ਪੱਠੇ ਪਾਉਂਦੇ ਸਮੇਂ ਨੌਜਵਾਨ ਨੂੰ ਸੱਪ ਨੇ ਡੱਸਿਆ

Tuesday, Jul 02, 2024 - 06:23 PM (IST)

ਪੱਠੇ ਪਾਉਂਦੇ ਸਮੇਂ ਨੌਜਵਾਨ ਨੂੰ ਸੱਪ ਨੇ ਡੱਸਿਆ

ਬਟਾਲਾ (ਸਾਹਿਲ) : ਸਥਾਨਕ ਪਿੰਡ ਘੱਸ ਵਿਖੇ ਇਕ ਨੌਜਵਾਨ ਨੂੰ ਸੱਪ ਵਲੋਂ ਡੱਸਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਬਲਜੀਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਅਤੇ ਪੱਠੇ ਪਾਉਂਦੇ ਸਮੇਂ ਜਦੋਂ ਉਸ ਨੇ ਖੁਰਲੀ ਵਿਚ ਹੱਥ ਫੇਰਿਆ ਤਾਂ ਇਕ ਜ਼ਹਿਰੀਲੇ ਸੱਪ ਨੇ ਉਸਦੇ ਹੱਥ ’ਤੇ ਡੰਗ ਮਾਰ ਦਿੱਤਾ।

ਇਸ ਦੇ ਤੁਰੰਤ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। ਉਧਰ ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਦੀ ਤਬੀਅਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।


author

Gurminder Singh

Content Editor

Related News