ਸ਼ਾਕਾਹਾਰੀ ਆਬਾਦੀ ’ਤੇ ਇੰਫੈਕਸ਼ਨ ਦਾ ਖ਼ਤਰਾ 39 ਫ਼ੀਸਦੀ ਘੱਟ, ਕੋਵਿਡ ਦੀ ਪਕੜ ’ਚ ਜਲਦ ਆ ਸਕਦੇ ਨੇ ਮਾਸਾਹਾਰੀ

01/13/2024 11:52:29 AM

ਜਲੰਧਰ (ਇੰਟ.)- ਖਾਣ-ਪੀਣ ਤੇ ਵਾਇਰਲ ਇੰਫੈਕਸ਼ਨ ’ਤੇ ਕੀਤੀ ਗਈ ਇਕ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਕਾਹਾਰੀ ਆਬਾਦੀ ’ਤੇ ਕੋਰੋਨਾ ਵਾਇਰਸ ਸਮੇਤ ਹੋਰ ਵਾਇਰਲ ਇੰਫੈਕਸ਼ਨ ਦਾ ਜੋਖ਼ਮ ਘੱਟ ਹੁੰਦਾ ਹੈ। ਖੋਜ ਮੁਤਾਬਕ ਸ਼ਾਕਾਹਾਰੀ ਆਬਾਦੀ ’ਤੇ ਵਾਇਰਲ ਇੰਫੈਕਸ਼ਨ ਦਾ ਖ਼ਤਰਾ 39 ਫ਼ੀਸਦੀ ਘੱਟ ਜਾਂਦਾ ਹੈ।

ਇਕ ਹਫ਼ਤੇ ਦੀ ਮਿਆਦ ’ਚ 3 ਵਾਰ ਤੋਂ ਵੱਧ ਮਾਸਾਹਾਰੀ ਭੋਜਨ ਕਰਨ ਵਾਲਿਆਂ ’ਤੇ ਕੋਵਿਡ ਤੇ ਵਾਇਰਲ ਇੰਫੈਕਸ਼ਨ ਦਾ ਜੋਖ਼ਮ ਵੱਧ ਹੁੰਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਹ ਅਧਿਐਨ ਇਸ ਗੱਲ ਦਾ ਸਬੂਤ ਹੈ ਕਿ ਭੋਜਨ ਮਨੁੱਖ ਦੀ ਸਿਹਤ ਨੂੰ ਪ੍ਰਭਾਵਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸ਼ਾਕਾਹਾਰੀ ਭੋਜਨ ਨਾਲ ਰੋਗ-ਰੋਕੂ ਪ੍ਰਣਾਲੀ ਮਜ਼ਬੂਤ ਹੁੰਦੀ ਹੈ, ਜਿਸ ਨਾਲ ਵਾਇਰਲ ਇੰਫੈਕਸ਼ਨ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਦੀ ਪ੍ਰੇਮਿਕਾ ਦਿਵਿਆ ਹੱਤਿਆਕਾਂਡ ਦਾ ਮੁਲਜ਼ਮ ਬਲਰਾਜ ਪੱਛਮੀ ਬੰਗਾਲ ’ਚ ਗ੍ਰਿਫ਼ਤਾਰ

700 ਵਿਅਕਤੀਆਂ ’ਤੇ ਕੀਤਾ ਗਿਆ ਅਧਿਐਨ
ਬ੍ਰਾਜ਼ੀਲ ਦੀ ਸਾਓ ਪਾਓਲੋ ਯੂਨੀਵਰਸਿਟੀ ’ਚ ਕੀਤੀ ਗਈ ਖੋਜ 'ਚ 700 ਵਿਅਕਤੀਆਂ ’ਤੇ ਅਧਿਐਨ ਕੀਤਾ ਗਿਆ। ਇਨ੍ਹਾਂ 'ਚੋਂ 424 ਮਾਸਾਹਾਰੀ ਤੇ 278 ਵਿਅਕਤੀ ਸ਼ਾਕਾਹਾਰੀ ਸਨ। ਖੋਜੀਆਂ ਨੇ ਇਨ੍ਹਾਂ ਲੋਕਾਂ ਦੇ ਖਾਣ-ਪੀਣ ਦੇ ਤਰੀਕੇ ਸਮੇਤ ਰਹਿਣ-ਸਹਿਣ ਤੇ ਬੀਮਾਰੀਆਂ ਨਾਲ ਸਬੰਧਤ ਸਵਾਲ ਪੁੱਛੇ। ਨਾਲ ਹੀ ਕੋਰੋਨਾ ਟੀਕਾਕਰਨ ਸਬੰਧੀ ਵੀ ਜਾਣਕਾਰੀ ਲਈ ਗਈ। ਖੋਜ 'ਚ ਸ਼ਾਮਲ ਲੋਕਾਂ 'ਚੋਂ ਜਿਹੜੇ ਮਾਸਾਹਾਰੀ ਸਨ, ਉਹ ਕੋਰੋਨਾ ਇੰਫੈਕਸ਼ਨ ਦੀ ਲਪੇਟ 'ਚ ਆਏ ਸਨ ਪਰ ਜਿਹੜੇ ਸ਼ਾਕਾਹਾਰੀ ਸਨ, ਉਨ੍ਹਾਂ 'ਚੋਂ ਕੁਝ ਹੀ ਲੋਕਾਂ ਨੂੰ ਕੋਵਿਡ ਹੋਇਆ ਤੇ ਉਹ ਇੰਨਾ ਥੋੜ੍ਹਾ ਸੀ ਕਿ ਉਹ ਜਲਦ ਠੀਕ ਵੀ ਹੋ ਗਏ। ਅਧਿਐਨ ਦਾ ਮਕਸਦ ਖਾਣ-ਪੀਣ ਦੇ ਤਰੀਕਿਆਂ ਦਾ ਵਾਇਰਲ ਇੰਫੈਕਸ਼ਨ ਦੇ ਜੋਖ਼ਮ ਨੂੰ ਪ੍ਰਭਾਵਿਤ ਕਰਨ ’ਤੇ ਆਧਾਰਿਤ ਸੀ।

ਰੋਗ-ਰੋਕੂ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਸ਼ਾਕਾਹਾਰ
ਖੋਜ ਮੁਤਾਬਕ ਜਿਨ੍ਹਾਂ ਲੋਕਾਂ ਦੀ ਖੁਰਾਕ 'ਚ ਸਬਜ਼ੀਆਂ, ਦਾਲ ਤੇ ਮੂੰਗਫਲੀ ਹੈ, ਉਨ੍ਹਾਂ ਨੂੰ ਕੋਰੋਨਾ ਵਾਇਰਸ ਤੇ ਹੋਰ ਵਾਇਰਲ ਇੰਫੈਕਸ਼ਨ ਦਾ ਜੋਖ਼ਮ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਖੋਜੀਆਂ ਨੇ ਦੱਸਿਆ ਕਿ ਸ਼ਾਕਾਹਾਰ ’ਚ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ, ਜੋ ਰੋਗ-ਰੋਕੂ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਵਾਇਰਲ ਇੰਫੈਕਸ਼ਨ ਨਾਲ ਲੜਨ ’ਚ ਸਹਾਇਕ ਹੁੰਦੇ ਹਨ। ਇਸ ਤੋਂ ਇਲਾਵਾ ਸ਼ਾਕਾਹਾਰ ’ਚ ਐਂਟੀ-ਆਕਸੀਡੈਂਟ, ਫਾਈਟੋਸਟੇਰੋਲ ਤੇ ਪੋਲੀਫੇਨਾਲ ਜ਼ਿਆਦਾ ਹੁੰਦਾ ਹੈ। ਇਸ ਦਾ ਅਸਰ ਇਮਿਊਨ ਸਿਸਟਮ ਨਾਲ ਜੁੜੇ ਸੈੱਲਾਂ ’ਤੇ ਹੁੰਦਾ ਹੈ। ਨਾਲ ਹੀ ਇਹ ਸਿੱਧੇ ਤੌਰ ’ਤੇ ਮਨੁੱਖ ਦੇ ਸਰੀਰ 'ਚ ਐਂਟੀ-ਵਾਇਰਲ ਸਮਰੱਥਾ ਨੂੰ ਵਿਕਸਿਤ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News