IFA 2018 : ZTE Axon 9 Pro ਸਮਾਰਟਫੋਨ ਹੋਇਆ ਲਾਂਚ, 4000mAh ਦੀ ਬੈਟਰੀ ਤੇ ਸਨੈਪਡ੍ਰੈਗਨ 845 SoC ਨਾਲ ਲੈਸ

Friday, Aug 31, 2018 - 01:24 PM (IST)

IFA 2018 : ZTE Axon 9 Pro ਸਮਾਰਟਫੋਨ ਹੋਇਆ ਲਾਂਚ, 4000mAh ਦੀ ਬੈਟਰੀ ਤੇ ਸਨੈਪਡ੍ਰੈਗਨ 845 SoC ਨਾਲ ਲੈਸ

ਜਲੰਧਰ- ਬਰਲਿਨ 'ਚ ਚੱਲ ਰਹੇ ਆਈ. ਐੱਫ. ਏ (IFA 2018) ਕੰਜ਼ਿਊਮਰ ਇਲੈਕਟਰਾਨਿਕ ਸ਼ੋਅ ਦੇ ਦੌਰਾਨ ਜ਼ੈੱਡ ਟੀ. ਈ (ZTE) ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ Axon 9 Pro ਨੂੰ ਪੇਸ਼ ਕੀਤਾ ਹੈ। ਕੰਪਨੀ ਨੇ ਸਾਲ 2016 'ਚ Axon 7 ਨੂੰ ਪੇਸ਼ ਕੀਤਾ ਸੀ। Axon 9 Pro ਦੇ ਨਾਲ ਹੀ ਜ਼ੈੱਡ ਟੀ. ਈ ਨੇ ਹੁਣ ਨੌਚ ਡਿਸਪਲੇਅ ਵਾਲੇ ਟ੍ਰੇਂਡ 'ਚ ਐਂਟਰੀ ਕਰ ਲਈ ਹੈ।

PunjabKesari

Axon 9 Pro ਦੀਆਂ ਖੂਬੀਆਂ
ਸਮਾਰਟਫੋਨ 'ਚ 6.21-ਇੰਚ FHD+ ਨੌਚ ਡਿਸਪਲੇਅ ਦਿੱਤੀ ਗਈ ਹੈ, ਜਿਸ 'ਚ 1080x2248 ਤੇ ਪਿਕਸਲ ਡੈਂਸਿਟੀ 402ppi ਹੈ। ZTE Axon 9 Pro ਇਕ ਐਂਡ੍ਰਾਇਡ ਵਨ ਸਮਾਰਟਫੋਨ ਹੈ ਜੋ ਐਂਡ੍ਰਾਇਡ 8.1 Oreo 'ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਹ IP68-ਰੇਟਿਡ ਸਮਾਰਟਫੋਨ ਹੈ। ਜ਼ੈੱਡ ਟੀ. ਈ Axon 9 Pro ਨੂੰ ਕੰਪਨੀ ਨੇ ਕੁਆਲਕਾਮ ਸਨੈਪਡ੍ਰੈਗਨ 845 SoC ਤੇ 4 ਜੀ. ਬੀ ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ।  ਇਸ 'ਚ 128 ਜੀ. ਬੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਨਾਲ ਹੀ ਡਿਵਾਈਸ 'ਚ ਮੌਜੂਦ ਸਟੋਰੇਜ਼ ਨੂੰ ਮਾਈਕ੍ਰੋ ਐੱਸ. ਡੀ ਕਾਰਡ ਨਾਲ ਵਧਾ ਸੱਕਦੇ ਹੋ।

ਕੈਮਰਾ ਡਿਪਾਰਟਮੈਂਟ
ਫੋਟਗਰਾਫੀ ਲਈ Axon 9 Pro 'ਚ ਡਿਊਲ ਰੀਅਰ ਕੈਮਰਾ ਸਿਸਟਮ ਹੈ। ਇਸ 'ਚ 12-ਮੈਗਾਪਿਕਸਲ ਤੇ 20-ਮੈਗਾਪਿਕਸਲ ਸੈੱਟਅਪ ਹੈ। ਵੀਡੀਓ ਕਾਲਿੰਗ ਤੇ ਸੈਲਫੀ ਲਈ ਫੋਨ 'ਚ 20-ਮੈਗਾਪਿਕਸਲ ਮਾਡਿਊਲ ਹੈ।PunjabKesari

ਕਨੈਕਟੀਵਿਟੀ
ਇਸ 'ਚ ਕੁਨੈੱਕਟੀਵਿਟੀ ਲਈ 3.5mm ਆਡੀਓ ਪੋਰਟ ਹੈ। ਇਸ 'ਚ ਡਿਊਲ ਫਰੰਟ-ਫਾਇਰਿੰਗ ਸਟੀਰੀਓ ਸਪੀਕਰ ਹੈ। ਨਾਲ ਹੀ ਪਾਵਰ ਬੈਕਅਪ ਲਈ ਡਿਵਾਈਸ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ ਫਾਸਟ ਤੇ ਵਾਇਰਲੈੱਸ ਚਾਰਜਿੰਗ ਦੇ ਨਾਲ ਆਉਂਦਾ ਹੈ।

PunjabKesari

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਡਿਵਾਈਸ ਨੂੰ 650 Euros (ਲਗਭਗ 53,870 ਰੁਪਏ) 'ਚ ਪੇਸ਼ ਕੀਤਾ ਗਿਆ ਹੈ। Axon 9 Pro ਨੂੰ ਜਲਦ ਹੀ Germany 'ਚ ਪੇਸ਼ ਕੀਤਾ ਜਾਵੇਗਾ।


Related News