ਟਿਕਟਾਕ ਨੂੰ ਭਾਰਤ ’ਚ ਸਖਤ ਟੱਕਰ ਦੇਣ ਲਈ ਤਿਆਰ Zee5
Monday, Feb 17, 2020 - 02:57 PM (IST)
 
            
            ਗੈਜੇਟ ਡੈਸਕ– ਬਾਈਟਡਾਂਸ ਦੀ ਟਿਕਟਾਕ ਐਪ ਨੂੰ ਭਾਰਤ ’ਚ ਸਖਤ ਟੱਕਰ ਦੇਣ ਲਈ ਓਵਰ-ਦਿ ਟਾਪ (ਓ.ਟੀ.ਟੀ.) ਸਟਰੀਮਿੰਗ ਸੇਵਾ ਜ਼ੀ5 ਜਲਦ ਹੀ ਦੇਸ਼ ’ਚ ਸ਼ਾਟ ਵੀਡੀਓ ਐਪ ਸ਼ੁਰੂ ਕਰ ਸਕਦੀ ਹੈ। ਇਸ ਤਰ੍ਹਾਂ ਦਾ ਕਦਮ ਚੁੱਕਣ ਵਾਲੀ ਇਹ ਦੇਸ਼ ਦੀ ਪਹਿਲੀ ਓ.ਟੀ.ਟੀ. ਸੇਵਾ ਹੋਵੇਗਾ। ਦੱਸ ਦੇਈਏ ਕਿ ਇਹ ਕਦਮ ਅਜਿਹੇ ਸਮੇਂ ’ਚ ਉੱਕਿਆ ਜਾ ਰਿਹਾ ਹੈ ਜਦੋਂ ਡਿਜ਼ਨੀ ਪਲੱਸ ਮਾਰਚ ਦੇ ਅੰਤ ’ਚ ਹਾਟ ਸਟਾਰ ਰਾਹੀਂ ਭਾਰਤ ਆਉਣ ਦੀ ਤਿਆਰੀ ਕਰ ਰਹੀ ਹੈ। 
- ਜ਼ੀ5 ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਯੂਜ਼ਰਜ਼ ਦੇ ਮਨੋਰੰਜਨ ਨੂੰ ਵਧਾਉਣਾ ਹੈ। ਕੰਪਨੀ ਆਪਣੇ ਡਿਜੀਟਲ ਕਾਰੋਬਾਰ ਨੂੰ ਅਗਲੇ ਪੱਧਰ ’ਤੇ ਲੈ ਕੇ ਜਾਵੇਗੀ। ਜ਼ੀ5 ਨੇ ਅਗਲੇ ਇਕ ਸਾਲ ’ਚ 100 ਕਰੋੜ ਤੋਂ ਜ਼ਿਆਦਾ ਦੇ ਪੂੰਜੀ ਨਿਵੇਸ਼ ਦਾ ਟੀਚਾ ਰੱਖਿਆ ਹੈ। ਜਿਸ ਵਿਚੋਂ 60 ਫੀਸਦੀ ਦਾ ਇਸਤੇਮਾਲ ਕੰਟੈਂਟ ’ਤੇ ਅਤੇ 20 ਫੀਸਦੀ ਤਕਨੀਕ ਅਤੇ ਬਾਕੀ 20 ਫੀਸਦੀ ਮਾਰਕੀਟਿੰਗ ਅਤੇ ਵਿਕਰੀ ’ਤੇ ਖਰਚ ਕੀਤੇ ਜਾਣਗੇ। ਇਸ ਐਪ ’ਚ ਵਿਗਿਆਪਨ ਰਾਹੀਂ ਕਮਾਈ ਕੀਤੀ ਜਾਵੇਗੀ। ਐਪ ਦੇ ਬੀਟਾ ਵਰਜ਼ਨ ’ਚ ਯੂਜ਼ਰਜ਼ ਨੂੰ 90 ਸੈਕਿੰਡ ਦੀ ਵੀਡੀਓ ਅਪਲੋਡ ਕਰਨ ਦੀ ਸੁਵਿਧਾ ਮਿਲੇਗੀ। 

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            