ਕਾਲਿੰਗ ਫੀਚਰ ਵਾਲੀ ਸਸਤੀ ਸਮਾਰਟਵਾਚ ਲਾਂਚ, ਸਿਰਫ ਇੰਨੀ ਹੈ ਕੀਮਤ

09/21/2021 6:39:08 PM

ਗੈਜੇਟ ਡੈਸਕ– Zebronics ਨੇ ਆਪਣੀ ਨਵੀਂ ਸਮਾਰਟਵਾਚ Zebronics ZEB-FIT7220CH ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਵਾਚ ’ਚ 1.75 ਇੰਚ ਦੀ ਕਲਰ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਾਚ ’ਚ ਇਨਬਿਲਟ ਸਪੀਕਰ ਅਤੇ ਮਾਈਕ ਵੀ ਹੈ ਜਿਸ ਦੀ ਮਦਦ ਨਾਲ ਤੁਸੀਂ ਕਾਲਿੰਗ ਫੀਚਰ ਦਾ ਮਜ਼ਾ ਲੈ ਸਕਦੇ ਹੋ। ZEB-FIT7220CH ’ਚ 7 ਸਪੋਰਟਸ ਮੋਡ ਵੀ ਦਿੱਤੇ ਗਏ ਹਨ। ਇਸ ਵਾਚ ਦੇ ਨਾਲ ਬਲੱਡ ਆਕਸੀਜ਼ ਟ੍ਰੈਕਿੰਗ ਲਈ SpO2 ਸੈਂਸਰ ਵੀ ਦਿੱਤਾ ਗਿਆ ਹੈ। 

Zebronics ZEB-FIT7220CH ਦੀ ਕੀਮਤ
ਇਸ ਸਮਾਰਟਵਾਚ ਦੀ ਕੀਮਤ 3,999 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਐਮਾਜ਼ਾਨ ਤੋਂ ਖਰੀਦਿਆ ਜਾ ਸਕਦਾ ਹੈ, ਹਾਲਾਂਕਿ, ਕੰਪਨੀ ਦੀ ਵੈੱਬਸਾਈਟ ’ਤੇ ਇਸ ਨੂੰ 7,499 ਰੁਪਏ ’ਚ ਲਿਸਟ ਕੀਤਾ ਗਿਆ ਹੈ। ਵਾਚ ਨੂੰ ਕਾਲੇ, ਨੀਲੇ, ਗੋਲਡ ਅਤੇ ਮਟੈਲਿਕ ਸਿਲਵਰ ਰੰਗ ’ਚ ਖਰੀਦਿਆ ਜਾ ਸਕੇਗਾ। 

Zebronics ZEB-FIT7220CH ਦੀਆਂ ਖੂਬੀਆਂ
ਇਸ ਸਮਾਰਟਵਾਚ ’ਚ 1.75 ਇੰਚ ਦੀ ਡਿਸਪਲੇਅ ਹੈ ਜਿਸ ’ਤੇ 2.5ਡੀ ਕਰਵਡ ਗਲਾਸ ਦਾ ਪ੍ਰੋਟੈਕਸ਼ਨ ਹੈ। ਇਸ ਦੇ ਨਾਲ 100 ਵਾਚ ਫੇਸਿਜ਼ ਮਿਲਣਗੇ। ਇਸ ਵਿਚ ਬਲੂਟੁੱਥ ਕਾਲਿੰਗ ਲਈ ਮਾਈਕ ਅਤੇ ਸਪੀਕਰ ਵੀ ਦਿੱਤੇ ਗਏ ਹਨ। ਵਾਚ ’ਤੇ ਕਾਲਰ ਦੀ ਆਈ.ਡੀ. ਦੀ ਵੀ ਜਾਣਕਾਰੀ ਮਿਲੇਗੀ। ਵਾਚ ਰਾਹੀਂ ਯੂਜ਼ਰਸ ਫੋਨ ਦੇ ਕੈਮਰੇ ਅਤੇ ਮਿਊਜ਼ਿਕ ਨੂੰ ਵੀ ਕੰਟਰੋਲ ਕਰ ਸਕਣਗੇ। 

ਵਾਚ ਨੂੰ ZEB-FIT 20 ਸੀਰੀਜ਼ ਐਪ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਵਾਟਰ ਰੈਸਿਸਟੈਂਟ ਲਈ ZEB-FIT7220CH ਨੂੰ IP67 ਦੀ ਰੇਟਿੰਗ ਮਿਲੀ ਹੈ। ਇਸ ਵਿਚ ਬਲੂਟੁੱਥ ਵੀ5 ਅਤੇ ਵੀ3 ਦਾ ਸਪੋਰਟ ਹੈ। ਇਸ ਤੋਂ ਇਲਾਵਾ ਵਾਚ ’ਚ 210mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 30 ਦਿਨਾਂ ਦੇ ਸਟੈਂਡਬਾਈ ਦਾ ਦਾਅਵਾ ਹੈ। 


Rakesh

Content Editor

Related News