ਐਕਸਾਈਜ਼ ਵਿਭਾਗ ਵੱਲੋਂ 400 ਲਿਟਰ ਲਾਹਣ ਬਰਾਮਦ, ਇਕ ਕਾਬੂ

Monday, Apr 03, 2023 - 05:58 PM (IST)

ਐਕਸਾਈਜ਼ ਵਿਭਾਗ ਵੱਲੋਂ 400 ਲਿਟਰ ਲਾਹਣ ਬਰਾਮਦ, ਇਕ ਕਾਬੂ

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਨੇ ਸਰਕਲ ਨੌਸ਼ਹਿਰਾ ਮੱਝਾ ਸਿੰਘ ਦੇ ਪਿੰਡਾਂ ’ਚ ਨਸ਼ਾ ਸਮੱਗਲਰਾਂ ਖ਼ਿਲਾਫ ਚਲਾਈ ਜਾ ਰਹੀ ਸਰਚ ਮੁਹਿੰਮ ਦੌਰਾਨ 200 ਲਿਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਰਾਜਿੰਦਰਾ ਵਾਈਨ ਦੇ ਸਰਕਲ ਇੰਚਾਰਜ ਪਰਮਜੀਤ ਪੰਮਾ ਨੇ ਦੱਸਿਆ ਕਿ ਐਕਸਾਈਜ਼ ਈ. ਟੀ. ਓ. ਰਾਜਿੰਦਰ ਤਨਵਰ, ਐਕਸਾਈਜ਼ ਇੰਸਪੈਕਟਰ ਅਜੈ ਕੁਮਾਰ, ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਖੁਸ਼ਵੰਤ ਸਿੰਘ, ਹੌਲਦਾਰ ਪਰਗਟ ਸਿੰਘ, ਮਨਪ੍ਰੀਤ ਮੰਨਾ ਗਾਲੜੀ, ਮੰਨਾ ਕਿਲਾ ਲਾਲ ਸਿੰਘ, ਨੌਨਿਹਾਲ ਸਿੰਘ, ਹੌਲਦਾਰ ਨਰਿੰਦਰ ਕੁਮਾਰ ’ਤੇ ਆਧਾਰਿਤ ਰੇਡ ਟੀਮ ਨੂੰ ਕਿਸੇ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਵੜੈਚ ਵਿਚ ਕੁਝ ਲੋਕਾਂ ਵੱਲੋਂ ਨਹਿਰ ਕਿਨਾਰੇ ਲਾਹਣ ਛੁਪਾ ਕੇ ਰੱਖੀ ਹੋਈ ਹੈ। 

ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ’ਚ ਲਾਹਣ ਬਰਾਮਦ ਹੋ ਸਕਦੀ ਹੈ। ਰੇਡ ਟੀਮ ਵੱਲੋਂ ਉਕਤ ਥਾਂ ’ਤੇ ਛਾਪੇਮਾਰੀ ਕਰਦਿਆਂ ਲੋਹੇ ਅਤੇ ਪਲਾਸਟਿਕ ਦੀਆਂ ਕੇਨੀਆਂ ਵਿਚ ਮੌਜੂਦ 200 ਲਿਟਰ ਲਾਹਣ ਬਰਾਮਦ ਕਰਦਿਆਂ ਸਤਨਾਮ ਸਿੰਘ ਬਾਊ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਘੁੰਮਣ ਕਲਾਂ ’ਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਦਾਊਦ ’ਚ 200 ਲਿਟਰ ਲਾਹਣ ਬਰਾਮਦ ਕੀਤੀ ਗਈ। ਰਾਜਿੰਦਰਾ ਵਾਈਨ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਨੇ ਦੱਸਿਆ ਕਿ ਜ਼ਿਲ੍ਹਾ ਸਹਾਇਕ ਐਕਸਾਈਜ਼ ਕਮਿਸ਼ਨਰ ਨਵਜੀਤ ਸਿੰਘ ਵੱਲੋਂ ਐਕਸਾਈਜ਼ ਈ. ਟੀ. ਓ. ਸੁਨੀਲ ਗੁਪਤਾ ਤੇ ਹੇਮੰਤ ਸ਼ਰਮਾ ਦੀ ਅਗਵਾਈ ’ਚ ਐਕਸਾਈਜ਼ ਇੰਸਪੈਕਟਰ ਹਰਪ੍ਰੀਤ ਸਿੰਘ, ਐਕਸਾਈਜ਼ ਇੰਸਪੈਕਟਰ ਜਸਪਾਲ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਸਿਪਾਹੀ ਕਵਲਜੀਤ ਸਿੰਘ, ਸਰਕਲ ਇੰਚਾਰਜ ਅਨੂਪ ਸਿੰਘ, ਨਿਰਮਲ ਸਿੰਘ ਤੇ ਅਸ਼ਵਨੀ ਸ਼ਰਮਾ ’ਤੇ ਆਧਾਰਿਤ ਰੇਡ ਟੀਮ ਨੇ ਸੂਚਨਾ ਦੇ ਆਧਾਰ ’ਤੇ ਪਿੰਡ ਦਾਊਦ ਵਿਚ ਸੜਕ ਕਿਨਾਰੇ ਲਾਵਾਰਿਸ ਜਗ੍ਹਾ ’ਤੇ ਜ਼ਮੀਨ ਵਿਚ ਦਬਾ ਕੇ ਰੱਖੀਆਂ 8 ਪਲਾਸਟਿਕ ਦੀਆਂ ਕੇਨੀਆਂ ਬਰਾਦ ਕੀਤੀਆਂ, ਜਿਨ੍ਹਾਂ ’ਚ 200 ਲਿਟਰ ਲਾਹਣ ਬਰਾਮਦ ਹੋਈ, ਜਿਸ ਨੂੰ ਐਕਸਾਈਜ਼ ਵਿਭਾਗ ਵੱਲੋਂ ਬਾਅਦ ’ਚ ਨਸ਼ਟ ਕਰ ਦਿੱਤਾ ਗਿਆ।


author

Gurminder Singh

Content Editor

Related News