ਟੈਟੂ ਬਣਾਉਣਾ ਸਿਖ ਰਹੀ ਦੋ ਬੱਚਿਆਂ ਦੀ ਮਾਂ ਨੂੰ ਟੈਟੂ ਸਿਖਾਉਣ ਵਾਲਾ ਲੈ ਕੇ ਹੋਇਆ ਫਰਾਰ

Wednesday, Jan 22, 2025 - 05:59 PM (IST)

ਟੈਟੂ ਬਣਾਉਣਾ ਸਿਖ ਰਹੀ ਦੋ ਬੱਚਿਆਂ ਦੀ ਮਾਂ ਨੂੰ ਟੈਟੂ ਸਿਖਾਉਣ ਵਾਲਾ ਲੈ ਕੇ ਹੋਇਆ ਫਰਾਰ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਸ਼ਹਿਰ ’ਚ ਇਕ ਟੈਟੂ ਬਣਾਉਣ ਵਾਲੇ ਕੋਲੋਂ ਟੈਟੂ ਬਣਾਉਣ ਦਾ ਕੰਮ ਸਿੱਖਣ ਵਾਲੀ ਇਕ 2 ਬੱਚਿਆਂ ਦੀ ਮਾਂ ਨੂੰ ਟੈਟੂ ਸਿਖਾਉਣ ਵਾਲਾ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਉਕਤ ਔਰਤ ਦੇ ਪਤੀ ਨੇ ਸਿਟੀ ਪੁਲਸ ਸਟੇਸ਼ਨ ’ਚ ਸ਼ਿਕਾਇਤ ਦੇ ਕੇ ਆਪਣੀ ਪਤਨੀ ਨੂੰ ਲੱਭਣ ਅਤੇ ਉਕਤ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਇਕ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇਕ ਔਰਤ ਜੋ ਦੋ ਬੱਚਿਆਂ ਦੀ ਮਾਂ ਹੈ ,ਸ਼ਹਿਰ ਦੇ ਇਕ ਟੈਟੂ ਬਣਾਉਣ ਵਾਲੇ ਕੋਲੋਂ ਟੈਟੂ ਬਣਾਉਣ ਦਾ ਕੰਮ ਸਿਖ ਰਹੀ ਸੀ। ਔਰਤ ਦੇ ਘਰ ਵਾਲੇ ਦਾ ਦੋਸ਼ ਹੈ ਕਿ ਉਹ ਬੀਤੀ ਸ਼ਾਮ ਦਵਾਈ ਲੈਣ ਜਾ ਰਹੇ ਸੀ ਤਾਂ ਉੱਥੇ ਧਮਕੀਆਂ ਦਿੰਦਾ ਹੋਇਆ ਔਰਤ ਨੂੰ ਉਸ ਦੇ ਨਾਲ ਕੰਮ ਕਰਨ ਵਾਲਾ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ। ਉਸ ਨੇ ਥਾਣਾ ਸਿਟੀ ਪਹੁੰਚ ਕੇ ਪੁਲਸ ਅੱਗੇ ਆਪਣੀ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਹੈ ਅਤੇ ਸ਼ਿਕਾਇਤ ਪੱਤਰ ਦਿੱਤਾ ਹੈ।

ਕੀ ਕਹਿਣਾ ਐੱਸ.ਐੱਚ.ਓ ਸਿਟੀ ਦਾ

ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ. ਓ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਕ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੀ ਪਤਨੀ ਨੂੰ ਜੋ ਦੋ ਬੱਚਿਆਂ ਦੀ ਮਾਂ ਹੈ ,ਇਕ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਔਰਤ ਨੂੰ ਬਰਾਮਦ ਕਰਕੇ ਉਸ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News