TikTok ਨੂੰ ਟੱਕਰ ਦੇਣ ਲਈ ਯੂ-ਟਿਊਬ ਨੇ ਲਿਆਂਦਾ ਇਹ ਨਵਾਂ ਫੀਚਰ

04/02/2020 9:48:48 PM

ਨਵੀਂ ਦਿੱਲੀ — ਯੂ-ਟਿਊਬ ਇਕ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਯੂਜ਼ਰਸ TikTok ਵਾਂਗ ਸ਼ਾਰਟਸ ਵੀਡੀਓਜ਼ ਬਣਾ ਸਕਣਗੇ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਫਿਲਹਾਲ ਇਸ ਫੀਚਰ 'ਤੇ ਕੰਮ ਕਰ ਰਹੀ ਹੈ ਅਤੇ 2020 ਦੇ ਅੰਤ ਤਕ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। ਰਿਪੋਰਟਸ ਮੁਤਾਬਕ ਇਸ ਨੂੰ 'Shorts' ਨਾਮ ਤੋਂ ਜਾਣਿਆ ਜਾਵੇਗਾ। ਇਸ ਫੀਚਰ ਦੇ ਜ਼ਰੀਏ ਯੂ-ਟਿਊਬ ਦਾ ਟੀਚਾ TikTok ਨਾਲ ਮੁਕਾਬਲਾ ਕਰਨਾ ਹੋਵੇਗਾ।

ਕੁਝ ਸਮਾਂ ਪਹਿਲਾਂ ਲਾਂਚ ਹੋਏ TikTok ਨੇ ਸ਼ਾਰਟ ਵੀਡੀਓ ਫਾਰਮੈਟ ਵਾਲਾ ਹੋਣ ਦੇ ਚੱਲਦੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਹੁਣ ਯੂ-ਟਿਊਬ ਵੀ ਕ੍ਰਿਏਟਰਸ ਨੂੰ ਅਜਿਹੀ ਹੀ ਕੁਝ ਆਫਰ ਕਰਨਾ ਚਾਹੁੰਦਾ ਹੈ। ਦਿ ਇੰਫਾਰਮੇਸ਼ਨ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਯੂ-ਟਿਊਬ 'ਸ਼ਾਰਟਸ' ਨਾਮ ਦੀ ਫੀਚਰ 'ਤੇ ਕੰਮ ਕਰ ਰਹੀ ਹੈ, ਜਿਸ ਨੂੰ ਮੌਜੂਦਾ ਮੋਬਾਇਲ ਐਪ ਦੇ ਤਹਿਤ ਹੀ ਲਾਂਚ ਕੀਤਾ ਜਾਵੇਗਾ।

ਰਿਪੋਰਟ ਮੁਤਾਬਕ ਇਹ ਸਪੈਸ਼ਲ ਫੀਡ ਦੇ ਫਾਰਮ 'ਚ ਹੋਵੇਗਾ, ਜਿਸ 'ਚ ਯੂਜ਼ਰਸ ਵੱਲੋਂ ਬਣਾਏ ਗਏ ਸ਼ਾਰਟਸ ਵੀਡੀਓ ਕਲਿਪਸ ਦੀ ਲਿਸਟ ਸ਼ਾਮਲ ਹੋਵੇਗੀ। ਗੂਗਲ ਨੂੰ ਵੱਡਾ ਲਾਇਸੈਂਸ ਮਿਊਜ਼ਿਕ ਅਤੇ ਸਾਂਗ ਕੈਟੇਲਾਗ ਦਾ ਵੀ ਫਾਇਦਾ ਹੋਵੇਗਾਸ ਜਿਸ ਨੂੰ ਕ੍ਰਿਏਟਰਸ ਕੰਟੈਂਟ ਬਣਾਉਣ ਲਈ ਇਸਤੇਮਾਲ ਕਰ ਸਕਣਗੇ। ਫਿਲਹਾਲ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਯੂ-ਟਿਊਬ ਕਿਵੇਂ ਨਵੇਂ ਫੀਚਰ ਨੂੰ ਆਪਣੇ ਮੌਜੂਦਾ ਐਪ 'ਚ ਥਾਂ ਦਿੰਦਾ ਹੈ।


Inder Prajapati

Content Editor

Related News