Nubia Z11 ਅਤੇ N1 ਸਮਾਰਟਫੋਨਜ਼ ''ਚ ਜਲਦ ਹੀ ਆਉਣਗੇ ਖਾਸ ਫੀਚਰਸ

Thursday, Feb 16, 2017 - 11:28 AM (IST)

ਜਲੰਧਰ- ਜ਼ੈੱਡ. ਟੀ. ਈ. ਦੇ ਨੂਬੀਆ ਬ੍ਰਾਂਡ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਨੂਬੀਆ ਜ਼ੈੱਡ11 ਅਤੇ ਐੱਨ1 ਸਮਾਰਟਫੋਨਜ਼ ''ਚ ਪੈਨਿਕ ਬਟਨ ਫੀਚਰਸ ਮੌਜੂਦ ਹੋਣਗੇ। ਪੈਨਿਕ ਬਟਨ ਫੀਚਰ ਨੂੰ ਮੌਜੂਦਾ ਨੂਬੀਆ ਫੋਨ ''ਚ ਸਾਫਟਵੇਅਰ ਅਪਡੇਟ ਦੇ ਰਾਹੀ ਉਪਲੱਬਧ ਕਰਾਇਆ ਜਾਵੇਗਾ। ਕੰਪਨੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨੂਬੀਆ ਬ੍ਰਾਂਡ ਦੇ ਭਵਿੱਖ ਦੇ ਫੋਨ ਵੀ ਪੈਨਿਕ ਬਟਨ ਫੀਚਰ ਨਾਲ ਆਉਣਗੇ।
ਨੂਬੀਆ ਨੇ ਦੱਸਿਆ ਹੈ ਕਿ ਮੌਜੂਦਾ ਯੂਜ਼ਰ ਡਿਵਾਈਸ ਨੂੰ ਅਪਡੇਟ ਕਰਨ ਤੋਂ ਬਾਅਦ ਪਾਵਰ ਬਟਨ ਨੂੰ 3 ਵਾਰ ਦਬਾਅ ਕੇ ਪੈਨਿਕ ਬਟਨ ਨੂੰ ਐਕਟੀਵੇਟ ਕਰ ਸਕੋਗੇ। ਇਸ ਤੋਂ ਬਾਅਦ ਫੋਨ ਆਪਣੇ-ਆਪ ਐਂਮਰਜੰਸੀ ਕਨੈਕਟ ਨਾਲ ਜੁੜ ਜਾਵੇਗਾ। ਭਾਰਤ ਸਰਕਾਰ ਨੇ ਪਿਛਲੇ ਸਾਲ ਹੀ ਫੈਸਲਾ ਕੀਤਾ ਸੀ ਕਿ 1 ਜਨਵਰੀ 2017 ਤੋਂ ਬਾਅਦ ਸਾਰੇ ਸਮਾਰਟਫੋਨ ਪੈਨਿਕ ਬਟਨ ਨਾਲ ਵੇਚੇ ਜਾਣਗੇ, ਜਦ ਕਿ ਹਾਲ ਹੀ ''ਚ ਸਰਕਾਰ ਨੇ ਇਸ ਦੀ ਆਖਰੀ ਤਰੀਕ ਦੋ ਮਹੀਨੇ ਲਈ ਵਧਾ ਦਿੱਤੀ ਸੀ।
ਗੌਰ ਕਰਨ ਵਾਲੀ ਗੱਲ ਹੈ ਕਿ ਸਾਫਟਵੇਅਰ ਅਪਡੇਟ ਦੇ ਰਾਹੀ ਪੈਨਿਕ ਬਟਨ ਫੀਚਰ ਜੋੜਨ ਵਾਲੀ ਨੂਬੀਆ ਪਹਿਲੀ ਕੰਪਨੀ ਨਹੀਂ ਹੈ। ਐਪਲ ਨੇ ਇਸ ਫੀਚਰ ਨੂੰ ਪਿਛਲੇ ਸਾਲ ਦਸੰਬਰ ਮਹੀਨੇ ''ਚ ਰੋਲ ਆਊਟ ਕਰ ਦਿੱਤਾ ਸੀ।
ਮੌਜੂਦਾ ਨੂਬੀਆ ਯੂਜ਼ਰ ਇਸ ਫੀਚਰ ਨੂੰ ਕੰਪਨੀ ਦੀ ਵੈੱਬਸਾਈਟ ਨਾਲ ਡਾਊਨਲੋਡ ਕਰ ਸਕਦੇ ਹੋ। ਕੰਪਨੀ ਨੇ ਪ੍ਰੈੱਸ ਨੂੰ ਦਿੱਤੇ ਬਿਆਨ ''ਚ ਕਿਹਾ ਹੈ ਕਿ ਪੈਨਿਕ ਬਟਨ ਨੂੰ ਇਸਤੇਮਾਲ ਕਰਨ ''ਤੇ ਹੁਣ 100 ਨੰਬਰ ''ਤੇ ਕਾਲ ਜਾਵੇਗੀ। ਭਵਿੱਖ ''ਚ ਐਮਰਜੰਸੀ ਲਈ 112 ਨੰਬਰ ਨਾਲ ਜੋੜਿਆ ਜਾਵੇਗਾ। ਜੇਕਰ ਕਾਲਰ ਦੇ ਫੋਨ ''ਚ ਕੋਈ ਵੈਲੇਂਸ ਵੀ ਨਹੀਂ ਹੈ ਤਾਂ ਕਾਲ ਚੱਲ ਜਾਵੇਗੀ। ਗੌਰ ਕਰਨ ਵਾਲੀ ਗੱਲ ਹੈ ਕਿ ਯੂਜ਼ਰ ਨੂੰ ਐਮਰਜੰਸੀ ਕਾਲ ਲਈ ਐਕਟਿਵ ਸਿਮ ਕਾਰਡ ਦੀ ਜ਼ਰੂਰਤ ਪਵੇਗੀ। ਨੂਬੀਆ ਡਿਵਾਈਸ ''ਤੇ ਪਾਵਰ ਬਟਨ ਨੂੰ 3 ਵਾਰ ਦਬਾਉਣ ਤੋਂ ਬਾਅਦ ਫੋਨ ਕਾਲ ਕਰਨਾ ਸੰਭਵ ਹੋਵੇਗਾ।

Related News