Zoom ਨੇ ਤੋੜਿਆ TikTok ਦਾ ਰਿਕਾਰਡ, ਐਪ ਸਟੋਰ ’ਤੇ ਹੋਇਆ ਸਭ ਤੋਂ ਵੱਧ ਡਾਊਨਲੋਡ

Wednesday, Jul 22, 2020 - 01:26 PM (IST)

Zoom ਨੇ ਤੋੜਿਆ TikTok ਦਾ ਰਿਕਾਰਡ, ਐਪ ਸਟੋਰ ’ਤੇ ਹੋਇਆ ਸਭ ਤੋਂ ਵੱਧ ਡਾਊਨਲੋਡ

ਨਵੀਂ ਦਿੱਲੀ– ਅਮਰੀਕੀ ਵੀਡੀਓ ਮੀਟ ਐਪ ਜ਼ੂਮ ਨੇ ਐਪਲ ਐਪ ਸਟੋਰ ’ਤੇ ਚੀਨੀ ਸ਼ਾਰਟ ਵੀਡੀਓ ਮੇਕਿੰਗ ਐਪ ਟਿਕਟੌਕ ਦੇ ਸਭ ਤੋਂ ਵੱਧ ਡਾਊਨਲੋਡ ਕੀਤੇ ਜਾਣ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸੈਂਸਰ ਟਾਵਰ ਦੀ ਇਕ ਰਿਪੋਰਟ ਮੁਤਾਬਕ ਅਪ੍ਰੈਲ ਤੋਂ ਜੂਨ ਦੇ ਅਖੀਰ ਤੱਕ ਐਪ ਸਟੋਰ ਤੋਂ ਜ਼ੂਮ ਨੂੰ 9.4 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਜੋ 6.7 ਕਰੋੜ ਵਾਰ ਡਾਊਨਲੋਡ ਕੀਤੇ ਜਾਣ ਦੇ ਟਿਕਟੌਕ ਦੇ ਪਹਿਲੇ ਰਿਕਾਰਡ ਤੋਂ 40 ਫੀਸਦੀ ਵੱਧ ਹੈ।

PunjabKesari

ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਗੂਗਲ ਮੀਟ, ਮੈਸੇਂਜਰ, ਵਟਸਐਪ, ਨੈਟਫਲਿਕਸ ਅਤੇ ਮਾਈਕ੍ਰੋਸਾਫਟ ਦੀ ਟੀਮ ਐਪ ਸਟੋਰ ਦੇ ਚੋਟੀ ਦੇ 10 ਐਪਸ ’ਚ ਸ਼ਾਮਲ ਰਹੇ। ਕੁਲ ਮਿਲਾ ਕੇ ਇਸ ਮਿਆਦ ਦੌਰਾਨ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ਦੋਹਾਂ ’ਚ ਜ਼ੂਮ ਨੂੰ 30.3 ਕਰੋੜ ਵਾਰ ਡਾਊਨਲੋਡ ਕੀਤਾ ਗਿਆ। ਜ਼ੂਮ ਇਕ ਆਨਲਾਈਨ ਵੀਡੀਓ ਕਾਨਫਰੰਸਿੰਗ ਐਪ ਹੈ। ਕਈ ਦੇਸ਼ਾਂ ’ਚ ਜ਼ੂਮ ਨੂੰ ਇਕ ਰਿਮੋਟ ਮੀਟਿੰਗ ਸਾਫਟਵੇਅਰ ਦੇ ਰੂਪ ’ਚ ਬਹੁਤ ਜ਼ਿਆਦਾ ਲੋਕਪ੍ਰਿਅਤਾ ਮਿਲੀ ਹੈ। ਇਹ ਆਪਣੀ ਭਰੋਸੇਯੋਗਤਾ ਅਤੇ ਆਸਾਨ ਵਰਤੋਂ ਲਈ ਜਾਣਿਆ ਜਾਂਦਾ ਹੈ। 

ਹਾਲ ਹੀ ’ਚ ਜ਼ੂਮ ਨੂੰ ਆਪਣੇ ਸਾਫਟਵੇਅਰ ’ਚ ਪ੍ਰਾਈਵੇਸੀ ਅਤੇ ਖਰਾਬੀਆਂ ਕਾਰਨ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਕੋਰੋਨਾਵਾਇਰਸ ਮਹਾਮਾਰੀ ਦੌਰਾਨ ਇਸ ’ਤੇ ਖ਼ਰਾਬ ਸਕਿਓਰਿਟੀ ਅਤੇ ਕਮਜ਼ੋਰ ਸੁਰੱਖਿਆ ਦੇ ਦੋਸ਼ ਲਗਾਏ ਗਏ ਹਨ। ਉਥੇ ਹੀ ਦੂਜੇ ਪਾਸੇ ਲਦਾਖ ਦੀ ਗਲਵਾਨ ਘਾਟੀ ’ਚ ਭਾਰਤ-ਚੀਨ ਦੇ ਫੌਜੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ 59 ਚੀਨੀ ਮੋਬਾਇਲ ਐਪਸ ’ਤੇ ਬੈਨ ਲਗਾ ਦਿੱਤਾ ਹੈ। ਇਨ੍ਹਾਂ ਐਪਸ ’ਚ ਟਿਕਟੌਕ ਵੀ ਸ਼ਾਮਲ ਸੀ ਜੋ ਕਿ ਭਾਰਤ ’ਚ ਕਾਫੀ ਲੋਕਪ੍ਰਿਅ ਸੀ। ਬੈਨ ਕਾਰਨ ਟਿਕਟੌਕ ਨੂੰ ਕਾਫੀ ਨੁਕਸਾਨ ਹੋਇਆ ਹੈ। 


author

Rakesh

Content Editor

Related News