ਹਿਮਾਚਲ ਦੇ ਕਾਂਗੜਾ ਡੀਸੀ ਤੋਂ ਬਾਅਦ ਹੁਣ ਪਠਾਨਕੋਟ ਦੇ ਡੀਸੀ ਨੇ ਰੇਲਵੇ ਪੁਲ਼ ਟੁੱਟਣ ''ਤੇ ਚੁੱਕਿਆ ਕਦਮ

Wednesday, Aug 24, 2022 - 06:41 PM (IST)

ਹਿਮਾਚਲ ਦੇ ਕਾਂਗੜਾ ਡੀਸੀ ਤੋਂ ਬਾਅਦ ਹੁਣ ਪਠਾਨਕੋਟ ਦੇ ਡੀਸੀ ਨੇ ਰੇਲਵੇ ਪੁਲ਼ ਟੁੱਟਣ ''ਤੇ ਚੁੱਕਿਆ ਕਦਮ

ਪਠਾਨਕੋਟ (ਧਰਮਿੰਦਰ) : ਪਹਾੜਾਂ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ-ਨਾਲਿਆਂ 'ਚ ਪਾਣੀ ਭਰ ਗਿਆ ਹੈ, ਜਿਸ ਦੇ ਚਲਦਿਆਂ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਇਸ ਕਾਰਨ ਚੱਕੀ ਦਰਿਆ 'ਚ ਜ਼ਿਆਦਾ ਪਾਣੀ ਆ ਗਿਆ ਹੈ। ਇਸ ਕਾਰਨ ਪਠਾਨਕੋਟ ਤੋਂ ਹਿਮਾਚਲ ਜਾਣ ਵਾਲਾ ਰੇਲਵੇ ਰੂਟ ਪੂਰੀ ਤਰ੍ਹਾਂ ਟੁੱਟ ਕੇ ਚੱਕੀ ਦਰਿਆ 'ਚ ਵਹਿ ਗਿਆ।

PunjabKesari

ਹਿਮਾਚਲ ਦੇ ਜ਼ਿਲ੍ਹਾ ਕਾਂਗੜਾ ਦੇ ਡੀਸੀ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਹੁਣ ਜ਼ਿਲ੍ਹਾ ਪਠਾਨਕੋਟ ਦੇ ਡੀਸੀ ਵੱਲੋਂ ਵੀ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀ ਪਠਾਨਕੋਟ ਨੇ ਦੱਸਿਆ ਕਿ ਇਹ ਸਿਰਫ਼ ਇੱਕ ਹਾਦਸਾ ਨਹੀਂ ਹੈ ਬਲਕਿ ਇਸ ਦੇ ਟੁੱਟਣ ਦੇ ਪਿੱਛੇ ਕੀ ਕਾਰਨ ਸਨ? ਜਿਸ ਲਈ ਉਨ੍ਹਾਂ ਵੱਲੋਂ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਪੂਰੇ ਮਾਮਲੇ ਦੀ ਜਾਂਚ ਕਰਕੇ ਦੋ ਹਫ਼ਤਿਆਂ ਵਿੱਚ ਰਿਪੋਰਟ ਤਿਆਰ ਕਰੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਰਜਿਸਟ੍ਰੇਸ਼ਨ ਦੀ ਤਾਰੀਖ਼ 'ਚ ਵਾਧਾ


author

Anuradha

Content Editor

Related News