Shorts ਲਈ YouTube ਨੇ ਕੀਤਾ ਹੁਣ ਤਕ ਦਾ ਸਭ ਤੋਂ ਵੱਡਾ ਐਲਾਨ, ਟੈਨਸ਼ਨ ''ਚ META

Friday, Oct 04, 2024 - 05:08 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਕ ਕੰਟੈਂਟ ਕ੍ਰਿਏਟਰ ਹੋ ਅਤੇ ਲੰਬੇ ਸ਼ਾਰਟਸ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸਭ ਤੋਂ ਵੱਡੀ ਖਬਰ ਹੈ। ਯੂਟਿਊਬ  ਨੇ ਸ਼ਾਰਟਸ ਲਈ ਇਕ ਵੱਡਾ ਐਲਾਨ ਕੀਤਾ ਹੈ। ਯੂਟਿਊਬ ਨੇ ਆਪਣੇ ਬਲਾਗ 'ਚ ਕਿਹਾ ਹੈ ਕਿ ਹੁਣ ਯੂਜ਼ਰਜ਼ ਨੂੰ 3 ਮਿੰਟਾਂ ਤਕ ਯਾਨੀ 180 ਸਕਿੰਟਾਂ ਤਕ ਦੇ ਸ਼ਾਰਟਸ ਬਣਾਉਣ ਅਤੇ ਅਪਲੋਡ ਕਰਨ ਦੀ ਸਹੂਲਤ ਮਿਲੇਗੀ ਅਤੇ ਇਸ ਦੀ ਸ਼ੁਰੂਆਤ 15 ਅਕਤੂਬਰ ਤੋਂ ਹੋ ਰਹੀ ਹੈ। ਯੂਟਿਊਬ ਨੇ ਇਸ ਦੀ ਜਾਣਕਾਰੀ ਆਪਣੇ ਬਲਾਗ 'ਚ ਦਿੱਤੀ ਹੈ। ਬਲਾਗ 'ਚ ਯੂਟਿਊਬ ਨੇ ਕਿਹਾ ਹੈ ਕਿ ਕ੍ਰਿਏਟਰਾਂ ਦੀ ਮੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਹੁਣ ਸ਼ਾਰਟਸ ਦੀ ਮਿਆਦ 60-180 ਸਕਿੰਟਾਂ ਦੀ ਹੋਵੇਗੀ। 

ਯੂਟਿਊਬ ਨੇ ਇਕ ਬਲਾਗ ਪੋਸਟ 'ਚ ਐਲਾਨ ਕਰਦੇ ਹੋਏ ਲਿਖਿਆ, 'ਇਹ ਬਦਲਾਅ ਉਨ੍ਹਾਂ ਵੀਡੀਓ 'ਤੇ ਲਾਗੂ ਹੋਵੇਗਾ ਜਿਨ੍ਹਾਂ ਦਾ ਐਸਪੈਕਟ ਰੇਸ਼ੀਓ ਸਕਵਾਇਰ ਜਾਂ ਉਸ ਤੋਂ ਲੰਬਾ ਹੈ ਅਤੇ ਇਹ 15 ਅਕਤੂਬਰ ਤੋਂ ਪਹਿਲਾਂ ਅਪਲੋਡ ਕੀਤੀ ਗਈ ਕਿਸੇ ਵੀਡੀਓ ਨੂੰ ਪ੍ਰਭਾਵਿਤ ਕਰੇਗਾ। ਆਉਣ ਵਾਲੇ ਮਹੀਨਿਆਂ 'ਚ ਅਸੀਂ ਲੰਬੇ ਸ਼ਾਰਟਸ ਲਈ ਸਿਫਾਰਿਸ਼ਾਂ 'ਚ ਸੁਧਾਰ 'ਤੇ ਕੰਮ ਕਰਾਂਗੇ।'

ਇਸ ਤੋਂ ਇਲਾਵਾ ਯੂਟਿਊਬ ਨੇ ਕ੍ਰਿਏਟਰਾਂ ਲਈ ਨਵੇਂ ਟੂਲਸ ਦਾ ਐਲਾਨ ਵੀ ਕੀਤਾ ਹੈ। ਸਭ ਤੋਂ ਪਹਿਲਾ ਹੈ 'ਰੀਮਿਕਸ' ਨਾਂ ਦਾ ਟੂਲ। ਇਹ ਟੂਲ ਯੂਜ਼ਰਜ਼ ਨੂੰ ਲੋਕਪ੍ਰਸਿੱਧ ਸ਼ਾਰਟਸ ਨੂੰ ਟੈਂਪਲੇਟ ਦੇ ਰੂਪ 'ਚ ਇਸਤੇਮਾਲ ਕਰਕੇ ਆਪਣੀ ਖੁਦ ਦੀ ਵੀਡੀਓ ਬਣਾਉਣ ਦੀ ਸਹੂਲਤ ਦਿੰਦਾ ਹੈ। ਯੂਟਿਊਬ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਸ਼ਾਰਟਸ ਨੂੰ ਇਕ ਅਪਡੇਟ ਮਿਲੇਗੀ, ਜਿਸ ਨਾਲ ਯੂਜ਼ਰਜ਼ ਨੂੰ ਪਲੇਟਫਾਰਮ 'ਤੇ ਵੱਖ-ਵੱਖ ਵੀਡੀਓ ਤੋਂ ਕਲਿੱਪਸ ਨੂੰ ਰੀਮਿਕਸ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।'

ਇਸ ਤੋਂ ਇਲਾਵਾ, ਯੂਟਿਊਬ ਨੇ ਕ੍ਰਿਏਟਰਾਂ ਲਈ ਨਵੇਂ ਟੂਲਸ ਦਾ ਐਲਾਨ ਕੀਤਾ ਹੈ। ਸਭ ਤੋਂ ਪਹਿਲਾਂ ਹੈ 'ਰਿਮਿਕਸ' ਨਾਮਕ ਟੂਲ। ਵਧੇਰੇ ਜਾਣਕਾਰੀ ਉਪਭੋਗਤਾਵਾਂ ਨੂੰ ਇਸਦੀ ਵਰਤੋਂ ਕਰਕੇ ਤੁਹਾਡੀ ਨੇਕ ਸਹੂਲਤ ਦੇ ਸਕਦਾ ਹੈ। Youtube ਇਸ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਬਦਲਣਾ ਜਾਰੀ ਰੱਖਣ ਲਈ ਵੱਖ-ਵੱਖ ਵੀਡੀਓ ਤੋਂ ਰਿਮਿਕਸ ਅਤੇ ਆਸਾਨ ਹੋ ਜਾਵੇਗਾ।

ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ Google ਦੇ Veo ਨੂੰ YouTube Shorts 'ਚ ਲਿਆਉਣ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ Veo ਗੂਗਲ ਦਾ ਇਮੇਜ ਜਨਰੇਸ਼ਨ ਮਾਡਲ ਹੈ, ਜੋ 1080p ਤੱਕ ਰੈਜ਼ੋਲਿਊਸ਼ਨ ਵਿੱਚ ਵੀਡੀਓ ਬਣਾ ਸਕਦਾ ਹੈ ਅਤੇ ਵੱਖ-ਵੱਖ ਸਿਨੇਮੈਟਿਕ ਅਤੇ ਵਿਜ਼ੂਅਲ ਸਟਾਈਲ ਵਿੱਚ ਵੀਡੀਓ ਤਿਆਰ ਕਰ ਸਕਦਾ ਹੈ।

ਯੂਟਿਊਬ ਦੇ ਇਸ ਫੈਸਲੇ ਨਾਲ ਮੈਟਾ ਦੀ ਟੈਨਸ਼ਨ ਵਧ ਸਕਦੀ ਹੈ ਕਿਉਂਕਿ ਮੈਟਾ ਨੇ ਇੰਸਟਾਗ੍ਰਾਮ ਰੀਲਸ ਦੀ ਮਿਆਦ 90 ਸੈਕਿੰਡ ਤੈਅ ਕੀਤੀ ਹੈ, ਜਦਕਿ ਯੂਟਿਊਬ ਨੇ ਸਿੱਧੇ ਤੌਰ 'ਤੇ ਇਸ ਨੂੰ ਦੁੱਗਣਾ ਕਰ ਦਿੱਤਾ ਹੈ। ਅਜਿਹੇ 'ਚ ਆਉਣ ਵਾਲੇ ਸਮੇਂ 'ਚ ਇੰਸਟਾਗ੍ਰਾਮ ਰੀਲਸ 'ਚ ਵੀ ਅਜਿਹੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।


Rakesh

Content Editor

Related News