4GB ਰੈਮ ਤੇ ਐੱਚ.ਡੀ. ਡਿਸਪਲੇ ਨਾਲ ਲਾਂਚ ਹੋਇਆ Axon 7

Monday, May 30, 2016 - 06:07 PM (IST)

 4GB ਰੈਮ ਤੇ ਐੱਚ.ਡੀ. ਡਿਸਪਲੇ ਨਾਲ ਲਾਂਚ ਹੋਇਆ Axon 7
ਜਲੰਧਰ— ਚੀਨ ਦੀ ਮਲਟੀਨੈਸ਼ਨਲ ਟੈਲੀਕਮਿਊਨੇਸ਼ਨ ਕੰਪਨੀ ZTE ਨੇ ਆਪਣਾ ਫਲੈਗਸ਼ਿਪ ਸਮਾਰਟਫੋਨ Axon 7 ਲਾਂਚ ਕੀਤਾ ਹੈ। ਕੰਪਨੀ ਨੇ ਇਸ ਡਿਵਾਈਸ ਨੂੰ ਤਿੰਨ ਵੇਰੀਅੰਟ ''ਚ ਲਾਂਚ ਕੀਤਾ ਹੈ। ਬੇਸਿਕ, ਸਟੈਂਡਰਡ ਅਤੇ ਪ੍ਰੀਮੀਅਮ ਵੇਰੀਅੰਟ ''ਚ ਲਾਂਚ ਹੋਏ ਇਨ੍ਹਾਂ ਸਮਾਰਟਫੋਨਸ ਦੀ ਕੀਮਤ 2,899 ਯੁਆਨ (39,600 ਰੁਪਏ), 3,299 ਯੁਆਨ (33,800 ਰੁਪਏ) ਅਤੇ 4,099 ਯੁਆਨ (42,000 ਰੁਪਏ) ਹੈ। ਪ੍ਰੀਮੀਅਮ ਵਰਜ਼ਨ ''ਚ ਆਈਫੋਨ 6ਐੱਸ ਦੀ ਤਰ੍ਹਾਂ 3ਡੀ ਟੱਚ ਮਤਲਬ ਪ੍ਰੈਸ਼ਰ ਸੈਂਸਟਿਵ ਡਿਸਪਲੇ ਦਿੱਤੀ ਗਈ ਹੈ। ਇਹ ਫਲੈਗਸ਼ਿਪ ਸਮਾਰਟਫੋਨ ਮੈਟਲ ਬਾਡੀ ਦਾ ਹੈ ਅਤੇ ਇਸ ਵਿਚ ਐਂਡ੍ਰਾਇਡ ਮਾਰਸ਼ਮੈਲੋ ''ਤੇ ਬਣਿਆ Mi Favor Ui ਦਿੱਤਾ ਗਿਆ ਹੈ। 
5.5-ਇੰਚ ਕਵਾਡ-ਐੱਚ.ਡੀ. ਸੁਪਰ ਏਮੋਲੇਡ ਡਿਸਪਲੇ ਵਾਲੇ ਇਸ ਸਮਾਰਟਫੋਨ ''ਚ 2.2 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਦੀ ਇੰਟਰਨਲ ਮੈਮਰੀ 64ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਵਿਚ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 20 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ਨੂੰ ਬਿਹਤਰ ਬਣਾਉਣ ਲਈ ਇਸ ਵਿਚ ਆਪਟਿਕਲ ਇਮੇਜ ਸਟੇਬਲਾਈਜੇਸ਼ਨ ਅਤੇ ਫੇਸ ਡਿਟੈੱਕਸ਼ਨ ਆਟੋਫੋਕਸ ਸਮੇਤ 4ਕੇ ਵੀਡੀਓ ਰਿਕਾਰਡਿੰਗ ਦੇ ਫੀਚਰਜ਼ ਦਿੱਤੇ ਗਏ ਹਨ। ਇਸ ਦੀ ਬੈਟਰੀ 3,140ਐੱਮ.ਏ.ਐੱਚ. ਦੀ ਹੈ ਅਤੇ ਇਸ ਵਿਚ ਫਾਸਟ ਚਾਰਜਿੰਗ ਲਈ ਕੁਇਕ ਚਾਰਜ 3.0 ਦਿੱਤਾ ਗਿਆ ਹੈ। ਫਿਲਹਾਲ ਚੀਨ ''ਚ ਇਸ ਲਈ ਪ੍ਰੀ-ਬੁਕਿੰਗ ਸ਼ੁਰੂ ਹੈ। ਕੰਪਨੀ ਨੇ ਇਸ ਦੇ ਗਲੋਬਲ ਲਾਂਚ ਬਾਰੇ ਨਹੀਂ ਦੱਸਿਆ ਹੈ।

Related News