ਯੂਟਿਊਬ ਦਾ ਵੱਡਾ ਐਲਾਨ, ਕੋਵਿਡ ਵੈਕਸੀਨ ਬਾਰੇ ਗਲਤ ਜਾਣਕਾਰੀ ਵਾਲੀ ਵੀਡੀਓ ’ਤੇ ਹੋਵੇਗੀ ਕਾਰਵਾਈ
Thursday, Sep 30, 2021 - 01:32 PM (IST)
ਗੈਜੇਟ ਡੈਸਕ– ਯੂਟਿਊਬ ਨੇ ਐਲਾਨ ਕੀਤਾ ਹੈ ਕਿ ਹੁਣ ਕੋਵਿਡ-19 ਵੈਕਸੀਨ ਨਾਲ ਜੁੜੀ ਗਲਤ ਜਾਣਕਾਰੀ ਦੇਣ ਵਾਲੀ ਵੀਡੀਓ ਨੂੰ ਕੰਪਨੀ ਆਪਣੇ ਪਲੇਟਫਾਰਮ ਤੋਂ ਹਟਾ ਦੇਵੇਗੀ। ਯੂਟਿਊਬ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਵੀਡੀਓਜ਼ ਹਨ ਜਿਨ੍ਹਾਂ ’ਚ ਇਨ੍ਹੀਂ ਦਿਨੀਂ ਵੈਕਸੀਨ ਨਾਲ ਜੁੜੀ ਗਲਤ ਜਾਣਕਾਰੀ ਵਿਖਾਈ ਜਾ ਰਹੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ, ਯੂਟਿਊਬ ਨੇ ਰਾਬਰਟ ਐੱਫ ਕੈਨੇਡੀ ਜੂਨੀਅਰ ਅਤੇ ਜੋਸੇਫ ਮਾਰਕੋਲਾ ਸਮੇਤ ਕਈ ਵਰਕਰਾਂ ਦੇ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂਟਿਊਬ ਨੇ ਅਗਸਤ ’ਚ ਆਪਣੇ ਪਲੇਟਫਾਰਮ ਤੋਂ 10 ਲੱਖ ਵੀਡੀਓਜ਼ ਹਟਾਈਆਂ ਸਨ, ਜਿਨ੍ਹਾਂ ਰਾਹੀਂ ਕੋਰੋਨਾ ਵਾਇਰਸ ਨਾਲ ਜੁੜੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਸੀ।
ਯੂਟਿਊਬ ਆਪਣੇ ਪਲੇਟਫਾਰਮ ’ਚ ਸਾਮਲ ਕਰੇਗੀ ਨਵਾਂ ਫੀਚਰ
ਯੂਟਿਊਬ ਆਉਣ ਵਾਲੇ ਸਮੇਂ ’ਚ ਇਕ ਖਾਸ ਫੀਚਰ ਨੂੰ ਆਪਣੇ ਪਲੇਟਫਾਰਮ ’ਚ ਜੋੜਨ ਵਾਲੀ ਹੈ, ਇਸ ਦਾ ਨਾਂ ਚੈਪਟਰ ਫੀਚਰ ਹੈ। ਇਹ ਫੀਚਰ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਐਲਗੋਰਿਦਮ ਤਕਨੀਕ ’ਤੇ ਕੰਮ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਨੂੰ ਵੀਡੀਓ ਅਪਲੋਡ ਕਰਨ ’ਚ ਆਸਾਨੀ ਹੋਵੇਗੀ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ।