Zebronics ਨੇ ਲਾਂਚ ਕੀਤਾ ਮਲਟੀ-ਕਲਰ LED ਨਾਲ ਬਣਿਆ ਮੈਕੇਨਿਕਲ ਕੀਬੋਰਡ
Friday, Nov 04, 2016 - 12:39 PM (IST)
ਜਲੰਧਰ - ਭਾਰਤ ਦੀ IT ਪੇਰਿਫੇਰਲਸ ਨਿਰਮਾਤਾ ਕੰਪਨੀ ਜ਼ੈਬਰੋਨਿਕਸ (Zebronics) ਨੇ ਆਪਣਾ ਪਹਿਲਾ ਮਕੈਨਿਕਲ ਕੀ-ਬੋਰਡ ਲਾਂਚ ਕਰ ਦਿੱਤਾ ਹੈ ਜਿਸ ਨੂੰ Max ਨਾਮ ਦਿੱਤਾ ਗਿਆ ਹੈ। ਇਸ ਕੀ-ਬੋਰਡ ਨੂੰ 2,424 ਰੁਪਏ ਕੀਮਤ ''ਚ ਵਿੱਕਰੀ ਲਈ ਉਪਲੱਬਧ ਕੀਤਾ ਜਾਵੇਗਾ। ਸਪੋਰਟਸ, ਕਾਂਪੈਕਟ ਅਤੇ ਲਾਈਟਵੇਟ ਡਿਜ਼ਾਈਨ ਦੇ ਤਹਿਤ ਬਣਾਏ ਗਏ ਇਸ ਕੀ-ਬੋਰਡ ''ਚ ਗਲਾਸੀ ਬਲੈਕ ਫਿਨੀਸ਼ ਦਿੱਤੀ ਗਈ ਹੈ ਜੋ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ। ਕੀ-ਬੋਰਡ ਦੀ ਸਭ ਤੋਂ ਖਾਸ ਗੱਲ ਇਸ ''ਚ ਲੱਗੀ ਮਲਟੀ-ਕਲਰ LED ਲਾਈਟਸ ਹਨ ਜਿਨ੍ਹਾਂ ਨੂੰ ਕੀਜ਼ ਦੇ ਅੰਦਰ ਫਿੱਟ ਕੀਤਾ ਗਿਆ ਹੈ ਜੋ ਤੁਹਾਨੂੰ ਘੱਟ ਰੋਸ਼ਨੀ ਵਾਲੀ ਜਗ੍ਹਾ ''ਤੇ ਵੀ ਕੀ-ਬੋਰਡ ਚੱਲਾਉਣ ''ਚ ਮਦਦ ਕਰਣਗੀਆਂ।
ਪ੍ਰੀ-ਪ੍ਰੋਗਰਾਂਮਡ 3 LED ਮੋਡਸ ਦੇ ਨਾਲ ਇਸ ਕੀ-ਬੋਰਡ ''ਚ 12 ਮਲਟੀਮੀਡੀਆ ਕੰਟਰੋਲਸ ਫੰਕਸ਼ਨ ਕੀਜ਼ ਦਿੱਤੀ ਗਈ ਹੈ ਜੋ ਗਾਣਿਆਂ ਨੂੰ ਪਲੇ ਕਰਨ ਦੇ ਨਾਲ-ਨਾਲ ਮੂਵੀ ਨੂੰ ਵੀ ਫਾਸਟ ਫੋਰਵਰਡ ਕਰਨ ''ਚ ਮਦਦ ਕਰਣਗੀਆਂ। ਇਸ ਸੋਫਟ ਟੱਚ ਕੀ-ਬੋਰਡ ''ਚ keycaps ਨੂੰ ਕਸਟਮਾਇਜ਼ ਕਰਨ ਲਈ ਇੰਟੈਰਚੇਂਜਬਲ ਰੱਖਿਆ ਗਿਆ ਹੈ ਤਾਂ ਜੋ ਇਸ ਨੂੰ ਲੰਬੇ ਸਮੇਂ ਤੱਕ ਯੂਜ਼ ਕੀਤਾ ਜਾ ਸਕੇ। ਇਸ ਕੀ-ਬੋਰਡ ''ਚ ਹਾਈ ਪਰਫਾਰਮੇਨਸ ਦੇਣ ਲਈ ਗੋਲਡ ਪਲੇਟਡ USB ਕੁਨੈੱਕਟਰ ਅਤੇ ਬਾਟਮ ਰਬਰ ਗਰਿਪ ਦਿੱਤੀ ਗਈ ਹੈ ਜਿਸ ਦੇ ਨਾਲ ਤੁਸੀਂ ਕਈ ਘੰਟਿਆਂ ਤੱਕ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਸਤ੍ਹਾ ''ਤੇ ਰੱਖ ਕਰ ਯੂਜ਼ ਕਰ ਸਕਦੇ ਹੋ।
