ਭਾਰਤ ’ਚ ਲਾਂਚ ਹੋਇਆ ‘ਯੂਟਿਊਬ ਪ੍ਰੀਮੀਅਮ’ ਦਾ ਸਾਲ ਵਾਲਾ ਪਲਾਨ, ਇੰਝ ਵੇਖ ਸਕੋਗੇ ਐਡ ਫ੍ਰੀ ਵੀਡੀਓ
Thursday, Jan 20, 2022 - 12:35 PM (IST)
ਗੈਜੇਟ ਡੈਸਕ– ਯੂਟਿਊਬ ਨੇ ਆਖਿਰਕਾਰ ਆਪਣੀ ‘ਯੂਟਿਊਬ ਪ੍ਰੀਮੀਅਮ’ ਸੇਵਾ ਅਤੇ ਯੂਟਿਊਬ ਮਿਊਜ਼ਕ ਪ੍ਰੀਮੀਅਮ ਸੇਵਾ ਨੂੰ ਲੈ ਕੇ ਸਾਲ ਵਾਲੇ ਪੈਕ ਨੂੰ ਭਾਰਤ ਸਮੇਤ ਕਈ ਦੇਸ਼ਾਂ ’ਚ ਲਾਂਚ ਕਰ ਦਿੱਤਾ ਹੈ। ਇਸਤੋਂ ਪਹਿਲਾਂ ਇਨ੍ਹਾਂ ਪਲਾਨਾਂ ਨੂੰ ਇਕ ਮਹੀਨਾ ਅਤੇ ਤਿੰਨ ਮਹੀਨਿਆਂ ਦੀ ਸਬਸਕ੍ਰਿਪਸ਼ਨ ਨਾਲ ਲਿਆਇਆ ਜਾਂਦਾ ਸੀ। ਹੁਣ ਇਸ ਵਿਚ ਸਾਲ ਭਰ ਵਾਲੇ ਪਲਾਨ ਨੂੰ ਵੀ ਸ਼ਾਮਿਲ ਕਰ ਦਿੱਤਾ ਗਿਆ ਹੈ।
9to5Google ਦੀ ਰਿਪੋਰਟ ਮੁਤਾਬਕ, ਯੂਟਿਊਬ ਪ੍ਰੀਮੀਅਮ ਅਤੇ ਯੂਟਿਊਬ ਮਿਊਜ਼ਿਕ ਪ੍ਰੀਮੀਅਮ ਲਈ ਸਾਲਾਨਾ ਪਲਾਨ ਦੀ ਵਰਤੋਂ ਸਿਰਫ ਇੰਡੀਵਿਜ਼ੂਲ ਯੂਜ਼ਰਸ ਹੀ ਕਰ ਸਕਣਗੇ। ਇਸ ਪਲਾਨ ਦੇ ਨਾਲ ਯੂਜ਼ਰਸ ਨੂੰ ਡਿਸਕਾਊਂਟ ਆਫਰ ਦਾ ਵੀ ਲਾਭ ਮਿਲ ਰਿਹਾ ਹੈ ਜੋ ਕਿ ਸਿਰਫ 23 ਜਨਵਰੀ ਤਕ ਹੀ ਯੋਗ ਹੋਵੇਗਾ। ਆਫਰ ਦੇ ਨਾਲ ਯੂਟਿਊਬ ਪ੍ਰੀਮੀਅਮ ਦਾ ਸਾਲਾਨਾ ਪਲਾਨ ਭਾਰਤ ’ਚ 1,159 ਰੁਪਏ ਦੀ ਕੀਮਤ ’ਚ ਉਪਲੱਬਧ ਹੈ। ਜਦਕਿ ਯੂਟਿਊਬ ਮਿਊਜ਼ਿਕ ਪ੍ਰੀਮੀਅਮ ਦੀ ਕੀਮਤ ਡਿਸਕਾਊਂਟ ਦੇ ਨਾਲ 889 ਰੁਪਏ ਰੱਖੀ ਗਈ ਹੈ।
ਇਹ ਆਫਰ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ ਕਿੰਨੇ ਰੁਪਏ ਸਬਸਕ੍ਰਿਪਸ਼ਨ ਲਈ ਖਰਚ ਕਰਨੇ ਪੈਣਗੇ ਇਸ ਬਾਰੇ ਕੰਪਨੀ ਨੇ ਅਜੇ ਜਾਣਕਾਰੀ ਨਹੀਂ ਦਿੱਤੀ। ਯੂਟਿਊਬ ਦੇ ਸਪੋਰਟ ਪੇਜ ਮੁਤਾਬਕ, ਸਾਲ ਭਰ ਵਾਲਾ ਪਲਾਨ ਅਜੇ ਭਾਰਤ, ਬ੍ਰਾਜ਼ੀਲ, ਕੈਨੇਡਾ, ਜਰਮਨੀ, ਜਪਾਨ, ਰੂਸ, ਥਾਈਲੈਂਡ, ਤੁਰਕੀ ਅਤੇ ਅਮਰੀਕਾ ’ਚ ਲਾਈਵ ਹੋ ਚੁੱਕਾ ਹੈ।