ਪਾਕਿ ’ਚ ਬੈਠੇ ਖ਼ਾਲਿਸਤਾਨੀ ਸਮਰਥਕਾਂ ਦੀਆਂ ਨਜ਼ਰਾਂ ਅੰਮ੍ਰਿਤਪਾਲ 'ਤੇ, ISI ਅਧਿਕਾਰੀਆਂ ਨੂੰ ਕੀਤੀ ਇਹ ਅਪੀਲ

03/23/2023 3:48:21 PM

ਗੁਰਦਾਸਪੁਰ (ਵਿਨੋਦ)- ਬੇਸ਼ੱਕ ਭਾਰਤੀ ਪੰਜਾਬ ’ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੌਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਕੇਂਦਰੀ ਜਾਂਚ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ, ਪਰ ਦੂਜੇ ਪਾਸੇ ਪਾਕਿਸਤਾਨ ’ਚ ਬੈਠੇ ਖਾਲਿਸਤਾਨੀ ਸਮਰਥਕ ਵਿਸ਼ੇਸ਼ ਕਰਕੇ ਖਾਲਿਸਤਾਨ ਫੋਰਸ ਦਾ ਮੁਖੀ ਰਣਜੀਤ ਸਿੰਘ ਨੀਟਾ ਇਸ ਸਮੇਂ ਅੰਮ੍ਰਿਤਪਾਲ ਸਿੰਘ ਸਬੰਧੀ ਪਲ-ਪਲ ਦੀ ਖ਼ਬਰ ਰੱਖ ਰਿਹਾ ਹੈ। ਉਸ ਨੇ ਪਾਕਿਸਤਾਨ ਵਿਚ ਆਈ.ਐੱਸ.ਆਈ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਤਰ੍ਹਾਂ ਨਾਲ ਪਾਕਿਸਤਾਨ ਲਿਆਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਸੂਤਰਾਂ ਅਨੁਸਾਰ ਵਾਰਿਸ ਪੰਜਾਬ ਦੇ ਮੁਖੀ ਸਬੰਧੀ ਭਾਰਤੀ ਗੁਪਤਚਰ ਏਜੰਸੀਆਂ ਸਮੇਤ ਪੰਜਾਬ ਪੁਲਸ ਇਹ ਕਹਿ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਲੰਮੇ ਸਮੇਂ ਤੋਂ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ.ਐੱਸ.ਆਈ ਦੇ ਸੰਪਰਕ ’ਚ ਸੀ ਤੇ ਉਸ ਦੇ ਇਸ਼ਾਰੇ ਅਤੇ ਸਹਿਯੋਗ ਨਾਲ ਹੀ ਪੰਜਾਬ ’ਚ ਕੰਮ ਕਰ ਰਿਹਾ ਸੀ, ਪਰ ਜਿਸ ਤਰਾਂ ਨਾਲ ਪਾਕਿਸਤਾਨ ਵਿਚ ਬੈਠੇ ਖਾਲਿਤਸਾਨੀ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੇ ਪ੍ਰਤੀ ਆਪਣੀ ਚਿੰਤਾ ਆਈ.ਐੱਸ.ਆਈ ਅਧਿਕਾਰੀਆਂ ਦੇ ਸਾਹਮਣੇ ਪ੍ਰਗਟ ਕੀਤੀ ਹੈ, ਉਸ ਨਾਲ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਸ਼ੁਰੂ ਤੋਂ ਹੀ ਪਾਕਿਸਤਾਨ ’ਚ ਸ਼ਰਨ ਲਈ ਬੈਠੇ ਖਾਲਿਸਤਾਨੀ ਵਿਚਾਰਧਾਰਾਂ ਦੇ ਰਣਜੀਤ ਸਿੰਘ ਨੀਟਾ ਅਤੇ ਗੈਂਗਸਟਰ ਤੋਂ ਅੱਤਵਾਦੀ ਬਣੇ ਰਿੰਦਾ ਦੇ ਸੰਪਰਕ ’ਚ ਵੀ ਸੀ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼

ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਪ੍ਰਤੀ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਸਮਰਥਕਾਂ ਦੀ ਚਿੰਤਾ ਇਸ ਗੱਲ ਤੋਂ ਸਪਸ਼ੱਟ ਹੁੰਦੀ ਹੈ, ਕਿਉਂਕਿ ਸੂਤਰਾਂ ਦੇ ਅਨੁਸਾਰ ਰਣਜੀਤ ਸਿੰਘ ਨੀਟਾ ਨੇ ਹੁਣ ਆਈ.ਐੱਸ.ਆਈ ਅਧਿਕਾਰੀਆਂ ਨਾਲ ਬੀਤੇ ਦਿਨ ਇਸਲਾਮਾਬਾਦ ਵਿਚ ਮਿਲ ਕੇ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਲਿਆਉਣ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਆਈ.ਐੱਸ.ਆਈ ਅਧਿਕਾਰੀਆਂ ਨੇ ਸਪਸ਼ੱਟ ਕੀਤਾ ਕਿ ਉਹ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਸਬੰਧੀ ਹਰ ਗੱਲ 'ਤੇ ਨਜ਼ਰ ਰੱਖੇ ਹੋਏ ਹਨ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਘੱਟ ਇਨਰੋਲਮੈਂਟ ਨੂੰ ਲੈ ਕੇ ਸਰਕਾਰ ਸਖ਼ਤ, ਇਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ

ਭਾਰਤੀ ਗੁਪਤਚਰ ਏਜੰਸੀਆਂ ਨੂੰ ਵੀ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਜਿਸ ਤਰ੍ਹਾਂ ਨਾਲ ਐੱਨ.ਐੱਸ.ਏ ਅਧੀਨ ਕੇਸ ਦਰਜ ਹੋ ਗਿਆ ਹੈ ਅਤੇ ਉਸ ਨੂੰ ਭਗੌੜਾ ਐਲਾਨ ਕੀਤਾ ਗਿਆ ਹੈ। ਅੰਮ੍ਰਿਤਪਾਲ ਕਿਸੇ ਵੀ ਤਰ੍ਹਾਂ ਨਾਲ ਪਾਕਿਸਤਾਨ ਭੱਜਣ ਦੀ ਕੌਸ਼ਿਸ ਕਰੇਗਾ, ਕਿਉਂਕਿ ਉਸ ਦੇ ਲਈ ਇਸ ਸਮੇਂ ਪਾਕਿਸਤਾਨ ਹੀ ਸਭ ਤੋਂ ਸੁਰੱਖਿਅਤ ਸ਼ਰਨਸਥਾਨ ਹੈ। ਅੰਮ੍ਰਿਤਪਾਲ ਸਿੰਘ ਕਿਸ ਰਸਤੇ ਪਾਕਿਸਤਾਨ ਜਾਣ ਦੀ ਕੌਸ਼ਿਸ ਕਰੇਗਾ, ਇਹ ਤਾਂ ਕਿਸੇ ਨੂੰ ਪਤਾ ਨਹੀਂ, ਪਰ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ.ਐੱਸ.ਆਈ ਉਸ ਦੇ ਸਵੀਕਾਰ ਕਰਨ ਦੇ ਲਈ ਆਪਣੀ ਯੋਜਨਾ ਤਿਆਰ ਕਰ ਚੁੱਕੀ ਹੈ ਅਤੇ ਸੀਮਾ ’ਤੇ ਰੇਂਜ਼ਰਾਂ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਹਨ।  

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


Shivani Bassan

Content Editor

Related News