ਹਿੰਦੀ ਟਾਈਪਿਸਟ ਅਤੇ ਕਲਰਕ ਦੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦੀ ਕਰੋ ਅਪਲਾਈ

04/04/2021 12:38:49 PM

ਨਵੀਂ ਦਿੱਲੀ— ਹਰਿਆਣਾ ਵਿਧਾਨ ਸਭਾ ਨੇ ਟੈਲੀਫੋਨ ਅਟੈਂਡੇਂਟ, ਟੈਲੀਫੋਨ ਆਪਰੇਟਰ, ਕਲਰਕ ਅਤੇ ਹਿੰਦੀ ਟਾਈਪਿਸਟ ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਅਤੇ ਚਾਹਵਾਨ ਉਮੀਦਵਾਰ 15 ਅਪ੍ਰੈਲ 2021 ਤੱਕ ਅਹੁਦਿਆਂ ’ਤੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ— 
ਟੈਲੀਫੋਨ ਅਟੈਂਡੇਂਟ- 1 ਅਹੁਦਾ
ਟੈਲੀਫੋਨ ਆਪਰੇਟਰ- 1 ਅਹੁਦਾ
ਕਲਰਕ- 2 ਅਹੁਦੇ
ਹਿੰਦੀ ਟਾਈਪਿਸਟ- 1 ਅਹੁਦਾ

ਸਿੱਖਿਅਕ ਯੋਗਤਾ—
ਟੈਲੀਫੋਨ ਆਪਰੇਟਰ ਲਈ ਉਮੀਦਵਾਰਾਂ ਨੂੰ ਮੈਟ੍ਰਿਕ ਹੋਣਾ ਚਾਹੀਦਾ ਹੈ ਅਤੇ ਉਮੀਦਵਾਰਾਂ ਨੂੰ ਚੰਗੀ ਤਰ੍ਹਾਂ ਸੁਣਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਨਾਲ ਹੀ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਚੰਗੀ ਪਕੜ ਹੋਣੀ ਚਾਹੀਦੀ ਹੈ। 
ਟੈਲੀਫੋਨ ਅਟੈਂਡੇਂਟ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਹਿਲੀ ਸ਼੍ਰੇਣੀ ਜਾਂ ਗਰੈਜੂਏਟ ਨਾਲ ਮੈਟ੍ਰਿਕ ਹੋਣਾ ਚਾਹੀਦਾ ਹੈ। ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ’ਤੇ ਚੰਗੀ ਪਕੜ ਹੋਣੀ ਚਾਹੀਦੀ ਹੈ। 
ਹਿੰਦੀ ਟਾਈਪਿਸਟ ਲਈ ਉਮੀਦਵਾਰਾਂ ਨੂੰ ਪ੍ਰਥਮ ਸ਼੍ਰੇਣੀ ਜਾਂ 12ਵੀਂ ਪਾਸ, ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਦੇ ਨਾਲ ਮੈਟ੍ਰਿਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹਿੰਦੀ/ਸੰਸਕ੍ਰਿਤੀ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਹਿੰਦੀ ਟਾਈਪਿੰਗ ’ਚ 25 ਸ਼ਬਦ ਪ੍ਰਤੀ ਮਿੰਟ ਰਫ਼ਤਾਰ ਹੋਣੀ ਚਾਹੀਦੀ ਹੈ।
ਕਲਰਕ ਲਈ ਉਮੀਦਵਾਰਾਂ ਨੂੰ ਪ੍ਰਥਮ ਸ਼ੇ੍ਰਣੀ ਜਾਂ 12ਵੀਂ ਪਾਸ ਜਾਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਚਾਹੀਦਾ ਹੈ।

ਉਮਰ ਹੱਦ— 17 ਤੋਂ 42 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰਨ ਦੇ ਪਾਤਰ ਹਨ। ਉੱਪਰੀ ਉਮਰ ਸੀਮਾ ’ਚ ਅਨੁਸੂੁੂਚਿਤ ਜਨਜਾਤੀ, ਹੋਰ ਪਿਛੜਾ ਵਰਗ ਅਤੇ ਸਾਬਕਾ ਫ਼ੌਜੀਆਂ ਲਈ ਛੋਟ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਹੈ।

ਇੰਝ ਕਰੋ ਅਪਲਾਈ—
ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://haryanaassembly.gov.in/ ਦੇ ਜ਼ਰੀਏ ਅਪਲਾਈ ਕਰ ਸਕਦੇ ਹਨ। 

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਨੋਟੀਫ਼ਿਕੇਸ਼ਨ ’ਤੇ ਕਲਿੱਕ ਕਰ ਸਕਦੇ ਹੋ।

https://haryanaassembly.gov.in/wp-content/uploads/2021/04/Advertisement-No-1-2021-1.pdf


 


Tanu

Content Editor

Related News