ਸਰਕਾਰੀ ਰਾਸ਼ਨ ਵੰਡਣ ਸਮੇਂ ਵਰਤੀਆਂ ਜਾਂਦੀਆਂ ਬਾਇਓਮੀਟ੍ਰਿਕ ਮਸ਼ੀਨਾਂ ਹੋਈਆਂ ਬੰਦ, ਖਪਤਕਾਰਾਂ 'ਚ ਰੋਸ

10/22/2020 4:30:50 PM

ਬਾਬਾ ਬਕਾਲਾ ਸਾਹਿਬ (ਰਾਕੇਸ਼): ਪੰਜਾਬ ਸਰਕਾਰ ਨੀਲੇ ਕਾਰਡ ਹੋਲਡਰਾਂ ਨੂੰ ਦੋ ਰੁਪਏ ਕਿਲੋ ਵਾਲਾ ਅਤੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਮੁਫ਼ਤ ਕਣਕ ਅਤੇ ਦਾਲ ਨੂੰ ਪਾਰਦਰਸ਼ੀ ਢੰਗ ਨਾਲ ਵੰਡਣ ਦੇ ਮਨਸੂਬੇ ਘੜ ਰਹੀ ਹੈ ਪਰ ਦੂਸਰੇ ਪਾਸੇ ਇੰਨ੍ਹਾਂ ਕਾਰਡਾਂ 'ਤੇ ਮਿਲਣ ਵਾਲੀ ਦਾਲ ਅਤੇ ਛੋਲੇ ਅਜੇ ਤੱਕ ਡਿਪੂਆਂ 'ਤੇ ਉਪਲੱਬਧ ਨਹੀਂ ਕਰਵਾਏ ਗਏ। ਕਈ ਡਿਪੂ ਹੋਲਡਰ ਬਿਨਾਂ ਦਾਲ ਤੋਂ ਹੀ ਕਣਕ ਦੀ ਵੰਡ ਕਰ ਰਹੇ ਹਨ। ਇਹ ਵੰਡ ਬਾਇਓਮੀਟ੍ਰਿਕ ਮਸ਼ੀਨਾਂ ਰਾਹੀਂ ਖਪਤਕਾਰ ਦਾ ਅਗੂਠਾ ਲਾਉਣ ਉਪਰੰਤ ਹੀ ਕਣਕ ਦਾਲ ਜਾਰੀ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਵਲੋਂ ਡਿਪੂਆਂ 'ਤੇ ਕਣਕ ਤਾਂ ਭੇਜ ਦਿੱਤੀ ਗਈ ਹੈ ਪਰ ਬਾਇਓਮੀਟ੍ਰਿਕ ਮਸ਼ੀਨਾਂ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਜਿਥੇ ਡਿਪੂ ਹੋਲਡਰ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ, ਉਥੇ ਨਾਲ ਹੀ ਲੰਬੀਆਂ ਲਾਈਨਾਂ 'ਚ ਲੱਗੇ ਖਪਤਕਾਰਾਂ 'ਚ ਵੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। 

ਇਹ ਵੀ ਪੜ੍ਹੋ : SGPC ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਭਾਰਤ ਸਰਕਾਰ ਨੂੰ ਕੀਤੀ ਅਪੀਲ

ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਇਸ ਸਰਵਰ ਨੂੰ ਬੰਦ ਕਰਕੇ ਡਿਪੂ ਹੋਲਡਰਾਂ ਅਤੇ ਖਪਤਕਾਰਾਂ ਦਰਮਿਆਨ ਬਿਨ੍ਹਾਂ ਵਜਾ ਲੜਾਈ ਕਰਵਾਉਣਾ ਚਾਹੁੰਦੀ ਹੈ ਜਦਕਿ ਡਿਪੂ ਹੋਲਡਰ ਵੀ ਇਸ ਤੋਂ ਕਾਫ਼ੀ ਪਰੇਸ਼ਾਨ ਹੈ। ਖਪਤਕਾਰ ਦੀ ਮੰਗ ਹੈ ਕਿ ਹਰੇਕ ਡਿਪੂ ਹੋਲਡਰ ਨੂੰ ਨਿੱਜੀ ਤੌਰ 'ਤੇ ਮਸ਼ੀਨ ਪ੍ਰਦਾਨ ਕਰਵਾ ਕੇ ਇਨ੍ਹਾਂ ਨੂੰ 24 ਘੰਟੇ ਨਿਰੰਤਰ ਜਾਰੀ ਰੱਖ ਕੇ ਮਸ਼ੀਨਾਂ ਦੀ ਗਿਣਤੀ ਵਧਾਈ ਜਾਵੇ ਜਦਕਿ ਪਹਿਲਾਂ 100 ਪਿੰਡਾਂ ਪਿੱਛੇ ਕੇਵਲ 4 ਤੋਂ 6 ਤੱਕ ਮਸ਼ੀਨਾਂ ਹੀ ਕੰਮ ਕਰ ਰਹੀਆਂ ਹਨ, ਜਿਸ ਨਾਲ ਕਣਕ ਵੰਡ ਦਾ ਕੰਮ ਲੰਬਿਤ ਹੋ ਜਾਂਦਾ ਹੈ। ਖਪਤਕਾਰਾਂ ਦੀ ਮੰਗ ਹੈ ਕਿ ਸਰਕਾਰੀ ਰਾਸ਼ਨ ਡਿਪੂਆਂ 'ਤੇ ਲੋੜੀਦੀਂ ਦਾਲ ਅਤੇ ਛੋਲੇ ਵੀ ਤੁਰੰਤ ਭੇਜੇ ਜਾਣ। 

ਇਹ ਵੀ ਪੜ੍ਹੋ :  ਸ਼੍ਰੋਮਣੀ ਕਮੇਟੀ ਖ਼ਿਲਾਫ਼ ਦਸਤਾਰਾਂ ਦੀ ਬੇਅਦਬੀ ਦੇ ਮਾਮਲੇ 'ਚ ਨਿਹੰਗ ਸਿੰਘ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ


Baljeet Kaur

Content Editor Baljeet Kaur