YouTube ਐਪ ਨੂੰ ਮਿਲ ਰਿਹਾ ਹੈ ਨਵਾਂ ਸਵਾਈਪਿੰਗ ਜੈਸਚਰ ਫੀਚਰ

01/18/2019 2:01:34 PM

ਗੈਜੇਟ ਡੈਸਕ- YouTube ਆਪਣੇ iOS ਐਪਸ ਲਈ ਨਵਾਂ ਸਵਾਈਪਿੰਗ ਜੈਸਚਰ ਫੀਚਰ ਲਿਆਉਣ ਲਈ ਅਪਡੇਟ ਪੁੱਸ਼ ਕਰ ਰਿਹਾ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਸਕ੍ਰੀਨ 'ਤੇ ਸਵਾਈਪ ਕਰਕੇ ਸਿੱਧਾ ਅਗਲੀ ਜਾਂ ਪਿੱਛਲੀ ਚੱਲ ਰਹੀ ਵਿਡੀਓ 'ਤੇ ਪਹੁੰਚ ਸਕਦੇ ਹਨ। ਇਹ ਬਦਲਾਅ ਯੂਟਿਊਬ 'ਤੇ ਮੋਬਾਈਲ ਯੂਜ਼ਰਸ ਦੀ ਗਿਣਤੀ ਦੇ ਵੱਧਣ ਦੇ ਨਾਲ ਹੀ ਆਇਆ ਹੈ। ਯੂਟਿਊਬ ਦੇ ਲਗਭਗ ਇਕ ਬਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ ਜਿਸ 'ਚੋਂ 70 ਫ਼ੀਸਦੀ ਮੋਬਾਈਲ ਡਿਵਾਈਸ 'ਤੇ ਵਿਡੀਓ ਵੇਖਦੇ ਹਨ। TV 'ਤੇ ਵਿਡੀਓ ਨੂੰ ਵੇਖਦੇ ਹੋਏ ਟ੍ਰੇਡਿਸ਼ਨਲ ਰਿਮੋਟ ਕੰਟਰੋਲ ਮਿਲਦਾ ਹੈ ਪਰ ਗੱਲ ਕਰੀਏ ਮੋਬਾਈਲ 'ਤੇ ਵਿਡੀਓ ਦੇਖਣ ਦੀ ਤਾਂ ਇੱਥੇ ਨੈਵੀਗੇਸ਼ਨ ਦਾ ਤਰੀਕਾ ਬਦਲ ਜਾਂਦਾ ਹੈ।PunjabKesari
ਪਿਛਲੇ ਕਈ ਸਾਲਾਂ 'ਚ ਯੂਟਿਊਬ ਨੂੰ ਕਈ ਨਵੇਂ ਵੱਡੇ ਫੀਚਰਸ ਪ੍ਰਾਪਤ ਹੋਏ ਹਨ, ਜਿਸ 'ਚ ਸ਼ੇਅਰਿੰਗ, ਮੈਸੇਜਿੰਗ ਫੀਚਰ, ਡਾਰਕ ਮੋਡ, ਸਟੋਰੀ ਫੀਚਰ ਆਦਿ ਸ਼ਾਮਲ ਹਨ। YouTube ਦੇ ਇਸ ਨਵੇਂ ਫੀਚਰ 'ਚ ਯੂਜ਼ਰਸ ਵਿਡੀਓ 'ਤੇ ਲੈਫਟ ਸਵਾਈਪ ਕਰਦੇ ਹੀ ਅਗਲੀ ਰਿਕਮੰਡਿਡ ਵਿਡੀਓ ਵੇਖ ਪਾਉਣਗੇ।

ਜੇਕਰ ਤੁਹਾਨੂੰ ਪਲੇਅਇੰਗ ਵਿਡੀਓ ਪਸੰਦ ਨਹੀਂ ਆ ਰਿਹਾ ਹੈ ਤਾਂ ਸਵਾਈਪ ਰਾਈਟ ਕਰਕੇ ਪਿੱਛਲੀ ਚੱਲ ਰਹੀ ਵਿਡੀਓ 'ਤੇ ਜਾ ਸਕਦੇ ਹਨ। ਨਿਰਾਸ਼ਾ ਦੀ ਗੱਲ ਇਹ ਹੈ ਕਿ ਇਹ ਨਵਾਂ ਫੀਚਰ ਅਜੇ ਸਿਰਫ iOS ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ, ਪਰ ਐਂਡ੍ਰਾਇਡ ਯੂਜ਼ਰਸ ਲਈ ਅਜੇ ਇਸ ਫੀਚਰ ਦੇ ਜਾਰੀ ਕੀਤੇ ਜਾਣ ਦੀ ਕੋਈ ਤਾਰੀਕ ਸਾਹਮਣੇ ਨਹੀਂ ਆਈ ਹੈ।


Related News