ZTE ਦੇ ਇਸ ਨਵੇਂ ਕਨਸੈਪਟ ਫੋਨ ''ਚ ਹਨ ਦੋ notches ਤੇ Transparent ਕਿਨਾਰੇ

04/10/2018 5:17:50 PM

ਜਲੰਧਰ- ਚੀਨੀ ਫੋਨ ਨਿਰਮਾਤਾ ਜ਼ੈੱਡ. ਟੀ. ਈ. ਨੇ ਆਪਣੇ ਆਉਣ ਵਾਲੇ ਕਨਸੈਪਟ ਫੋਨ ਤੋਂ ਪਰਦਾ ਉਠਾ ਦਿੱਤਾ ਹੈ। ਸਭ ਤੋਂ ਖਾਸ ਗੱਲ ਹੈ ਕਿ ਜ਼ੈੱਡ. ਟੀ. ਈ. ਦੇ ਇਸ ਸਮਾਰਟਫੋਨ 'ਚ ਦੋ ਨਾਚ ਹਨ। ਇਹ ਦੋਵੇਂ notches ਸਕਰੀਨ ਦੇ ਉੱਪਰ ਅਤੇ ਹੇਠਾਂ ਵਾਲੇ ਪਾਸੇ ਸਥਿਤ ਹੈ। winfuture ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਇਸ ਕਨਸੈਪਟ ਸਮਾਰਟਫੋਨ ਦੀ ਇਕ ਝਲਕ ਮਿਲੀ ਹੈ। ਕੰਪਨੀ ਨੇ ਇਸ ਨੂੰ 'Iceberg' ਨਾਮ ਦਿੱਤਾ ਹੈ। ਇਸ ਤੋਂ ਇਲਾਵਾ ਫੋਨ ਦੇ ਕਿਨਾਰੇ ਵੀ ਪਾਰਦਰਸ਼ੀ ਹਨ। 

ਦੱਸ ਦੱਈਏ ਕਿ ਨਾਚ ਦਾ ਇਸਤੇਮਾਲ ਸਭ ਤੋਂ ਪਹਿਲਾਂ iPhone X 'ਚ ਕੀਤਾ ਗਿਆ ਸੀ ਪਰ ਹੁਣ ਵੀਵੋ ਅਤੇ ਅੋਪੋ ਜਿਹੀਆਂ ਕੰਪਨੀਆਂ ਵੀ ਆਪਣੇ ਸਮਾਰਟਫੋਨਜ਼ 'ਚ ਇਹ ਫੀਚਰ ਦੇ ਰਹੀਆਂ ਹਨ ਪਰ ZTE Iceberg 'ਚ ਉੱਪਰ ਵਾਲੇ ਪਾਸੇ ਦਿੱਤੇ ਗਏ ਨਾਚ 'ਚ ਸੈਲਫੀ ਕੈਮਰਾ, ਐਂਬੀਅੰਟ ਲਾਈਟ ਸੈਂਸਰ ਅਤੇ ਈਅਰਪੀਸ ਦਿੱਤਾ ਗਿਆ ਹੈ, ਜਦਕਿ ਹੇਠਾਂ ਦਿੱਤਾ ਗਿਆ ਫਰੰਟ ਫੇਸਿਗ ਸਪੀਕਰ ਮੌਜੂਦ ਹੈ।

ਜ਼ੈੱਡ. ਟੀ. ਈ. ਨੇ ਆਈਸਬਰਗ ਕਨਸੈਪਟਫੋਨ 'ਚ ਚਾਰੇ ਕਿਨਾਰਿਆਂ 'ਤੇ ਗਲਾਸ ਦੇ ਕਿਨਾਰੇ ਹਨ, ਜੋ ਅੱਗੇ ਨਿੱਕਲੇ ਹੋਏ ਹਨ। ਜਿਸ ਦੇ ਤਹਿਤ ਚੱਲਦੇ ਇਹ ਫੋਨ ਕਿਸੇ ਹੋਰ ਸਮਾਰਟਫੋਨਜ਼ ਦੀ ਤੁਲਨਾ 'ਚ ਬਿਲਕੁਲ ਅਲੱਗ ਲੱਗਦਾ ਹੈ। ਫੋਨ ਦੇ ਕਿਨਾਰੇ ਬਿਲਕੁਲ ਪਾਰਦਰਸ਼ੀ ਹਨ, ਜਿਸ ਦੇ ਚਲਦੇ ਇਹ ਬਰਫ ਦੀ ਤਰ੍ਹਾਂ ਦਿਖਦੇ ਹਨ ਅਤੇ ਸ਼ਾਇਦ ਇਸ ਲਈ ਇਸ ਦਾ ਨਾਮ ਆਈਸਬਰਗ ਰੱਖਿਆ ਗਿਆ ਹੈ।

ਜ਼ੈੱਡ. ਟੀ. ਈ. ਆਈਸਬਰਗ 'ਚ ਰਿਅਰ 'ਤੇ ਕੈਮਰੇ ਅਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ। ਇਸ 'ਚ ਇਕ ਸਮਾਰਟ ਕਨੈਕਟਰ ਵੀ ਹੈ, ਜਿਸ ਨੂੰ ਇਕ ਬੂਮਬਾਕਸ ਜਾਂ ਜ਼ੂਮ ਕੈਮਰੇ 'ਚ ਜਾ ਸਕਦਾ ਹੈ, ਜਿਵੇਂ ਕਿ ਤੁਸੀਂ ਮੋਟੋ ਮਾਡਸ 'ਚ ਕਰ ਸਕਦੇ ਹੋ। ਇਸ ਸਮਾਰਟਫੋਨ ਦੇ ਅਗਲੇ ਸਾਲ ਆÎਉਣ ਦੀ ਉਮੀਦ ਹੈ ਪਰ ਇਹ ਇਕ ਕੰਸੈਪਟ ਡਿਵਾਈਸ ਹੈ।


Related News