ਜ਼ੂਕ ਦੇ ਨਵੇਂ ਸਮਾਰਟਫੋਨ ''ਚ ਮਿਲੇਗਾ ਸਨੈਪਡ੍ਰੈਗਨ 821 ਪ੍ਰੋਸੈਸਰ ਤੇ 6 ਜੀਬੀ ਰੈਮ

Monday, Nov 21, 2016 - 04:04 PM (IST)

 ਜ਼ੂਕ ਦੇ ਨਵੇਂ ਸਮਾਰਟਫੋਨ ''ਚ ਮਿਲੇਗਾ ਸਨੈਪਡ੍ਰੈਗਨ 821 ਪ੍ਰੋਸੈਸਰ ਤੇ 6 ਜੀਬੀ ਰੈਮ
ਜਲੰਧਰ— ਚੀਨ ਦੀ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਆਪਣੇ ਸਮਾਰਟਫੋਨ ਵੇਰਿਅੰਟ ''ਜ਼ੂਕ'' ਦੇ ਇਸ ਸਾਲ ਮਈ ਮਹੀਨੇ ਤੱਕ ਤਿੰਨ ਸਮਾਰਟਫੋਨ ਬਾਜ਼ਾਰ ''ਚ ਲਿਆਂਦੇ ਹਨ, ਜਿਨ੍ਹਾਂ ਨੂੰ ''ਜ਼ੂਕ ਐੱਜ 2151'' ਦਾ ਨਾਂ ਦਿੱਤਾ ਜਾਵੇਗਾ। 
ਇੰਟਰਨੈੱਟ ''ਤੇ ਵਾਇਰਲ ਹੋਈ ਤਸਵੀਰ ''ਚ ''ਜ਼ੂਕ ਐੱਜ'', ਸਮਾਰਟਫੋਨ ਦਿਖਣ ''ਚ ਕਾਫੀ ਪਤਲਾ ਦਿਖਾਈ ਦੇ ਰਿਹਾ ਹੈ। ''ਜ਼ੂਕ ਐੱਜ'' ''ਚ 5. 5 ਇੰਚ ਦੀ ਫੁੱਲ-ਐੱਚ. ਡੀ. ਸਕਰੀਨ ਦਿੱਤੀ ਜਾਵੇਗੀ, ਜਿਸ ਦਾ ਰੈਜ਼ੋਲਿਊਸ਼ਨ 1080*1920 ਪਿਕਸਲ ਦਾ ਹੋਵੇਗਾ। ਇਸ ਸਮਾਰਟਫੋਨ ''ਚ ਲੇਟੈਸਟ ਕਵਾਰਡ-ਕੋਰ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ਅਤੇ 4 ਜੀਬੀ ਰੈਮ ਦਿੱਤੀ ਜਾਵੇਗੀ। ਸਟੋਰੇਜ਼ ਦੇ ਮਾਮਲੇ ''ਚ ਇਹ ਸਮਾਰਟਫੋਨ 32 ਜੀਬੀ ਅਤੇ 64 ਜੀਬੀ ਵੇਰਿਅੰਟ ਦੇ ਵਿਕਲਪਕ ''ਚ ਉਪਲੱਬਧ ਹੋਵੇਗਾ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 13 ਮੇਗਾਪਿਕਸਲ ਦਾ ਰਿਅਰ ਅਤੇ 8 ਮੇਗਾਪਿਕਸਲ ਦਾ ਫ੍ਰੰਟ ਕੈਮਰਾ ਹੋ ਸਕਦਾ ਹੈ। ''ਜ਼ੂਕ ਐਜ'' ਸਮਾਰਟਫੋਨ ਐਂਡ੍ਰਾਈਡ 6.0 ਮਾਰਸ਼ਮੈਲੋ ਓਪਰੇਟਿੰਗ ਸਿਸਟਮ ''ਤੇ ਚੱਲੇਗਾ ਅਤੇ ਇਸ ''ਚ 3000mAh ਦੀ ਬੈਟਰੀ ਦਿੱਤੀ ਜਾਵੇਗੀ।

Related News