ਜ਼ੂਮ ਅਤੇ ਫੇਸਬੁੱਕ ਨੂੰ ਟੱਕਰ ਦੇਣ ਲਈ ਜਿਓ ਜਲਦ ਲਾਂਚ ਕਰੇਗੀ ਆਪਣੀ ਇਹ ਐਪ

05/02/2020 7:54:46 PM

ਗੈਜੇਟ ਡੈਸਕ—ਲਾਕਡਾਊਨ ਦੌਰਾਨ ਸਭ ਤੋਂ ਜ਼ਿਆਦ ਵੀਡੀਓ ਕਾਲਿੰਗ ਅਤੇ ਵੀਡੀਓ ਕਾਨਫ੍ਰੇਂਸਿੰਗ ਐਪ ਦੀ ਮੰਗ ਕੀਤੀ ਜਾ ਰਹੀ ਹੈ। ਦੁਨੀਆਭਰ ਦੇ ਤਮਾਤ ਸਕੂਲ ਅਤੇ ਕੋਚਿੰਗ ਸੈਂਟਰਸ ਦੀ ਕਲਾਸੇਜ ਆਨਲਾਈਨ ਵੀਡੀਓ ਕਾਨਫ੍ਰੇਂਸਿੰਗ ਦੇ ਰਾਹੀਂ ਚੱਲ ਰਹੇ ਹਨ। ਲਾਕਡਾਊਨ 'ਚ ਜ਼ੂਮ ਵੀਡੀਓ ਕਾਲਿੰਗ ਐਪ ਨੂੰ ਕਾਫੀ ਫਾਇਦਾ ਹੋਇਆ ਹੈ। ਕੰਪਨੀ ਦੇ ਸੀ.ਈ.ਓ. ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਉਨ੍ਹਾਂ ਨੇ ਇਨੇ ਵੱਡੇ ਪੱਧਰ 'ਤੇ ਐਪ ਦੇ ਇਸਤੇਮਾਲ ਦੀ ਕਦੇ ਉਮੀਦ ਨਹੀਂ ਸੀ, ਕਿਉਂਕਿ ਐਪ ਨੂੰ ਸਿਰਫ ਆਈ.ਟੀ. ਵਾਲਿਆਂ ਲਈ ਡਿਜ਼ਾਈਨ ਕੀਤਾ ਗਿਆ ਸੀ।

ਜ਼ੂਮ ਦੀ ਸਲਫਤਾ ਨੇ ਕਈ ਵੱਡੀਆਂ ਕੰਪਨੀਆਂ ਨੂੰ ਸੋਚਣ 'ਤੇ ਕੀਤਾ ਮਜ਼ਬੂਰ
ਲਾਕਡਾਊਨ 'ਚ ਜ਼ੂਮ ਦੀ ਸਫਲਤਾ ਨੇ ਕਈ ਵੱਡੀਆਂ ਕੰਪਨੀਆਂ ਨੂੰ ਸੋਚਣ 'ਤੇ ਮਜ਼ਬੂਰ ਕਰ ਦਿੱਤਾ। ਫੇਸਬੁੱਕ ਨੇ ਹਾਲ ਹੀ 'ਚ ਆਪਣੇ ਮੈਸੇਂਜਰ 'ਚ ਰੂਮ ਫੀਚਰ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਕਈ ਲੋਕ ਇਕੱਠੇ ਵੀਡੀਓ ਕਾਲਿੰਗ ਕਰ ਸਕਦੇ ਹਨ। ਉੱਥੇ ਗੂਗਲ ਨੇ ਵੀ ਜ਼ੂਮ ਦੀ ਟੱਕਰ 'ਚ ਗੂਗਲ ਮੀਟ ਨੂੰ ਸਾਰਿਆਂ ਲਈ ਫ੍ਰੀ ਕਰ ਦਿੱਤਾ ਹੈ ਜੋ ਕਿ ਪਹਿਲੇ ਸਿਰਫ ਜੀਸੂਟ ਲਈ ਹੀ ਸੀ। ਗੂਗਲ ਮੀਟ ਨਾਲ ਇਕ ਵਾਰ 'ਚ 250 ਲੋਕ ਵੀਡੀਓ ਕਾਲਿੰਗ ਜਾਂ ਕਾਨਫਰੰਸ ਕਰ ਸਕਦੇ ਹਨ।

ਜ਼ੂਮ ਨੂੰ ਟੱਕਰ ਦੇਣ ਦੀ ਤਿਆਰੀ 'ਚ ਜਿਓ
ਫੇਸਬੁੱਕ ਅਤੇ ਗੂਗਲ ਤੋਂ ਬਾਅਦ ਰਿਲਾਇੰਸ ਜਿਓ ਜ਼ੂਮ ਨੂੰ ਟੱਕਰ ਦੇਣ ਲਈ ਨਵੇਂ ਐਪ ਦੀ ਲਾਂਚਿੰਗ ਦੀ ਤਿਆਰੀ 'ਚ ਲੱਗ ਗਈ ਹੈ। ਰਿਲਾਇੰਸ ਜਿਓ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਉਹ ਜਲਦ ਹੀ ਵੀਡੀਓ ਕਾਨਫ੍ਰੈਂਸਿੰਗ ਐਪ ਜਿਓ ਮੀਟ ਲਾਂਚ ਕਰਨ ਵਾਲੀ ਹੈ। ਰਿਲਾਇੰਸ ਜਿਓ ਇੰਫੋਕਾਮ ਦੇ ਸੀਨੀਅਰ ਵਾਇਸ ਪ੍ਰੈਸੀਡੈਂਟ ਪੰਕਜ ਪਵਾਰ ਨੇ ਦੱਸਿਆ ਕਿ ਜਿਓ ਮੀਟ ਨੂੰ ਕਿਸੇ ਵੀ ਡਿਵਾਈਸ ਅਤੇ ਕਿਸੇ ਵੀ ਆਪਰੇਟਿੰਗ ਸਿਸਟਮ 'ਤੇ ਇਸਤੇਮਾਲ ਕੀਤਾ ਜਾ ਸਕੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਓ ਮੀਟ ਐਪ ਦਾ ਇਸਤੇਮਾਲ ਡਾਕਰਟਸ ਨਾਲ ਸੁਝਾਅ ਲੈਣ ਲਈ ਵੀ ਕੀਤਾ ਜਾ ਸਕੇਗਾ, ਹਾਲਾਂਕਿ ਐਪ ਦੀ ਲਾਂਚਿੰਗ ਦੀ ਤਾਰਿਖ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਓ ਮੀਟ ਐਪ ਨਾਲ ਇਕੱਠੇ 100 ਲੋਕ ਕਾਲ ਕਰ ਸਕਣਗੇ।


Karan Kumar

Content Editor

Related News