ਸਕੂਲ ਟੀਚਰਾਂ ''ਤੇ ਹੋਇਆ ਹਮਲਾ: ਸੀਸੀਟੀਵੀ ਕੈਮਰੇ ''ਚ ਕੈਦ ਹੋਏ ਹਮਲਾਵਾਰ
Wednesday, Aug 31, 2022 - 06:54 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪੰਜਾਬ 'ਚ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਹਰ ਰੋਜ਼ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਹੋਰ ਕਈ ਤਰ੍ਹਾਂ ਦੇ ਹਮਲੇ ਅਤੇ ਗੁੰਡਾਗਰਦੀ ਕਰਨ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਕਸਬਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਹੈ। ਜਿਥੇ ਸਨਮਾਨਯੋਗ ਰੁਤਬਾ ਰੱਖਣ ਵਾਲੇ ਅਧਿਆਪਕ ਵਰਗ ਉੱਪਰ ਵੀ ਜਾਨਲੇਵਾ ਹਮਲੇ ਹੋਣ ਦੀ ਘਟਨਾ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਹਿੰਦੂ ਸੁਰੱਖਿਆ ਸੰਮਤੀ ਵੱਲੋਂ ਸ਼ਹੀਦ ਬੇਅੰਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ, ਕੇਂਦਰ ਸਰਕਾਰ ਤੋਂ ਕੀਤੀ ਇਹ ਮੰਗ
ਬੀਤੀ 28 ਅਗਸਤ ਨੂੰ ਡੇਰਾ ਬਾਬਾ ਨਾਨਕ ਦੇ ਇਕ ਪ੍ਰਾਈਵੇਟ ਸਕੂਲ ਪਿੰਡ ਮਾਲੇਵਾਲ ਦੇ ਅਧਿਆਪਕਾਂ ਦੀ ਗੱਡੀ ਉੱਪਰ ਫ਼ਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਮਾਰਗ ਪਿੰਡ ਸ਼ਾਹਪੁਰ ਜਾਜਨ ਦੇ ਸੱਕੀ ਦੇ ਪੁਲ਼ ਕੋਲ 8 ਤੋਂ 10 ਤੇਜ਼ਧਾਰ ਹਥਿਆਰਬੰਦ ਨੌਜਵਾਨ ਵੱਲੋਂ ਪਹਿਲਾਂ ਹਮਲਾ ਕਰਕੇ ਜਿੱਥੇ ਗੱਡੀ ਰੋਕੀ ਗਈ ਉਥੇ ਹੀ ਗੱਡੀ ਦੀ ਭੰਨਤੋੜ ਕੀਤੀ ਅਤੇ ਗੱਡੀ 'ਚ ਸਵਾਰ ਟੀਚਰਾਂ 'ਚੋਂ ਇੱਕ ਅਧਿਆਪਕ ਜ਼ਖ਼ਮੀ ਕਰ ਦਿੱਤਾ ਗਿਆ। ਉਧਰ ਇਸ ਘਟਨਾ ਨਾਲ ਸਬੰਧਤ ਕੁਝ ਨੌਜਵਾਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈਆਂ ਹਨ। ਇਸ ਸਬੰਧੀ ਪੀੜਤ ਅਧਿਆਪਕ ਰਾਜੇਸ਼ ਕੁਮਾਰ ਨੇ ਦੱਸਿਆ ਕਿ 28 ਅਗਸਤ ਨੂੰ ਉਹਨਾਂ ਦੇ ਸਕੂਲ 'ਚ ਖੇਡ ਮੁਕਾਬਲਾ ਸੀ ਅਤੇ ਖੇਡਾਂ ਕਰਵਾ ਕੇ ਜਦ ਸਕੂਲ ਵੈਨ ਅਧਿਆਪਕਾਂ ਨੂੰ ਛੱਡਣ ਜਾ ਰਹੀ ਸੀ ਤਾਂ ਸ਼ਾਹਪੁਰ ਜਾਜਨ ਸੱਕੀ ਪੁਲ਼ 'ਤੇ ਪਹਿਲਾਂ ਤੋਂ ਮੌਜੂਦ 8 ਤੋਂ 10 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੱਡੀ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਏ ਤੇ ਇਕ ਅਧਿਆਪਕ ਜ਼ਖ਼ਮੀ ਹੋ ਗਿਆ ।
ਇਹ ਵੀ ਪੜ੍ਵੋ : ਸਰਕਾਰ ਵੱਲੋਂ ਮਹਿਲਾਵਾਂ ਦੇ 50 ਫੀਸਦੀ ਰਾਖਵੇਂਕਰਨ ਨੂੰ ਨਹੀਂ ਕੀਤਾ ਜਾ ਰਿਹੈ ਲਾਗੂ!
ਉਨ੍ਹਾਂ ਕਿਹਾ ਕਿ ਉਥੇ ਹੀ ਸਕੂਲ ਪ੍ਰਬੰਧਕਾਂ ਵੱਲੋਂ ਉਸੇ ਸ਼ਾਮ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੂੰ ਇਸ ਹਮਲੇ ਬਾਰੇ ਸੂਚਿਤ ਕੀਤਾ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅੱਜ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਛੁੱਟੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਸਕੂਲ ਦੇ ਐੱਮਡੀ ਅਰੁਨ ਨੇ ਦੱਸਿਆ ਕਿ ਅੱਜ ਉਹਨਾਂ ਕੋਲ ਪੁਲਸ ਅਧਿਕਾਰੀ ਆਏ ਹਨ ਜਿਨ੍ਹਾਂ ਵੱਲੋਂ ਉਹਨਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੁਲਸ ਨੂੰ ਸ਼ੱਕ ਦੇ ਆਧਾਰ ਤੇ ਸਕੂਲ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਦੇ ਨਾਮ ਦਿੱਤੇ ਗਏ ਹਨ।ਇਸ ਸਬੰਧੀ ਏਐੱਸਆਈ ਸੁਰਜੀਤ ਸਿੰਘ ਦੱਸਿਆ ਕਿ ਸਕੂਲ ਮੈਨਜਮੈਂਟ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।