ਯੂਟਿਊਬ ’ਤੇ ਇਸ ਸਾਲ ‘ਸ਼੍ਰੀਵੱਲੀ’ ਤੋਂ ਲੈ ਕੇ ‘ਕੱਚਾ ਬਾਦਾਮ’ ਤਕ ਦੀ ਧੂਮ, ਕੰਪਨੀ ਨੇ ਜਾਰੀ ਕੀਤੀ ਟਾਪ-10 ਲਿਸਟ

12/06/2022 1:29:11 PM

ਗੈਜੇਟ ਡੈਸਕ– ਗੂਗਲ ਨੇ ਯੂਟਿਊਬ ਦੇ ਇਸ ਸਾਲ ਦੀਆਂ ਸਭ ਤੋਂ ਪ੍ਰਸਿੱਧ ਵੀਡੀਓ ਦੀ ਲਿਸਟ ਸ਼ੇਅਰ ਕਰ ਦਿੱਤੀ ਹੈ। ਇਸ ਨਾਲ ਲੋਕਾਂ ਨੂੰ ਜਾਣਨ ’ਚ ਆਸਾਨੀ ਹੁੰਦੀ ਹੈ ਕਿ ਸਾਲ 2022 ’ਚ ਲੋਕਾਂ ਨੇ ਸਭ ਤੋਂ ਜ਼ਿਆਦਾ ਕੀ ਦੇਖਿਆ। ਕੰਪਨੀ ਨੇ ਭਾਰਤ ’ਚ ਇਸ ਸਾਲ ਸਭ ਤੋਂ ਜ਼ਿਆਦਾ ਦੇਖੀਆਂ ਜਾਣ ਵਾਲੀਆਂ ਵੀਡੀਓ ਬਾਰੇ ਆਪਣੇ ਬਲਾਗ ਪੋਸਟ ’ਚ ਦੱਸਿਆ ਹੈ। ਇਹ ਟ੍ਰੈਂਡ ਦਿਖਾਉਂਦਾ ਹੈ ਕਿ ਲੋਕਾਂ ਨੇ 60 ਸਕਿੰਟਾਂ ਦੀ ਛੋਟੀ ਵੀਡੀਓ ਤੋਂ ਲੈ ਕੇ 4 ਘੰਟੇ ਲੰਬੇ ਈ-ਸਪੋਰਟ ਨੂੰ ਵੀ ਲਾਈਵ ਦੇਖਿਆ। 

ਇਸ ਵਾਰ ਲਿਸਟ ’ਚ ਟਾਪ-10 ਟ੍ਰੈਂਡਿੰਗ ਵੀਡੀਓ, ਟਾਪ-10 ਮਿਊਜ਼ਿਕ ਵੀਡੀਓ ਅਤੇ ਟਾਪ-10 ਸ਼ਾਰਟਸ ਕੈਟੇਗਰੀ ਨੂੰ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਯੂਟਿਊਬ ਨੇ ਬ੍ਰੇਕਆਊਟ ਕ੍ਰਿਏਟਰ ਆਫ 2022, ਬ੍ਰੇਕਆਊਟ ਵੁਮੈਨ ਕ੍ਰਿਏਟਰ ਅਤੇ ਓਵਰਆਲ ਟਾਪ ਰੈਂਕ ਕ੍ਰਿਏਟਰ ਆਫ ਦਿ ਯੀਅਰ ਦੀ ਵੀ ਲਿਸਟ ਸ਼ੇਅਰ ਕੀਤੀ ਹੈ। 

ਯੂਟਿਊਬ ਇੰਡੀਆ ਦੇ ਟਾਪ ਟ੍ਰੈਂਡਿੰਗ ਕੰਟੈਂਟ ਦੀ ਗੱਲ ਕਰੀਏ ਤਾਂ ਇਸ ਸਾਲ Round2Hell ਦੇ AgeofWater ਇਸ ਕੈਟੇਗਰੀ ’ਚ ਟਾਪ ’ਤੇ ਰਿਹਾ। ਇਸ ਯੂਟਿਊਬ ’ਤੇ 28 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਇਸ ਲਿਸਟ ’ਚ 60 ਸਕਿੰਟ ਦੀ ਵੀਡੀਓ ਸਸਤਾ ਸ਼ਾਰਕ ਟੈਂਕ ਹੈ। ਇਸਨੂੰ ਅਪਲੋਡ ਕੀਤਾ ਹੈ ਯੂਟਿਊਬਰ ਆਸ਼ੀਸ਼ ਚੰਚਲਾਨੀ ਨੇ।

ਰਿਐਕਸ਼ਨ ਵੀਡੀਓ ਵੀ ਲੋਕਾਂ ਨੂੰ ਖੂਬ ਪਸੰਦ ਆਈਆਂ

ਲਾਂਗ ਫਾਰਮੇਟ ’ਚ ਸਿਰਫ ਸਕ੍ਰਿਪਟਿਡ ਹੀ ਨਹੀਂ ਰਿਐਕਸ਼ਨ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਗਿਆ। CarryMinati ਦੇ ਇੰਡੀਅਨ ਫੂਡ ਮੈਜਿਕ ਵੀਡੀਓ ਇਸ ਲਿਸਟ ’ਚ ਤੀਜੇ ਨੰਬਰ ’ਤੇ ਰਹੀ। ਇਸ ਵਿਚ ਭਾਰਤੀ ਸਟ੍ਰੀਟ ਫੂਡ ਨੂੰ ਲੈ ਕੇ ਗੱਲ ਕੀਤੀ ਗਈ ਹੈ।

PunjabKesari

ਮਿਊਜ਼ਿਕ ਅਤੇ ਸੌਂਗ ਕੈਟੇਗਰੀ ’ਚ ਪੁਸ਼ਪਾ ਅਤੇ ਕੱਚਾ ਬਾਦਾਮ ਦਾ ਜੰਮ ਕੇ ਜਾਦੂ ਚੱਲਿਆ। ਸ਼੍ਰੀਵੱਲੀ-ਪੁਸ਼ਪਾ ਨੇ ਮਿਊਜ਼ਿਕ ਕੈਟੇਗਰੀ ’ਚ ਬਾਜ਼ੀ ਮਾਰੀ। ਜਦਕਿ Arabir Kuthu- Halanithi ਦੂਜੇ ਨੰਬਰ ’ਤੇ ਰਿਹਾ। ਇਸ ਤੋਂ ਬਾਅਦ ਪੁਸ਼ਪਾ ਦੇ ਹੀ ‘ਸਾਮੀ-ਸਾਮੀ’ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ। 


Rakesh

Content Editor

Related News