ਹਰ ਸਵੇਰੇ ਇਕ ਜੂਸ ਦੇ ਗਿਲਾਸ ਨਾਲ ਕਰੋ 5 ਕਿਲੋ ਚਰਬੀ ਘੱਟ

Monday, Jun 20, 2016 - 05:35 PM (IST)

 ਹਰ ਸਵੇਰੇ ਇਕ ਜੂਸ ਦੇ ਗਿਲਾਸ ਨਾਲ ਕਰੋ 5 ਕਿਲੋ ਚਰਬੀ ਘੱਟ

ਮੋਟਾਪੇ ਦੀਆਂ ਬੀਮਾਰੀਆਂ ਨਾਲ ਵੱਧਦੇ ਭਾਰ ਨੂੰ ਘੱਟ ਕਰਨ ਦੇ ਲਈ ਯੋਗਾ ਕਰਨਾ, ਖੁਰਾਕ ''ਤੇ ਕੰਟਰੋਲ ਕਰਨਾ ਅਤੇ ਦੌੜਨਾ-ਭੱਜਣਾ ਆਦਿ ਹੀ ਬਹੁਤ ਜ਼ਰੂਰੀ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਜੂਸ ਬਾਰੇ ਦੱਸ ਰਹੇ ਹਾਂ ਜਿਸ ਦੀ ਵਰਤੋਂ ਕਰਨ ਨਾਲ ਇਕ ਹਫਤੇ ''ਚ ਤੁਸੀਂ ਆਪਣਾ ਭਰਾ ਘੱਟ ਕਰ ਸਕਦੇ ਹੋ।
ਇਸ ਕੁਦਰਤੀ ਜੂਸ ''ਚ ਐਂਟੀ-ਆਕਸਾਈਡ ਤੱਤਾਂ ਦੀ ਭਰਮਾਰ ਹੁੰਦੀ ਹੈ ਜੋ ਕਿ ਮੋਟਾਬਲਾਜ਼ਿਮ ਦਰ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਸਰੀਰ ''ਚੋਂ ਵਾਧੂ ਚਰਬੀ ਨੂੰ ਘੱਟ ਕਰਨ ''ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਅਸੀਂ ਇਸ ਜੂਸ ਨੂੰ ਬਣਾ ਸਕਦੇ ਹਾਂ।
ਜਰੂਰੀ ਸਮੱਗਰੀ-
-ਗਾਜਰ ਦਾ ਜੂਸ-3 ਚਮਚ
-ਖੀਰੇ ਦਾ ਜੂਸ -2 ਚਮਚ
-ਸੂਰਜਮੁਖੀ ਦੇ ਬੀਜ -1 ਚਮਚ
ਤਿਆਰ ਕਰਨ ਦੀ ਵਿਧੀ—ਤਿੰਨ ਪ੍ਰਕਾਰ ਦੀਆਂ ਸਮੱਗਰੀਆਂ ਨੂੰ ਇਕੱਠੇ ਕਰੋ ਅਤੇ ਦੋਵੇ ਪ੍ਰਕਾਰ ਦੇ ਜੂਸ ਨੂੰ ਵੀ ਮਿਲਾ ਲਓ। ਸੂਰਜਮੁਖੀ ਦੇ ਬੀਜ ਨੂੰ ਮਿਕਸਰ ''ਚ ਪਾ ਕੇ ਬੂਰਾ ਬਣਾ ਕੇ ਫਿਰ ਇਸ ਦੇ ਬੂਰੇ ਨੂੰ ਆਪਣੇ ਜੂਸ ''ਚ ਮਿਲਾ ਕੇ ਫੈਂਟ ਲਓ।

ਵਰਤੋਂ ਦੀ ਵਿਧੀ—ਬਣਾਏ ਗਏ ਇਸ ਜੂਸ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ। ਇਸ ਨੂੰ ਬਣਾ ਕੇ ਨਾ ਰੱਖੋ ਜਲਦੀ ਹੀ ਪੀ ਜਾਓ। ਇਕ ਹਫਤੇ ਦੇ ਅੰਦਰ ਹੀ ਤੁਹਾਨੂੰ ਖੁਦ ਨੂੰ ਸਰੀਰ ''ਚ ਬਦਲਾਵ ਦਿਖੇਗਾ।


Related News