ZOOOK ਨੇ ਭਾਰਤ ’ਚ ਲਾਂਚ ਕੀਤੀ ਸਾਊਂਡਬਾਰ ਤੇ ਪਾਰਟੀ ਸਪੀਕਰ, ਜਾਣੋ ਖੂਬੀਆਂ
Thursday, Aug 06, 2020 - 04:00 PM (IST)

ਗੈਜੇਟ ਡੈਸਕ– ਫਰਾਂਸ ਦੀ ਇਲੈਕਟ੍ਰੋਨਿਕਸ ਕੰਪਨੀ ZOOOK ਨੇ ਭਾਰਤੀ ਬਾਜ਼ਾਰ ’ਚ ਦੋ ਨਵੇਂ ਆਡੀਓ ਪ੍ਰੋਡਕਟਸ ਲਾਂਚ ਕੀਤੇ ਹਨ। ਇਨ੍ਹਾਂ ’ਚ 100 ਵਾਟ ਦਾ ਪਾਰਟੀ ਸਪੀਕਰ ਅਤੇ 50 ਵਾਟ ਦੀ ਸਾਊਂਡਬਾਰ ਸ਼ਾਮਲ ਹਨ। ਇਨ੍ਹਾਂ ਦੋਵਾਂ ਪ੍ਰੋਡਕਟਸ ਦੀ ਵਿਕਰੀ ਐਮਾਜ਼ੋਨ ਪ੍ਰਾਈਮ ਡੇ ਸੇਲ ’ਚ ਕੀਤੀ ਜਾਵੇਗੀ।
ਸ਼ੋਅ ਸਟਾਪਰ ਪਾਰਟੀ ਸਪੀਕਰ
- ਪਹਿਲਾਂ ਗੱਲ ਕਰਦੇ ਹਾਂ ਪਾਰਟੀ ਸਪੀਕਰ ਦੀ। ਇਸ ਵਿਚ ਐੱਲ.ਈ.ਡੀ. ਲਾਈਟਾਂ ਦਿੱਤੀਆਂ ਗਈਆਂ ਹਨ ਜੋ ਕਿ ਮਿਊਜ਼ਿਕ ਦੇ ਪੈਟਰਨ ਨੂੰ ਫਾਲੋ ਕਰਦੀਆਂ ਹਨ।
- ਇਸ ਸਪੀਕਰ ਨੂੰ ਖ਼ਾਸਤੌਰ ’ਤੇ ਪਾਰਟੀ ਲਵਰਸ ਲਈ ਹੀ ਲਿਆਇਆ ਗਿਆ ਹੈ। ਇਸ ਵਿਚ 6.5 ਇੰਚ ਦੇ ਦੋ ਫੁਲ ਰੇਂਜ ਵੂਫਰ ਲੱਗੇ ਹਨ, ਇਸ ਤੋਂ ਇਲਾਵਾ ਦੋ ਟਵੀਟਰਸ ਵੀ ਦਿੱਤੇ ਗਏ ਹਨ।
- ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ ਅਤੇ ਯੂ.ਐੱਸ.ਬੀ. ਕਾਰਡ ਰੀਡਰ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਸਪੀਕਰ ਦਾ ਭਾਰ 5.7 ਕਿਲੋਗ੍ਰਾਮ ਹੈ।
- ਸਪੀਕਰ ਦੇ ਟਾਪ ’ਤੇ ਈਕੋ, ਬਾਸ ਅਤੇ ਵਾਲਿਊਮ ਲਈ ਮੈਨੁਅਲ ਕੰਟਰੋਲ ਵੀ ਦਿੱਤਾ ਗਿਆ ਹੈ।
- ਕੈਰੋਅਕੇ ਲਈ ਇਸ ਵਿਚ ਵਾਇਰਲੈੱਸ ਮਾਈਕ ਦੀ ਵੀ ਸੁਪੋਰਟ ਮੌਜੂਦ ਹੈ।
- ਇਸ ਤੋਂ ਇਲਾਵਾ ਇਸ ਦੇ ਨਾਲ ਰਿਮੋਟ ਕੰਟਰੋਲ ਵੀ ਮਿਲੇਗਾ। 4,000mAh ਦੀ ਬੈਟਰੀ ਇਸ ਵਿਚ ਦਿੱਤੀ ਗਈ ਹੈ ਅਤੇ ਇਸ ਦੀ ਕੀਮਤ 14,999 ਰੁਪਏ ਹੈ।
ਸਟੂਡੀਓ ਸੋਲੋ ਸਾਊਂਡਬਾਰ
- ਇਹ ਸਾਊਂਡਬਾਰ ਇਨ-ਬਿਲਟ ਵੂਫਰ ਦੇ ਨਾਲ ਲਿਆਈ ਗਈ ਹੈ। ਇਸ ਦੀ ਲੰਬਾਈ 60 ਸੈਂਟੀਮੀਟਰ ਹੈ।
- ਇਸ ਵਿਚ 7 ਵੱਖ-ਵੱਖ ਰੰਗਾਂ ਦੀਆਂ ਲਾਈਟਾਂ ਜਗਦੀਆਂ ਹਨ, ਹਾਲਾਂਕਿ, ਯੂਜ਼ਰਸ ਕੋਲ ਲਾਈਟਾਂ ਨੂੰ ਬੰਦ ਅਤੇ ਚਾਲੂ ਕਰਨ ਦਾ ਵੀ ਆਪਸ਼ਨ ਮੌਜੂਦ ਹੈ।
- ਸਾਊਂਡਬਾਰ ਦੀ ਆਊਟਪੁਟ 50 ਵਾਟ ਹੈ ਅਤੇ ਇਸ ਵਿਚ ਵੀ ਸਪੀਕਰ ਦੀ ਤਰ੍ਹਾਂ ਯੂ.ਐੱਸ.ਬੀ. ਅਤੇ ਆਕਸ ਕੇਬਲ ਦੀ ਸੁਪੋਰਟ ਮਿਲੇਗੀ। ਤੁਸੀਂ ਚਾਹੋ ਤਾਂ ਬਲੂਟੂਥ ਸਪੀਕਰ ਦੇ ਤੌਰ ’ਤੇ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
- ਇਸ ਵਿਚ 1800mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਤਿੰਨ ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ।
- ਫੋਨ ਨਾਲ ਕੁਨੈਕਟ ਕਰਕੇ ਤੁਸੀਂ ਹੈਂਡਸ ਫ੍ਰੀ ਕਾਲਿੰਗ ਦਾ ਵੀ ਮਜ਼ਾ ਇਸ ਸਾਊਂਡਬਾਰ ਰਾਹੀਂ ਲੈ ਸਕਦੇ ਹੋ। ਇਸ ਦੀ ਕੀਮਤ 5,999 ਰੁਪਏ ਹੈ।