ZTE ਨੇ ਲਾਂਚ ਕੀਤਾ ਸ਼ਾਨਦਾਰ ਡਿਸਪਲੇਅ ਵਾਲਾ ਸਮਾਰਟਫੋਨ, ਜਾਣੋ ਫੀਚਰਜ਼

Saturday, Jul 09, 2022 - 01:25 PM (IST)

ZTE ਨੇ ਲਾਂਚ ਕੀਤਾ ਸ਼ਾਨਦਾਰ ਡਿਸਪਲੇਅ ਵਾਲਾ ਸਮਾਰਟਫੋਨ, ਜਾਣੋ ਫੀਚਰਜ਼

ਗੈਜੇਟ ਡੈਸਕ– ਜ਼ੈੱਡ.ਟੀ.ਈ. ਨੇ ਬਲੇਡ ਵੀ ਸੀਰੀਜ਼ ਦੇ ਨਵੇਂ ਫੋਨ ZTE Blade V40 Pro ਨੂੰ ਲਾਂਚ ਕਰ ਦਿੱਤਾ ਹੈ, ਹਾਲਾਂਕਿ ਫੋਨ ਦੀ ਲਾਂਚਿੰਗ ਫਿਲਹਾਲ ਮੈਕਸੀਕੋ ’ਚ ਹੀ ਹੋਈ ਹੈ। ZTE Blade V40 Pro ਦੇ ਨਾਲ 6.67 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਫੁਲ DCI-P3 ਵਾਈਡ ਕਲਰ ਗੇਮਟ ਵੀ ਦਿੱਤਾ ਗਿਆ ਹੈ। ਫੋਨ ਦੇ ਨਾਲ 65 ਵਾਟ ਦੀ ਫਾਸਟ ਚਾਰਜਿੰਗ ਵੀ ਦਿੱਤੀ ਗਈ ਹੈ।

ZTE Blade V40 Pro ਦੀ ਕੀਮਤ

ZTE Blade V40 Pro ਦੀ ਕੀਮਤ 7,499 ਕਸਿਕਨ ਪੈਸੋ (ਕਰੀਬ 29,000 ਰੁਪਏ) ਹੈ। ਮੈਕਸੀਕੋ ’ਚ ਫੋਨ ਦੀ ਵਿਕਰੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਸ਼ੁਰੂ ਹੋ ਗਈ ਹੈ। ਫੋਨ ਨੂੰ ਡਾਰਕ ਗਰੀਨ ਤੋਂ ਇਲਾਵਾ ਇਰੀਡੀਸੈਂਟ ਵਾਈਟ ਰੰਗ ’ਚ ਖਰੀਦਿਆ ਜਾ ਸਕੇਗਾ। 

ZTE Blade V40 Pro ਦੇ ਫੀਚਰਜ਼

ZTE Blade V40 Pro ’ਚ 6.67 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸ ਦਾ ਸਟਾਈਲ ਪੰਚਹੋਲ ਹੈ। ਇਸ ਪੰਚਹੋਲ ’ਚ ਫਰੰਟ ਕੈਮਰਾ ਦਿੱਤਾ ਗਿਆ ਹੈ। ZTE Blade V40 Pro ਦੇ ਨਾਲ ਐਂਡਰਾਇਡ 11 ਮਿਲੇਗਾ। ਫੋਨ ’ਚ Unisoc T618 ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 5 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ ’ਚ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜਿਸ ਦੇ ਨਾਲ ਏ.ਆਈ. ਬਿਊਟੀ ਮੋਡ ਵੀ ਹੈ। 

ਫੋਨ ਨੂੰ ਪਾਵਰ ਦੇਣ ਲਈ 5100mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਦੇ ਨਾਲ 65 ਵਾਟ ਦੀ ਫਾਸਟ ਚਾਰਜਿੰਗ ਵੀ ਮਿਲੇਗੀ। ਦੱਸ ਦੇਈਏ ਕਿ ਇਸ ਫੋਨ ਨੂੰ ਸਭ ਤੋਂ ਪਹਿਲਾਂ ਇਸ ਸਾਲ ਮਾਰਚ ’ਚ MWC 2022 ’ਚ ਲਾਂਚ ਕੀਤਾ ਗਿਆ ਸੀ। 


author

Rakesh

Content Editor

Related News