ਹੈਲਦੀ ਹਨ ਇਹ 5 ਫੂਡਸ ਪਰ ਖਾਲੀ ਪੇਟ ਖਾਣ ਨਾਲ ਹੋਵੇਗਾ ਨੁਕਸਾਨ

Sunday, Jan 19, 2020 - 10:47 AM (IST)

ਹੈਲਦੀ ਹਨ ਇਹ 5 ਫੂਡਸ ਪਰ ਖਾਲੀ ਪੇਟ ਖਾਣ ਨਾਲ ਹੋਵੇਗਾ ਨੁਕਸਾਨ

ਜਲੰਧਰ—ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜੋ ਖਾਧਾ ਜਾਂਦਾ ਹੈ ਉਹ ਸਾਡੀ ਸਿਹਤ 'ਤੇ ਆਪਣਾ ਗਹਿਰਾ ਅਸਰ ਪਾਉਂਦਾ ਹੈ। ਉਂਝ ਤਾਂ ਫਲਾਂ ਅਤੇ ਸਬਜ਼ੀਆਂ ਨੂੰ ਖਾਣ ਨਾਲ ਪੋਸ਼ਣ ਮਿਲਦਾ ਹੈ। ਇਸ ਨਾਲ ਸਾਡੀ ਸਿਹਤ ਬਰਕਰਾਰ ਰਹਿੰਦੀ ਹੈ ਪਰ ਇਸ ਨੂੰ ਸਹੀ ਸਮੇਂ ਅਤੇ ਢੰਗ ਨਾਲ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰ ਸਕਦੇ ਹਨ। ਅਜਿਹੇ 'ਚ ਜੇਕਰ ਤੁਸੀਂ ਕੁਝ ਚੀਜ਼ਾਂ ਦੀ ਵਰਤੋਂ ਖਾਲੀ ਪੇਟ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ। ਅਜਿਹਾ ਕਰਨ ਨਾਲ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋਣ ਦੇ ਨਾਲ ਹੋਰ ਵੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ ਦੱਸਦੇ ਹਾਂ ਜੋ ਸਵੇਰੇ ਖਾਲੀ ਪੇਟ ਖਾਣ ਤੋਂ ਬਚਣਾ ਚਾਹੀਦਾ।

PunjabKesari
ਖੀਰਾ
ਸਵੇਰੇ-ਸਵੇਰੇ ਖਾਲੀ ਪੇਟ ਖੀਰਾ ਖਾਣ ਤੋਂ ਪਰਹੇਜ਼ ਰੱਖਣਾ ਚਾਹੀਦਾ। ਇਸ ਦੀ ਸਵੇਰੇ ਵਰਤੋਂ ਕਰਨ ਨਾਲ ਇਹ ਫਾਇਦਾ ਨਹੀਂ ਸਗੋਂ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਖੀਰੇ ਦੀ ਖਾਲੀ ਪੇਟ ਵਰਤੋਂ ਕਰਨ ਨਾਲ ਪੇਟ ਦਰਦ, ਬੇਚੈਨੀ ਅਤੇ ਇਥੇ ਤੱਕ ਕਿ ਹਾਰਟਬਰਨ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਮਾਟਰ
ਟਮਾਟਰ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ ਪਰ ਇਸ ਨੂੰ ਸਵੇਰੇ ਖਾਲੀ ਪੇਟ ਖਾਣ ਤੋਂ ਬਚਣਾ ਚਾਹੀਦਾ। ਇਸ 'ਚ ਟੈਨਿਕ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਹ ਪੇਟ 'ਚ ਗੈਸ, ਦਰਦ, ਕਬਜ਼ ਆਦਿ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਅਜਿਹੇ 'ਚ ਇਸ ਦੀ ਖਾਣੇ 'ਚ ਪਕਾ ਕੇ ਜਾਂ ਰਾਤ ਦੇ ਸਮੇਂ ਸਲਾਦ ਦੇ ਰੂਪ 'ਚ ਹੀ ਵਰਤੋਂ ਕਰਨੀ ਚਾਹੀਦੀ।

PunjabKesari
ਖੱਟੇ ਫਲ
ਵਿਟਾਮਿਨ ਸੀ ਨਾਲ ਭਰਪੂਰ ਖੱਟੇ ਫਲਾਂ ਨੂੰ ਸਵੇਰੇ ਖਾਲੀ ਪੇਟ ਨਹੀਂ ਖਾਣਾ ਚਾਹੀਦਾ। ਇਸ ਦੀ ਵਰਤੋਂ ਕਰਨ ਨਾਲ ਨਾਲ ਜੁੜੀਆਂ ਸਮੱਸਿਆਂ ਜਿਵੇਂ ਕਿ ਪੇਟ 'ਚ ਸੜਨ, ਐਸਡਿਟੀ ਆਦਿ ਦਾ ਸਾਹਮਣਾ ਕਰਨਾ ਪਾ ਸਕਦਾ ਹੈ। ਇਸ ਦੇ ਨਾਲ ਹੀ ਸੀਨੇ 'ਚ ਸੜਨ, ਉਲਟੀ, ਬੇਚੈਨੀ ਦੀ ਵੀ ਪ੍ਰੇਸ਼ਾਨੀ ਹੋ ਸਕਦੀ ਹੈ। ਇਨ੍ਹਾਂ ਸਭ ਤੋਂ ਬਚਣ ਲਈ ਅੰਗੂਰ, ਸੰਤਰਾ, ਮੌਸਮੀ, ਸਟ੍ਰਾਬੇਰੀ, ਨਿੰਬੂ ਆਦਿ ਖੱਟੇ ਫਲਾਂ ਦੀ ਸਵੇਰੇ ਖਾਲੀ ਪੇਟ ਵਰਤੋਂ ਨਹੀਂ ਕਰਨੀ ਚਾਹੀਦੀ।
ਦਹੀ
ਹਮੇਸ਼ਾ ਲੋਕ ਸਵੇਰੇ ਖਾਲੀ ਪੇਟ ਦਹੀ ਦੀ ਵਰਤੋਂ ਚੰਗਾ ਸਮਝਦੇ ਹਨ ਪਰ ਅਸਲ 'ਚ ਇਹ ਗਲਤ ਹੈ। ਦੁੱਧ ਨਾਲ ਬਣੇ ਦਹੀ ਨੂੰ ਵੀ ਸਵੇਰੇ ਦੇ ਸਮੇਂ ਖਾਣ ਤੋਂ ਬਚਣਾ ਚਾਹੀਦਾ। ਇਸ ਦੀ ਵਰਤੋਂ ਕਰਨ ਨਾਲ ਪੇਟ 'ਚ ਹਾਈਡ੍ਰੋਕਲੋਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਇਹ ਹੈਲਦੀ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜਿਸ ਨਾਲ ਪੇਟ ਖਰਾਬ, ਦਰਦ, ਮਰੋੜ ਆਦਿ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari
ਨਾਸ਼ਪਤੀ
ਜੇਕਰ ਤੁਸੀਂ ਵੀ ਸਵੇਰੇ ਖਾਲੀ ਪੇਟ ਨਾਸ਼ਪਤੀ ਖਾਂਦੇ ਹੋ ਤਾਂ ਆਪਣੇ ਇਸ ਆਦਤ ਨੂੰ ਛੇਤੀ ਸੁਧਾਰ ਲਓ। ਉਂਝ ਤਾਂ ਇਸ 'ਚ ਵਿਟਾਮਿਨ ਸੀ, ਐਂਟੀ ਆਕਸੀਡੈਂਟ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਪਰ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਇਹ ਪਾਚਨ ਤੰਤਰ ਨੂੰ ਖਰਾਬ ਕਰਕੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ।


author

Aarti dhillon

Content Editor

Related News