ ਹਨ। ਫਿਰ ਵੀ ਉਨ੍ਹਾਂ ਨੂੰ ਆਪਣੀ ਮਨਪਸੰਦ ਸ਼ੇਪ ਨਹੀਂ ਮਿਲ ਪਾਉਂਦੀ। ਮੋਟਾਪੇ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਨੂੰ ਹੌਲੀ-ਹੌਲੀ ਕਈ ਬੀਮਾਰੀਆਂ ਦੇ ਕੋਲ ਲੈ ਜਾਂਦਾ ਹੈ, ਜੇ ਤੁਸੀਂ ਆਪਣੇ ਮੋਟਾਪੇ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਇਸ ਘਰੇਲੂ ਨੁਸਖੇ ਦੀ ਵਰਤੋਂ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਕ ਸਾਧਾਰਨ ਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ, ਜੋ ਵਧੇ ਹੋਏ ਪੇਟ ਨੂੰ ਜਲਦੀ ਹੀ ਅੰਦਰ ਕਰਨ ਵਿਚ ਕਾਰਗਾਰ ਸਾਬਤ ਹੋਵੇਗਾ।
ਪੇਟ ਦੀ ਚਰਬੀ ਘੱਟ ਕਰਨ ਦਾ ਨੁਸਖਾ
ਗ੍ਰੀਨ ਟੀ ਵਿਚ ਅਦਰਕ ਮਿਲਾ ਕੇ ਉਬਾਲ ਲਓ। ਫਿਰ ਇਸ ਨੂੰ ਛਾਣ ਕੇ ਇਸ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਚਾਹ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀਓ। ਇਸ ਨਾਲ ਕਾਫੀ ਫਾਇਦਾ ਹੋਵੇਗਾ, ਜੇ ਤੁਸੀਂ ਇਸ ਦੀ ਵਰਤੋਂ ਦਿਨ ਵਿਚ 3 ਵਾਰ ਕਰੋਗੇ ਤਾਂ ਮੋਟਾਪਾ ਜਲਦੀ ਹੀ ਘੱਟ ਹੁੰਦਾ ਦਿਖਾਈ ਦੇਵੇਗਾ।
ਇਸ ਨੂੰ ਪੀਣ ਦੇ ਫਾਇਦੇ
ਗ੍ਰੀਨ ਟੀ ਵਿਚ ਐਂਟੀ ਆਕਸੀਡੈਂਟਸ ਹੁੰਦੇ ਹਨ, ਜੋ ਮੋਟਾਪਾ ਘੱਟ ਕਰਨ ਵਿਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਨਿੰਬੂ ਵਿਚ ਸਾਈਡ੍ਰਿਕ ਐਸਿਡ ਹੁੰਦਾ ਹੈ, ਜੋ ਪੇਟ ਦੀ ਚਰਬੀ ਨੂੰ ਵੀ ਘੱਟ ਕਰਨ ਦਾ ਕਾਰਗਾਰ ਤਰੀਕਾ ਹੈ।
ਇਸ ਤੋਂ ਇਲਾਵਾ ਕੀ ਕਰੀਏ...?
ਇਸ ਉਪਾਅ ਨੂੰ ਅਪਣਾਉਣ ਤੋਂ ਇਲਾਵਾ ਰੋਜ਼ ਕਸਰਤ ਜ਼ਰੂਰ ਕਰੋ। ਠੰਡਾ ਪਾਣੀ ਪੀਣ ਦੀ ਬਜਾਏ ਪਾਣੀ ਨੂੰ ਕੋਸਾ ਕਰਕੇ ਪੀਓ। ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।


Related News