ਹਸਪਤਾਲ ''ਚ ਮੀਡੀਆ ''ਤੇ ਰੋਕ ਲਾਉਣ ਵਾਲੀ ਡਾਕਟਰ ਨੇ ਮੰਨੀ ਗਲਤੀ, ਦੱਸਿਆ ਬੋਰਡ ਲਾਉਣ ਦਾ ਕਾਰਣ

Friday, Sep 09, 2022 - 02:14 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ ਦਾ ਸਿਵਲ ਹਸਪਤਾਲ ਹਮੇਸ਼ਾ ਹੀ ਆਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ 'ਚ ਰਹਿੰਦਾ ਹੈ। ਕੁਝ ਦਿਨ ਪਹਿਲਾਂ ਹਸਪਤਾਲ ਇਕ ਵਾਰ ਫਿਰ ਮੀਡੀਆ ਦੀਆਂ ਸੁਰਖੀਆਂ ਵਿੱਚ ਸੀ ਕਿਉਂਕਿ ਹਸਪਤਾਲ ਡਾਕਟਰਾਂ ਦੇ ਕਮਰੇ ਦੇ ਬਾਹਰ 'ਮੀਡੀਆ ਪਰਸਨ ਆਰ ਨਾਟ ਅਲਾਊਡ' ਦੇ ਪੋਸਟਰ ਲਗਾਏ ਗਏ ਸਨ। ਇਸ ਸਬੰਧੀ ਸਿਵਲ ਸਰਜਨ ਡਾ. ਹਰਭਜਨ ਮਾਂਡੀ ਤੋਂ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ ਤੇ ਉਨ੍ਹਾਂ ਕਿਹਾ ਕਿ ਉਹ ਸੀਨੀਅਰ ਮੈਡੀਕਲ ਅਫ਼ਸਰ ਡਾ. ਚੇਤਨ ਨਾਲ ਗੱਲ ਕਰਨਗੇ ਕਿ ਇਹ ਬੋਰਡ ਕਿਉਂ ਲਗਾਏ ਗਏ ਹਨ। ਆਪਣੀ ਗਲਤੀ ਮੰਨਦਿਆਂ ਡਾ. ਚੇਤਨ ਵੱਲੋਂ ਇਹ ਬੋਰਡ ਹਟਾਉਣ ਦੇ ਹੁਕਮ ਦੇ ਦਿੱਤੇ ਗਏ ਹਨ।

PunjabKesari

ਮੀਡੀਆ ਨਾਲ ਗਲਬਾਤ ਕਰਦਿਆਂ ਡਾ. ਚੇਤਨ ਨੇ ਕਿਹਾ ਕਿ ਕੁਝ ਅਣਅਧਿਕਾਰਿਤ ਸੋਸ਼ਲ ਮੀਡੀਆ ਪੱਤਰਕਾਰ ਹਸਪਤਾਲ ਆਉਂਦੇ ਹਨ ਤੇ ਪਰੇਸ਼ਾਨ ਕਰਦੇ ਹਨ ਤੇ ਬੇਲੋੜੇ ਸਵਾਲ ਪੁੱਛ ਕੇ ਡਾਕਟਰਾਂ ਦਾ ਸਮਾਂ ਬਰਬਾਦ ਕਰਦੇ ਹਨ। ਇਸ ਲਈ ਅਜਿਹੇ ਬੋਰਡ ਲਗਾਏ ਗਏ ਸਨ ਪਰ ਇਨ੍ਹਾਂ ਬੋਰਡਾਂ ਤੇ ਇਹ ਲਿਖਣਾ ਚਾਹੀਦਾ ਸੀ ਕਿ ਅਣ-ਅਧਿਕਾਰਿਤ ਪੱਤਰਕਾਰਾਂ ਨੂੰ ਆਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਬੋਰਡ ਉਤਾਰ ਕੇ ਅਣ-ਅਧਿਕਾਰਿਤ ਮੀਡੀਆ ਪਰਨਸਨ ਨਾਟ ਅਲਾਊਡ ਦੇ ਬੋਰਡ ਲਗਾਏ ਜਾਣਗੇ। ਉਨ੍ਹਾਂ ਕਿਹਾ ਗਲਤੀ ਨਾਲ ਇਹ ਬੋਰਡ ਲੱਗ ਗਏ ਸੀ। 


Anuradha

Content Editor

Related News