4000mAh ਦੀ ਬੈਟਰੀ ਨਾਲ ਲਾਂਚ ਹੋਇਆ Ziox ਥੰਡਰ ਮੈਗਾ ਫੀਚਰ ਫੋਨ

Friday, Feb 17, 2017 - 03:32 PM (IST)

4000mAh ਦੀ ਬੈਟਰੀ ਨਾਲ ਲਾਂਚ ਹੋਇਆ Ziox ਥੰਡਰ ਮੈਗਾ ਫੀਚਰ ਫੋਨ

ਜਲੰਧਰ- ਘੱਟ ਕੀਮਤ ''ਚ ਅਨੋਖੀ ਖੂਬੀਆਂ ਪ੍ਰਦਾਨ ਕਰਵਾਉਣ ਵਾਲੀ ਫੋਨ ਨਿਰਮਾਤਾ ਕੰਪਨੀ Ziox ਨੇ ਭਾਰਤੀ ਬਾਜ਼ਾਰ ''ਚ ਆਪਣਾ ਇਕ ਵੱਡੀ ਬੈਟਰੀ ਵਾਲਾ ਫੀਚਰ ਫੋਨ ਪੇਸ਼ ਕੀਤਾ ਹੈ। ਜਿਓਕਸ ਥੰਡਰ ਮੈਗਾ ਨਾਂ ਤੋਂ ਲਾਂਚ ਹੋਏ ਇਸ ਫੀਚਰ ਫੋਨ ਦੀ ਕੀਮਤ 1803 ਰੁਪਏ ਰੱਖੀ ਗਈ ਹੈ ਅਤੇ ਇਹ ਲੀਡਿੰਗ ਰਿਟੇਲ ਅਤੇ ਆਨਲਾਈਨ ਸਟੋਰਸ ''ਤੇ ਸੇਲ ਲਈ ਉਪਲੱਬਧ ਹੋ ਗਿਆ ਹੈ। 

Ziox ਥੰਡਰ ਮੈਗਾ ਫੀਚਰ ਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 2.4 ਇੰਚ ਦੀ ਡਿਸਪਲੇ ਮੌਜੂਦ ਹੈ। ਇਸ ''ਚ SOS ਬਟਨ ਵੀ ਮੌਜੂਦ ਹੈ। ਇਸ ਫੋਨ ਦੀ ਸਟੋਰੇਜ ਨੂੰ ਮਾਈਕ੍ਰੋ ਐਸ. ਡੀ ਕਾਰਡ ਦੇ ਰਾਹੀ 32GB ਤੱਕ ਵਧਾਇਆ ਜਾ ਸਕਦਾ ਹੈ। ਜੇਕਰ ਇਸ ਫੋਨ ''ਚ ਮੌਜੂਦ ਕੈਮਰਾ ਸੈੱਟਅੱਪ ''ਤੇ ਨਜ਼ਰ ਮਾਰੀਏ ਤਾਂ ਇਸ ''ਚ ਇਕ ਡਿਜ਼ੀਟਲ ਰਿਅਰ ਕੈਮਰਾ LED ਫਲੈਸ਼ਲਾਈਟ ਨਾਲ ਮੌਜੂਦ ਹੈ। ਇਸ ਤੋਂ ਇਲਾਵਾ ਇਸ ''ਚ 4LED ਟੋਰਚ, ਵਾਇਰਲੈੱਸ FM ਅਤੇ ਇਕ ਮੋਬਾਇਲ ਟ੍ਰੈਕਰ, ਬਲੂਟੁਥ ਕਨੈਕਟੀਵਿਟੀ ਵਰਗੇ ਫੀਚਰ ਮੌਜੂਦ ਹੈ। ਪਾਵਰ ਲਈ ਫੀਚਰ ਫੋਨ ''ਚ 4000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 50 ਘੰਟਿਆਂ ਤੱਕ ਦਾ ਟਾਕ ਟਾਈਮ ਦਿੰਦਾ ਹੈ। 

Related News