ਯੂਟਿਊਬ ’ਤੇ ਹੁਣ ਫ੍ਰੀ ’ਚ ਵੇਖ ਸਕੋਗੇ 4K ਵੀਡੀਓ, ਜਾਣੋ ਕੀ ਹੈ ਕੰਪਨੀ ਦਾ ਪਲਾਨ
Thursday, Oct 20, 2022 - 07:06 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਯੂਟਿਊਬ ਵੇਖਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ’ਤੇ ਫ੍ਰੀ ’ਚ ਹੀ 4ਕੇ ਵੀਡੀਓ ਨੂੰ ਵੇਖ ਸਕੋਗੇ। ਇਸ ਲਈ ਤੁਹਾਨੂੰ ਹੁਣ ਪ੍ਰੀਮੀਅਮ ਸਬਸਕ੍ਰਿਪਸ਼ਨ ਨਹੀਂ ਲੈਣਾ ਪਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿਰਫ ਪ੍ਰੀਮੀਅਮ ਯੂਜ਼ਰਜ਼ ਨੂੰ ਹੀ ਯੂਟਿਊਬ ’ਤੇ 4ਕੇ ਵੀਡੀਓਜ਼ ਵੇਖਣ ਦੀ ਸੁਵਿਧਾ ਮਿਲਦੀ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਯੂਜ਼ਰਜ਼ ਨੂੰ ਆਪਣਾ ਅਕਾਊਂਟ ਹੈਂਡਲ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ– ਗੂਗਲ ਦਾ ਯੂਜ਼ਰਜ਼ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ, ਆਨਲਾਈਨ ਜਗਾ ਸਕੋਗੇ ਦੀਵੇ, ਜਾਣੋ ਕਿਵੇਂ
ਦਰਅਸਲ, ਯੂਟਿਊਬ ਨੇ ਹਾਲ ਹੀ ’ਚ 4ਕੇ ਵੀਡੀਓ ਸਟ੍ਰੀਮਿੰਗ ਨੂੰ ਪ੍ਰੀਮੀਅਮ ਕੈਟਾਗਰੀ ’ਚ ਸ਼ਿਫਟ ਕੀਤਾ ਸੀ। ਯੂਟਿਊਬ ਦੇ ਇਸ ਕਦਮ ਦੀ ਸੋਸ਼ਲ ਮੀਡੀਆ ’ਤੇ ਭਾਰੀ ਆਲੋਚਨਾ ਵੀ ਹੋਈ ਸੀ, ਜਿਸ ਤੋਂ ਬਾਅਦ ਕੰਪਨੀ ਨੇ ਆਪਣਾ ਫੈਸਲਾ ਬਦਲ ਲਿਆ ਹੈ। ਯੂਟਿਊਬ ਨੇ 4ਕੇ ਵੀਡੀਓ ਸਟ੍ਰੀਮਿੰਗ ਲਈ ਪ੍ਰੀਮੀਅਮ ਸਬਸਕ੍ਰਿਪਸ਼ਨ ਖ਼ਰੀਦਣ ਨੂੰ ਲੈ ਕੇ ਇਕ ਸਰਵੇ ਕੀਤਾ ਸੀ, ਜਿਸ ਵਿਚ ਬਾਅਦ ’ਚ ਯੂਜ਼ਰਜ਼ ਨੇ ਇਸਦਾ ਵਿਰੋਧ ਕੀਤਾ ਸੀ। ਇਸੇ ਵਿਰੋਧ ਨੂੰ ਵੇਖਦੇ ਹੋਏ ਕੰਪਨੀ ਨੇ 4ਕੇ ਵੀਡੀਓ ਸਟ੍ਰੀਮਿੰਗ ਵਾਲਾ ਐਕਸਪੈਰੀਮੈਂਟ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ
ਯੂਟਿਊਬ ਨੇ ਇਸਦਾ ਅਧਿਕਾਰਤ ਐਲਾਨ ਕਰਦੇ ਹੋਏ ਕਿਹਾ ਕਿ ਯੂਟਿਊਬ ਯੂਜ਼ਰਜ਼ ਹੁਣ 4ਕੇ ਵੀਡੀਓ ਬਿਨਾਂ ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਵੇਖ ਸਕਦੇ ਹਨ, ਉਨ੍ਹਾਂ ਨੂੰ ਇਸ ਲਈ ਪ੍ਰੀਮੀਅਮ ਸਬਸਕ੍ਰਿਪਸ਼ਨ ਲੈਣ ਦੀ ਲੋੜ ਨਹੀਂ ਹੋਵੇਗੀ। ਦੱਸ ਦੇਈਏ ਕਿ ਪ੍ਰੀਮੀਅਮ ਸਬਸਕ੍ਰਿਪਸ਼ਨ ਲਈ ਯੂਜ਼ਰਜ਼ ਨੂੰ ਇਕ ਮਹੀਨੇ ਲਈ 129 ਰੁਪਏ ਚੁਕਾਉਣੇ ਪੈਂਦੇ ਹਨ। ਉੱਥੇ ਹੀ ਤਿੰਨ ਮਹੀਨੇ ਵਾਲੇ ਪਲਾਨ ਦੀ ਕੀਮਤ 399 ਰੁਪਏ ਅਤੇ ਸਾਲਾਨਾ ਪਲਾਨ 1,290 ਰੁਪਏ ਦਾ ਹੈ। ਪ੍ਰੀਮੀਅਮ ਸਬਸਕ੍ਰਿਪਸ਼ਨ ’ਚ ਯੂਜ਼ਰਜ਼ ਨੂੰ ਵੀਡੀਓ ਡਾਊਨਲੋਡ ਕਰਨ ਦਾ ਵੀ ਆਪਸ਼ਨ ਮਿਲਦਾ ਹੈ।
ਇਹ ਵੀ ਪੜ੍ਹੋ– iPhone 12 Mini ’ਤੇ ਬੰਪਰ ਆਫਰ, ਸਿਰਫ਼ ਇੰਨੇ ਰੁਪਏ ’ਚ ਖ਼ਰੀਦ ਸਕੋਗੇ ਫੋਨ