ਅਫ਼ਗਾਨਿਸਤਾਨ ਵਿਖੇ ਜਨਤਕ ਰੂਪ ''ਚ ਔਰਤਾਂ ਤੇ ਮਰਦਾਂ ਨੂੰ ਕੋੜੇ ਮਾਰਨ ਦੀ ਪਹਿਲੀ ਘਟਨਾ ਆਈ ਸਾਹਮਣੇ
Thursday, Nov 24, 2022 - 06:28 PM (IST)

ਗੁਰਦਾਸਪੁਰ/ਕਾਬੁਲ (ਵਿਨੋਦ) : ਤਾਲਿਬਾਨ ਦੇ ਸਰਵਉੱਚ ਨੇਤਾ ਨੇ ਇਸ ਮਹੀਨੇ ਅਫਗਾਨਿਸਤਾਨ ਅਦਾਲਤ ਦੇ ਮਾਨਯੋਗ ਜੱਜਾਂ ਨੂੰ ਆਦੇਸ਼ ਦਿੱਤਾ ਸੀ ਕਿ ਇਸਲਾਮਿਕ ਕਾਨੂੰਨ ਜਾਂ ਸਰੀਆਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ। ਅਫਗਾਨਿਸਤਾਨ ਵਿਚ ਉਸ ਦੇ ਬਾਅਦ ਜਨਤਕ ਰੂਪ ਵਿਚ ਕੋੜੇ ਮਾਰਨ ਦੀ ਇਹ ਪਹਿਲੀ ਘਟਨਾ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ 3 ਔਰਤਾਂ ਅਤੇ 11 ਵਿਅਕਤੀਆਂ ਨੂੰ ਚੋਰੀ ਤੇ ਨੈਤਿਕ ਅਪਰਾਧ ਅਧੀਨ ਬੀਤੇ ਦਿਨੀਂ ਸਜ਼ਾ ਸੁਣਾਈ ਗਈ ਸੀ ਅਤੇ ਹਰ ਦੋਸ਼ੀ ਨੂੰ ਘੱਟੋਂ-ਘੱਟ 39 ਕੋੜੇ ਮਾਰਨ ਦਾ ਹੀ ਆਦੇਸ਼ ਦਿੱਤਾ ਗਿਆ ਸਨ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ ਗੁਆ ਬੈਠਾ ਆਪਾ, ਪਹਿਲਾਂ ਵੱਡੇ ਭਰਾ ਨੂੰ ਬੰਨ੍ਹਿਆ ਫਿਰ ਪੈਟਰੋਲ ਪਾ ਲਾ ਦਿੱਤੀ ਅੱਗ
ਸੁਪਰੀਮ ਲੀਡਰ ਹਿਬਤੁਲਾ ਅਖੁੰਦਜਾਦਾ ਨੇ ਇਸ ਮਹੀਨੇ ਜੱਜਾਂ ਨੂੰ ਆਦੇਸ਼ ਦਿੱਤਾ ਸੀ ਕਿ ਇਸਲਾਮੀ ਕਾਨੂੰਨ ਦੇ ਪਹਿਲੂਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇ। ਜਿਸ ਵਿਚ ਜਨਤਕ ਰੂਪ ਵਿਚ ਫਾਂਸੀ, ਪੱਥਰ ਮਾਰਨਾ ਅਤੇ ਕੋੜੇ ਮਾਰਨਾ ਸ਼ਾਮਲ ਹੈ। ਜਦਕਿ ਚੋਰੀ ਦੇ ਕੇਸ ਵਿਚ ਅੰਗ ਕੱਟਣ ਦੀ ਸਜ਼ਾ ਹੈ। ਵੈਸੇ ਤਾਂ ਅਫਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਕੋੜੇ ਮਾਰਨ ਦੀਆਂ ਘਟਨਾਵਾਂ ਇਕ ਆਮ ਗੱਲ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅਦਾਲਤ ਨੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।