6 ਤਰ੍ਹਾਂ ਦੇ ਕੈਂਸਰ ਤੋਂ ਬਚਾਏਗਾ 1 ਕਟੋਰੀ ਸਰੋਂ ਦਾ ਸਾਗ

Sunday, Oct 07, 2018 - 11:19 AM (IST)

6 ਤਰ੍ਹਾਂ ਦੇ ਕੈਂਸਰ ਤੋਂ ਬਚਾਏਗਾ 1 ਕਟੋਰੀ ਸਰੋਂ ਦਾ ਸਾਗ

ਜਲੰਧਰ— ਪੰਜਾਬੀਆਂ ਦਾ ਮਸ਼ਹੂਰ ਸਰੋਂ ਦਾ ਸਾਗ ਸਿਰਫ ਪੰਜਾਬ ਹੀ ਨਹੀਂ ਸਗੋ ਕਈ ਰਾਜਾਂ 'ਚ ਬੜੇ ਹੀ ਚਾਅ ਨਾਲ ਖਾਧਾ ਜਾਂਦਾ ਹੈ। ਇਸ ਸੁਆਦੀ ਡਿਸ਼ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਸ਼ਾਮਿਲ ਹੁੰਦੇ ਹਨ ਜੋ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਪ੍ਰੋਟੀਨ ਇਸ ਨੂੰ ਬਹੁਤ ਫਾਇਦੇਮੰਦ ਬਣਾਉਂਦਾ ਹੈ। ਸਰੋਂ ਦੇ ਸਾਗ 'ਚ ਕੈਲੋਰੀ, ਫੈਟਸ, ਪੋਟਾਸ਼ੀਅਮ ,ਕਾਰਬੋਹਾਈਡਰੇਟਸ , ਫਾਈਬਰ,  ਸ਼ੂਗਰ , ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਜਾਣੋ ਸਰਦੀਆਂ 'ਚ ਸਰੋਂ ਦੇ ਸਾਗ ਦੀ ਵਰਤੋਂ ਤੁਹਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਹੋ ਸਕਦੀ ਹੈ। ਸਰੋਂ ਦੇ ਸਾਗ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਨਾ ਸਿਰਫ ਸਰੀਰ ਨੂੰ ਡੀਟੋਕਿਸਫਾਈ ਕਰਦੇ ਹਨ ਸਗੋਂ ਸਰੀਰ ਦੀ ਪ੍ਰਤੀਰੋਗੀ ਸਮੱਰਥਾ ਵੀ ਵਧਾਉਂਦੇ ਹੈ, ਇਸ ਦੀ ਵਰਤੋਂ ਨਾਲ ਬਲੈਡਰ, ਪੇਟ, ਬ੍ਰੈਸਟ, ਫੇਫੜੇ, ਅਤੇ ਕੈਂਸਰ ਤੋਂ ਬਚਾਅ 'ਚ ਮਦਦ ਮਿਲਦੀ ਹੈ।

PunjabKesari
ਸਾਗ ਖਾਣ ਦੇ ਫਾਇਦੇ
1. ਦਿਲ ਲਈ ਫਾਇਦੇਮੰਦ

ਸਰੋਂ ਦੇ ਸਾਗ ਦੀ ਵਰਤੋਂ ਨਾਲ ਸਰੀਰ 'ਚ ਕੋਲੇਸਟਰਾਲ ਦਾ ਪੱਧਰ ਘਟਦਾ ਹੈ ਅਤੇ ਫੋਲੇਟ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ।

PunjabKesari
2. ਮੇਟਾਬੋਲਿਜ਼ਮ ਠੀਕ ਰੱਖਦਾ ਹੈ
ਸਰੋਂ ਦੇ ਸਾਗ 'ਚ ਫਾਈਬਰ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਸਰੀਰ ਦੀ ਮੇਟਾਬੋਲਿਕ ਕਿਰਿਆਵਾਂ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਵੀ ਚੰਗੀ ਤਰ੍ਹਾਂ ਹੁੰਦਾ ਹੈ। 
3. ਹੱਡੀਆਂ ਦੀ ਮਜ਼ਬੂਤੀ
ਸਰੋਂ ਦੇ ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ 'ਚ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਇਹ ਹੱਡੀਆਂ ਨਾਲ ਜੁੜੇ ਰੋਗਾਂ ਦੇ ਇਲਾਜ 'ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। 
4. ਅੱਖਾਂ ਦੀ ਰੌਸ਼ਨੀ
ਸਰੋਂ ਦੇ ਸਾਗ 'ਚ ਵਿਟਾਮਿਨ ਏ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਤੋਂ ਬਚਾਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦਾ ਹੈ।

PunjabKesari
5. ਕੈਂਸਰ ਤੋਂ ਬਚਾਅ
ਸਾਗ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਨੂੰ ਡੀਟਾਕਸੀਫਾਈ ਕਰਕੇ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ 6 ਤਰ੍ਹਾਂ ਦੇ (ਵਲੈਡਰ, ਪੇਟ, ਬ੍ਰੈਸਟ, ਫੇਫੜੇ, ਪ੍ਰੋਸਟੇਟ ਅਤੇ ਓਵਰੀ) ਦੇ ਕੈਂਸਰ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਗੁਣਾਂ ਨਾਲ ਭਰਪੂਰ ਸਾਗ ਕੈਂਸਰ ਦੀਆਂ ਕੋਸ਼ੀਕਾਵਾਂ ਨੂੰ ਵਧਣ ਨਹੀਂ ਦਿੰਦਾ।

PunjabKesari
6. ਭਾਰ ਘਟਾਏ
ਸਾਗ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਨਾਲ ਸਰੀਰ ਦਾ ਮੈਟਾਬਲੀਜ਼ਮ ਠੀਕ ਰਹਿੰਦਾ ਹੈ ਅਤੇ ਭਾਰ ਘਟਾਉਣ 'ਚ ਆਸਾਨੀ ਹੁੰਦੀ ਹੈ।

PunjabKesari


Related News